ਅੰਮ੍ਰਿਤਸਰ ਦੇ ਹੋਟਲ ''ਚੋਂ ਵਿਅਕਤੀ ਅਗਵਾ (ਵੀਡੀਓ)

Wednesday, Jan 09, 2019 - 10:23 AM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਸ਼ੇਰ ਵਾਲਾ ਗੇਟ ਦੇ ਇਕ ਹੋਟਲ 'ਚ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ੇਰ ਵਾਲਾ ਗੇਟ ਦੇ ਇਕ ਹੋਟਲ 'ਚੋਂ ਕੁਝ ਲੋਕ ਦਿਲਬਾਗ ਸਿੰਘ ਨਾਂ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਨੂੰ ਅਗਵਾ ਕਰਕੇ ਲੈ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਦਿਲਬਾਗ ਪਹਿਲਾਂ ਬੀ.ਐੱਮ. ਹੋਟਲ 'ਚ ਕੰਮ ਕਰਦਾ ਸੀ ਤੇ ਉਥੋਂ ਨੌਕਰੀ ਛੱਡ ਕੇ ਉਹ ਅੰਗਦ ਹੋਟਲ 'ਚ ਕੰਮ ਕਰਨ ਲੱਗਾ। ਦਿਲਬਾਗ ਨੂੰ ਅਗਵਾ ਕਰਨ ਦੇ ਦੋਸ਼ ਉਸ ਦੇ ਪੁਰਾਣੇ ਮਾਲਕਾਂ 'ਤੇ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਰਾਣੇ ਹੋਟਲ ਮਾਲਕ ਨਾਲ ਉਸ ਦਾ ਕੋਈ ਵਿਵਾਦ ਚੱਲ ਰਿਹਾ ਸੀ। ਦੂਜੇ ਪਾਸੇ ਪੁਲਸ ਨੇ ਪੂਰੇ ਝਗੜੇ ਨੂੰ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਦੱਸਿਆ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ।


author

Baljeet Kaur

Content Editor

Related News