ਅੰਮ੍ਰਿਤਸਰ : ਵੱਖ-ਵੱਖ ਥਾਵਾਂ ''ਤੇ ਧੂਮਧਾਮ ਨਾਲ ਮਨਾਈ ਗਈ ਹੋਲੀ
Thursday, Mar 01, 2018 - 02:34 PM (IST)
ਅੰਮ੍ਰਿਤਸਰ (ਸਰਬਜੀਤ) - ਅੰਮ੍ਰਿਤਸਰ 'ਚ ਵੱਖ-ਵੱਖ ਥਾਵਾਂ 'ਤੇ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਰੰਗਾਂ ਨਾਲ ਹੋਲੀ ਖੇਡੀ। ਗੁਰੂ ਨਾਨਕ ਯੂਨੀਵਰਸਿਟੀ 'ਚ ਵੀ ਨੌਜਵਾਨ ਲੜਕੇ ਤੇ ਲੜਕੀਆਂ ਵੱਲੋਂ ਹੋਲੀ ਮਨਾਈ ਗਈ।
ਜਾਣਕਾਰੀ ਮੁਤਾਬਕ ਸ਼ਹਿਰ 'ਚ ਧਰਮ ਸਿੰਘ ਮਾਰਕਿਟ ਪੁਰਾਣੀ ਮਾਰਕਿਟ ਤੇ ਸ਼ਹਿਰ ਦੇ ਹੋਰ ਇਲਾਕਿਆਂ 'ਚ ਹੋਲੀ ਦੀ ਪੂਜਾ ਵੀ ਕੀਤੀ ਗਈ। ਇਸੇ ਤਰ੍ਹਾਂ ਗਰੇਵਾਲ ਰਿਸੋਰਟ 'ਚ ਅਗਰਵਾਲ ਸਭਾ ਵੱਲੋਂ ਵੀ ਹੋਲੀ ਦਾ ਤਿਉਹਾਰ ਮਨਾਇਆ ਗਿਆ।
