ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਾਪਰੀ ਲੁੱਟ ਦੀ ਵਾਰਦਾਤ: ਹੋਟਲ ਦੇ ਮਾਲਕ ਦੀ ਕਾਰ ਲੈ ਦੌੜੇ ਲੁਟੇਰੇ

05/16/2022 7:05:44 PM

ਅੰਮ੍ਰਿਤਸਰ (ਜਸ਼ਨ) - ਅੰਮ੍ਰਿਤਸਰ ਜ਼ਿਲ੍ਹੇ 'ਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅੰਮ੍ਰਿਤਸਰ ’ਚ ਤਾਜ਼ਾ ਮਾਮਲਾ ਸੋਮਵਾਰ ਨੂੰ ਸ਼ਹਿਰ ਦੇ ਵੀ.ਆਰ.ਮਾਲ (ਪਹਿਲਾਂ ਟ੍ਰਿਲੀਅਮ ਮਾਲ) ਦਾ ਸਾਹਮਣੇ ਆਇਆ ਹੈ, ਜਿਥੇ ਦੋ ਲੁਟੇਰੇ ਇੱਕ ਹੋਟਲ ਦੇ ਮਾਲਕ ਦੀ ਕਾਰ ਲੁੱਟ ਕੇ ਫ਼ਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੁੱਟ ਦੀ ਇਹ ਘਟਨਾ ਉਸ ਥਾਂ ’ਤੇ ਵਾਪਰੀ, ਜਿਥੇ ਥੋੜ੍ਹੀ ਦੂਰੀ 'ਤੇ ਹੀ ਪੁਲਸ ਬੂਥ ਬਣਿਆ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਲੁੱਟ ਦੀ ਘਟਨਾ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਸ ਬੂਥ ’ਤੇ ਜ਼ਿਆਦਾਤਰ ਸ਼ਾਮ ਦੇ ਸਮੇਂ ਹੀ ਪੁਲਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਘਟਨਾ ਦੀ ਜਾਣਕਾਰੀ ਦਿੰਦਿਆਂ ਮਨੀ ਨੇ ਦੱਸਿਆ ਕਿ ਉਸ ਦਾ ਸਟੇਸ਼ਨ ਦੇ ਨੇੜੇ ਇੱਕ ਹੋਟਲ ਹੈ। ਉਹ ਸ਼ਾਮ 4 ਵਜੇ ਆਪਣੇ ਇੱਕ ਜਾਣਕਾਰ ਦੇ ਦਫ਼ਤਰ ਵਿੱਚ ਗੱਲ ਕਰਨ ਲਈ ਆਇਆ ਸੀ। ਇਸ ਦੌਰਾਨ ਉਸ ਦਾ ਡਰਾਈਵਰ ਬਲਬੀਰ ਸਿੰਘ ਉਸ ਦੇ ਨਾਲ ਸੀ। ਡਰਾਈਵਰ ਨੇ ਸਾਨੂੰ ਕਾਰ ਵਿੱਚੋਂ ਹੇਠਾਂ ਉਤਾਰ ਕੇ ਕਾਰ ਛਾਂ ਵਿੱਚ ਖੜ੍ਹੀ ਕਰ ਦਿੱਤੀ ਸੀ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਉਸ ਨੇ ਦੱਸਿਆ ਕਿ ਦੋ ਨੌਜਵਾਨ ਪੈਦਲ ਆਏ, ਜਿਨ੍ਹਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਸਰਦਾਰ ਸੀ ਅਤੇ ਦੂਜਾ ਮੋਨਾ। ਦੋਵੇਂ ਨੌਜਵਾਨ ਡਰਾਈਵਰ ਬਲਬੀਰ ਸਿੰਘ ਕੋਲ ਆ ਕੇ ਸਰਕਾਰੀ ਦਫ਼ਤਰ ਬਾਰੇ ਪੁੱਛਣ ਲੱਗ ਪਏ। ਇਕ ਦੌਰਾਨ ਇਕ ਨੌਜਵਾਨ ਨੇ ਚਲਾਕੀ ਨਾਲ ਇੱਕ ਸਪਰੇਅ ਡਰਾਈਵਰ ਬਲਬੀਰ ਸਿੰਘ ਦੀਆਂ ਅੱਖਾਂ ਵਿੱਚ ਪਾ ਦਿੱਤੀ। ਲੁਟੇਰਿਆਂ ਨੇ ਉਸ ਨੂੰ ਕਾਰ ਤੋਂ ਹੇਠਾਂ ਧੱਕਾ ਦੇ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ। ਡਰਾਈਵਰ ਨੇ ਨੌਜਵਾਨਾਂ ’ਤੇ ਪੱਥਰ ਮਾਰਿਆ, ਜੋ ਕਾਰ ਦੇ ਅਗਲੇ ਸ਼ੀਸ਼ੇ ’ਤੇ ਜਾ ਵੱਜਿਆ, ਜਿਸ ਕਾਰਨ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਲੁਟੇਰੇ ਕਾਰ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ। 

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਘਟਨਾ ਵਾਲੀ ਥਾਂ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਬੇਹੱਦ ਭੀੜ-ਭੜੱਕੇ ਵਾਲੇ ਇਲਾਕੇ 'ਚ ਵਾਪਰੀ ਇਸ ਘਟਨਾ ਨੇ ਜਿੱਥੇ ਲੋਕਾਂ ਦੇ ਮਨਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ, ਉਥੇ ਹੀ ਪੁਲਸ ਦੀ ਕਾਨੂੰਨ ਵਿਵਸਥਾ ਵੀ ਲੁਟੇਰਿਆਂ ਨੇ ਅੰਗੂਠਾ ਵਿਖਾ ਦਿੱਤਾ ਹੈ। 


rajwinder kaur

Content Editor

Related News