25 ਹਿੰਦੂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
Wednesday, Feb 19, 2020 - 03:48 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਅੱਜ 25 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ। ਜਾਣਕਾਰੀ ਮੁਤਾਬਕ ਇਹ ਜਥਾ 6 ਦਿਨ ਪਾਕਿਸਤਾਨ 'ਚ ਰੁਕੇਗਾ, ਜਿਥੇ ਕਟਾਸ ਰਾਜ ਮੰਦਰ ਦੇ ਦਰਸ਼ਨ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇ 'ਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਉਹ ਪਾਕਿਸਤਾਨ ਸਥਿਤ ਕਟਾਸ ਮੰਦਰ ਦੇ ਦਰਸ਼ਨ ਲਈ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੀਜ਼ਾ ਲੇਟ ਮਿਲਣ ਕਾਰਨ ਸਿਰਫ 25 ਲੋਕਾਂ ਦਾ ਜਥਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 24 ਘੰਟੇ ਪਹਿਲਾਂ ਵੀਜ਼ਾ ਦਿੱਤਾ ਜਾਂਦਾ ਹੈ, ਜਿਸ ਕਾਰਨ ਦੂਰ ਦੇ ਲੋਕ ਨੇ ਜਾ ਪਾਉਂਦੇ।