ਹੁਣ ਭਾਰਤ-ਪਾਕਿ ਸਰਹੱਦ ''ਤੇ ਦੋਵਾਂ ਦੇਸ਼ਾਂ ਦੇ ਝੰਡਾ ਚੜਦਾ ਦੇਖ ਸਕਣਗੇ ਸੈਲਾਨੀ

Wednesday, Aug 01, 2018 - 03:46 PM (IST)

ਹੁਣ ਭਾਰਤ-ਪਾਕਿ ਸਰਹੱਦ ''ਤੇ ਦੋਵਾਂ ਦੇਸ਼ਾਂ ਦੇ ਝੰਡਾ ਚੜਦਾ ਦੇਖ ਸਕਣਗੇ ਸੈਲਾਨੀ

ਅੰਮ੍ਰਿਤਸਰ (ਬਿਊਰੋ) : ਭਾਰਤ ਪਾਕਿਸਤਾਨ ਸਰਹੱਦ 'ਤੇ ਸਥਾਪਤ ਅਟਾਰੀ-ਵਾਹਗਾ ਜੇਸੀਪੀ 'ਤੇ ਦੋਵਾਂ ਦੇਸ਼ਾਂ ਵਲੋਂ ਇਕੋ-ਜਿਹੇ ਦਰਵਾਜ਼ੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਝੰਡਾ ਉਤਾਰਨ ਦੀ ਰਸਮ ਵੇਲੇ ਦਰਸ਼ਕ ਦੋਵੇਂ ਪਾਸੇ ਦਾ ਦ੍ਰਿਸ਼ ਦੇਖ ਸਕਣ। ਜਾਣਕਾਰੀ ਮੁਤਾਬਕ ਭਾਰਤ ਵਾਲੇ ਪਾਸੇ ਹਾਲ ਹੀ ਲਗਭਗ 25 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਵੱਡੀ ਦਰਸ਼ਕ ਗੈਲਰੀ ਬਣਾਈ ਗਈ ਹੈ, ਜਿਸ ਦਾ ਕੁਝ ਕੰਮ ਅਜੇ ਬਾਕੀ ਹੈ। ਇਸ ਸਬੰਧ 'ਚ ਲਗਭਗ 33 ਕਰੋੜ ਰੁਪਏ ਦੀ ਯੋਜਨਾ ਬਣਾਈ ਗਈ ਸੀ। ਇਸੇ ਯੋਜਨਾ ਹੇਠ ਹੀ ਇਥੇ ਜੇਸੀਪੀ 'ਤ ਨਵਾਂ ਗੇਟ ਸਥਾਪਕ ਕੀਤਾ ਜਾਵੇਗਾ। 
ਬੀ. ਐੱਸ. ਐੱਫ. ਦੇ ਡੀਆਈਜੀ ਜੇ. ਐੱਸ. ਓਬਰਾਏ ਨੇ ਖੁਲਾਸਾ ਕੀਤਾ ਕਿ ਬੀ.ਐੱਸ.ਐੱਫ ਵਲੋਂ ਇਥੇ ਜ਼ੀਰੋ ਲਾਈਨ ਨੇੜੇ ਬਣਿਆ ਦਰਵਾਜ਼ਾ ਬਦਲਿਆ ਜਾ ਰਿਹਾ ਹੈ। ਹੁਣ ਸਲਾਈਡਿੰਗ ਵਾਲਾ ਦਰਵਾਜ਼ਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਵਲੋਂ ਵੀ ਆਪਣਾ ਦਰਵਾਜ਼ਾ ਬਦਲਿਆ ਜਾ ਰਿਹਾ ਹੈ। ਦੋਵਾਂ ਵਲੋਂ ਸਲਾਹ ਮੁਤਾਬਕ ਇਹ ਦਰਵਾਜ਼ੇ ਲਗਭਗ ਇਕੋ-ਜਿਹੇ ਹੋਣਗੇ ਤੇ ਅਜਿਹੇ ਦਰਵਾਜ਼ੇ ਬਣਾਏ ਜਾਣਗੇ ਤਾਂ ਜੋ ਦਰਸ਼ਕ ਗੈਲਰੀ 'ਚ ਬੈਠੇ ਲੋਕਾਂ ਨੂੰ ਦੂਜੇ ਪਾਸੇ ਦਾ ਦ੍ਰਿਸ਼ ਵੇਖਣ 'ਚ ਕੋਈ ਵਿਗਨ ਨਾ ਮਹਿਸੂਸ ਨਾ ਹੋਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਸਤ ਮਹੀਨੇ 'ਚ ਹੀ ਇਹ ਦਰਵਾਜ਼ਾ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਨੂੰ ਸਥਾਪਤ ਕਰ ਦਿੱਤਾ ਜਾਵੇਗਾ।


Related News