ਅੰਮਿ੍ਰਤਸਰ ’ਚ 75 ਹੈਲਥ ਵਰਕਰਾਂ ਨੂੰ ਲੱਗੀ ਵੈਕਸੀਨ

01/09/2021 11:42:51 AM

ਅੰਮਿ੍ਰਤਸਰ (ਦਲਜੀਤ): ਸਿਹਤ ਵਿਭਾਗ ਵਲੋਂ ਅੱਜ ਕੋਰੋਨਾ ਵੈਕਸੀਨ ਡਰਾਈ ਅਭਿਆਸ ਸਫਲਤਾਪੂਰਵਕ ਕੀਤਾ ਗਿਆ। ਸਿਵਲ ਹਸਪਤਾਲ ਅੰਮਿ੍ਰਤਸਰ, ਕਮਿਊਨਿਟੀ ਹੈਲਥ ਸੈਂਟਰ ਵੇਰਕਾ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ’ਚ 75 ਹੈਲਥ ਵਰਕਰਾਂ ਨੂੰ ਡਮੀ ਕੋਰੋਨਾ ਵੈਕਸੀਨ ਲਾਈ ਗਈ। ਅਭਿਆਸ ਦੌਰਾਨ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਾਣਕਾਰੀ ਅਨੁਸਾਰ ਕੋਰੋਨਾ ਵੈਕਸੀਨ ਆਉਣ ਤੋਂ ਪਹਿਲਾਂ ਵਿਭਾਗ ਇਸਨੂੰ ਲਾਉਣ ਦਾ ਪਹਿਲਾ ਅਭਿਆਸ ਕਰ ਰਿਹਾ ਹੈ । ਅੰਮਿ੍ਰਤਸਰ ਦੇ ਤਿੰਨ ਹਸਪਤਾਲਾਂ ’ਚ 25-25 ਹੈਲਥ ਵਰਕਰਾਂ ਨੂੰ ਡਮੀ ਕੋਰੋਨਾ ਵੈਕਸੀਨ ਲਾਈ ਗਈ। ਸਿਵਲ ਹਸਪਤਾਲ ’ਚ 9: 45 ਵਜੇ ਇਕ ਹੈਲਥ ਵਰਕਰ ਨੂੰ ਵੈਕਸੀਨ ਰੂਮ ’ਚ ਲਿਜਾਇਆ ਗਿਆ। ਉਸਦੇ ਮੋਢੇ ’ਤੇ ਡਮੀ ਵੈਕਸਿੰਗ ਲਾਈ ਗਈ। ਉਸ ਤੋਂ ਬਾਅਦ ਉਸਨੂੰ ਅੱਧਾ ਘੰਟਾ ਰਿਕਵਰੀ ਰੂਮ ’ਚ ਰੱਖਿਆ ਗਿਆ। ਇਸ ਦੌਰਾਨ ਡਾਕਟਰ ਨੇ ਉਸਦਾ ਸਰੀਰਕ ਚੈੱਕਅਪ ਵੀ ਕੀਤਾ । ਹੈਲਥ ਵਰਕਰ ਦਾ ਸਾਰਾ ਰਿਕਾਰਡ ਕੰਪਿਊਟਰ ’ਚ ਫੀਡ ਵੀ ਕੀਤਾ ਗਿਆ ।

ਇਹ ਵੀ ਪੜ੍ਹੋਂ : ਪਰਨੀਤ ਕੌਰ ਅਤੇ ਹੈਰੀਮਾਨ ਨੇ ਹਾਦਸੇ ਦੇ ਸ਼ਿਕਾਰ ਕਿਸਾਨ ਦੇ ਪਰਿਵਾਰ ਨੂੰ ਸੌਂਪਿਆ ਨਵਾਂ ਟ੍ਰੈਕਟਰ

ਅਸਲ ’ਚ ਸਿਹਤ ਵਿਭਾਗ ਨੇ ਜ਼ਿਲੇ ’ਚ 15000 ਤੋਂ ਵੱਧ ਹੈਲਥ ਵਰਕਰਾਂ ਨੂੰ ਪਹਿਲੇ ਪਡ਼ਾਅ ’ਚ ਵੈਕਸੀਨ ਲਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਨ੍ਹਾਂ ਦੇ ਨਾਵਾਂ ਦੀ ਸੂਚੀ ਵਿਭਾਗ ਦੇ ਪੋਰਟਲ ’ਚ ਦਰਜ ਕਰ ਦਿੱਤੀ ਗਈ ਹੈ। ਇਸ ਆਧਾਰ ’ਤੇ ਡਰਾਈ ਅਭਿਆਸ ਲਈ 75 ਹੈਲਥ ਵਰਕਰ ਚੁਣੇ ਗਏ ਸਨ । ਦੂਜੇ ਪਡ਼ਾਅ ’ਚ ਫਰੰਟਲਾਈਨ ਵਾਰੀਅਰਸ ਨੂੰ ਵੈਕਸੀਨ ਲੱਗੇਗੀ, ਜਦੋਂ ਕਿ ਤੀਸਰੇ ’ਚ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ । ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵੈਕਸੀਨ ਛੇਤੀ ਹੀ ਉਪਲਬਧ ਹੋ ਜਾਵੇਗੀ। ਇਸ ਵੈਕਸੀਨ ਨੂੰ ਕਿਸ ਤਰ੍ਹਾਂ ਲਾਉਣਾ ਹੈ, ਇਸ ਲਈ ਸਿਹਤ ਵਿਭਾਗ ਨੇ ਹਰ ਜ਼ਿਲੇ ’ਚ ਡਰਾਈ ਅਭਿਆਸ ਦੀ ਸ਼ੁਰੂਆਤ ਕੀਤੀ। ਅੰਮਿ੍ਰਤਸਰ ’ਚ ਕੀਤਾ ਗਿਆ ਡਰਾਈ ਅਭਿਆਸ ਪੂਰੀ ਤਰ੍ਹਾਂ ਸਫ਼ਲ ਰਿਹਾ। ਅੰਮਿ੍ਰਤਸਰ ਦੇ 27 ਸਿਹਤ ਕੇਂਦਰਾਂ ’ਚ ਕੋਰੋਨਾ ਵੈਕਸੀਨ ਲਾਈ ਜਾਵੇਗੀ। ਵੈਕਸੀਨ ਸਟੋਰ ਕਰਨ ਲਈ ਸਿਵਲ ਸਰਜਨ ਦਫ਼ਤਰ ’ਚ ਰੀਜ਼ਨਲ ਵੈਕਸੀਨ ਸਟੋਰ ਤਿਆਰ ਕਰ ਦਿੱਤਾ ਗਿਆ ਹੈ । ਅੰਮਿ੍ਰਤਸਰ ’ਚ 26 ਲੱਖ ਡੋਜ਼ ਰੱਖਣ ਦੀ ਸਮਰੱਥਾ ਹੈ। ਡਾ. ਚਰਨਜੀਤ ਨੇ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋਂ : ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ, ਦੋਹਰੀ ਚਾਲ ਨਾ ਚੱਲਣ ਦੀ ਕਹੀ ਗੱਲ

ਓ. ਪੀ. ਡੀ. ਦੇ ਕੋਲ ਬਣਾਇਆ ਗਿਆ ਵੈਕਸੀਨ ਸੈਂਟਰ 
ਸਿਵਲ ਹਸਪਤਾਲ ਸਥਿਤ ਪੀਡੀਐਟਰਿਕ ਓ. ਪੀ. ਡੀ. ਦੇ ਨੇਡ਼ੇ ਵੈਕਸੀਨ ਸੈਂਟਰ ਬਣਾਇਆ ਗਿਆ ਹੈ। ਪੀਡੀਐਟਰਿਕ ਓ. ਪੀ. ਡੀ. ’ਚ ਨਿੱਤ 100 ਤੋਂ ਵੱਧ ਬੱਚਿਆਂ ਨੂੰ ਜਾਂਚ ਲਈ ਲਿਆਂਦਾ ਜਾਂਦਾ ਹੈ। ਅਜਿਹੇ ’ਚ ਇੱਥੇ ਵੈਕਸੀਨ ਸੈਂਟਰ ਬਣਾਉਣਾ ਸਹੀ ਨਹੀਂ। ਇਸ ਸਵਾਲ ਦੇ ਜਵਾਬ ’ਚ ਸਿਵਲ ਸਰਜਨ ਨੇ ਕਿਹਾ ਕਿ ਓ. ਪੀ. ਡੀ. ਅਤੇ ਵੈਕਸੀਨ ਸੈਂਟਰ ’ਚ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ । ਉਂਝ ਜਿਹੜੇ ਹੈਲਥ ਵਰਕਰਾਂ ਨੂੰ ਕੋਰੋਨਾ ਵੈਕਸੀਨ ਲਾਈ ਜਾਣੀ ਹੈ, ਉਹ ਕੋਰੋਨਾ ਪਾਜ਼ੇਟਿਵ ਨਹੀਂ ਹਨ, ਇਸ ਲਈ ਕੋਰੋਨਾ ਫ਼ੈਲਣ ਦਾ ਖ਼ਤਰਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਐਲਾਨ: ਇਸ ਸਾਲ ਪੰਜਾਬ ਨੂੰ ਮਿਲਣਗੀਆਂ ਨਵੀਆਂ ਬੱਸਾ, ਮਿਨੀ ਬੱਸਾਂ ਨੂੰ ਜਾਰੀ ਹੋਣਗੇ ਪਰਮਿਟ

ਲੋਕ ਅਫ਼ਵਾਹਾਂ ਵੱਲ ਨਾ ਦੇਣ ਧਿਆਨ 
ਸਰਕਾਰੀ ਹਸਪਤਾਲ ’ਚ ਵੀ ਵੈਕਸੀਨ ਦਾ ਡਰਾਈ ਅਭਿਆਸ ਸਫਲ ਰਿਹਾ। ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜਕੁਮਾਰ ਦੀ ਅਗਵਾਈ ’ਚ 25 ਵਿਅਕਤੀਆਂ ਨੂੰ ਵੈਕਸੀਨ ਲਾਈ ਗਈ। ਇਸ ਮੌਕੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਸੁਖਪਾਲ ਵੀ ਮੌਜੂਦ ਸਨ। ਸਿਵਲ ਸਰਜਨ ਡਾ. ਚਰਨਜੀਤ ਨੇ ਦੱਸਿਆ ਕਿ ਵੈਕਸੀਨ ਸਬੰਧੀ ਚੱਲ ਰਹੀਆਂ ਅਫਵਾਹਾਂ ਵੱਲ ਲੋਕ ਧਿਆਨ ਨਾ ਦੇਣ। ਗੋਵਿੰਦ ਐਪ ਦੇ ਜ਼ਰੀਏ ਹਰ ਇਕ ਅੰਮਿ੍ਰਤਸਰ ਨਿਵਾਸੀ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਜਿਹੜਾ ਵਿਅਕਤੀ ਐਪ ’ਤੇ ਰਜਿਸਟਰਡ ਹੋਵੇਗਾ, ਉਸੇ ਨੂੰ ਵਿਭਾਗ ਵੱਲੋਂ ਸੁਨੇਹਾ ਭੇਜ ਕੇ ਕਿੱਥੇ, ਕਿੰਨੇ ਵਜੇ ਅਤੇ ਕਦੋਂ ਵੈਕਸੀਨ ਲਾਉਣੀ ਹੈ, ਸਬੰਧ ੀ ਦੱਸਿਆ ਜਾਵੇਗਾ। ਜਿਹੜੇ ਲੋਕਾਂ ਕੋਲ ਸਧਾਰਨ ਮੋਬਾਇਲ ਹੈ, ਉਨ੍ਹਾਂ ਨੂੰ ਵੀ ਪੰਜਾਬੀ ’ਚ ਵੈਕਸੀਨ ਸਬੰਧੀ ਸੁਨੇਹਾ ਭੇਜਿਆ ਜਾਵੇਗਾ। ਲੋਕਾਂ ਨੂੰ ਅਫ਼ਵਾਹਾਂ ’ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਵੈਕਸੀਨ ਲਾਉਣ ਲਈ ਜ਼ਿਲੇ ’ਚ 27 ਸੈਂਟਰ ਬਣਾਏ ਗਏ ਹਨ, ਜਿਨ੍ਹਾਂ ਦੀ ਅਗਵਾਈ ਸੀਨੀਅਰ ਮੈਡੀਕਲ ਅਧਿਕਾਰੀ ਕਰਨਗੇ। ਉਨ੍ਹਾਂ ਦੀ ਅਗਵਾਈ ’ਚ ਦੋ-ਦੋ ਮੈਡੀਕਲ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਹਰ ਇਕ ਸੈਂਟਰ ਦੇ ਕੋਲ ਐਬੂਲੈਂਸ ਤਾਇਨਾਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਾਬਾ ਲੱਖਾ ਸਿੰਘ ਵੱਲੋਂ ਨਰੇਂਦਰ ਤੋਮਰ ਨਾਲ ਮੁਲਾਕਾਤ, ਕਿਸਾਨੀ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਕੀਤੀ ਪੇਸ਼ਕਸ਼

ਦੋ-ਤਿੰਨ ਦਿਨਾਂ ’ਚ ਵੈਕਸੀਨ ਪੁੱਜੇਗੀ ਅੰਮਿ੍ਰਤਸਰ ’ਚ
ਸਿਵਲ ਸਰਜਨ ਡਾ. ਚਰਨਜੀਤ ਨੇ ਦੱਸਿਆ ਕਿ ਡਰਾਈ ਅਭਿਆਸ ਦੀ ਸਫਲਤਾ ਤੋਂ ਬਾਅਦ ਉਮੀਦ ਹੈ ਕਿ ਛੇਤੀ ਹੀ ਵੈਕਸੀਨ ਜ਼ਿਲੇ ’ਚ ਪਹੁੰਚ ਜਾਵੇਗੀ। ਸਿਹਤ ਵਿਭਾਗ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵਿਭਾਗ ਵੱਲੋਂ ਸਿਵਲ ਸਰਜਨ ਦਫ਼ਤਰ ’ਚ ਵੈਕਸੀਨ ਰੱਖੀ ਜਾਵੇਗੀ ਅਤੇ ਉਸ ਤੋਂ ਬਾਅਦ ਹਸਪਤਾਲਾਂ ’ਚ ਲੋਕਾਂ ਦੇ ਲਵਾਉਣ ਲਈ ਭੇਜੀ ਜਾਵੇਗੀ।

ਇਹ ਵੀ ਪੜ੍ਹੋ: 5 ਪੰਛੀਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੇ ਵਿਅਕਤੀ ਨੂੰ ਭੇਜਿਆ ਜੇਲ

ਸ਼ੁੱਕਰਵਾਰ ਕੋਰੋਨਾ ਦੇ 20 ਨਵੇਂ ਮਾਮਲੇ
ਸ਼ੁੱਕਰਵਾਰ ਜ਼ਿਲੇ ’ਚ ਕੋਰੋਨਾ ਦੇ 20 ਨਵੇਂ ਮਾਮਲੇ ਰਿਪੋਰਟ ਹੋਏ ਹਨ , ਜਦੋਂ ਕਿ 34 ਮਰੀਜ਼ ਤੰਦਰੁਸਤ ਹੋਏ ਹਨ । ਪਾਜ਼ੇਟਿਵ ਰਿਪੋਰਟ ਹੋਏ ਮਰੀਜ਼ਾਂ ’ਚ 8 ਕਮਿਊਨਿਟੀ ਤੋਂ ਹਨ, ਜਦੋਂ ਕਿ 12 ਸੰਪਰਕ ਵਾਲੇ। ਕਿਸੇ ਦੀ ਮੌਤ ਨਹੀਂ ਹੋਈ। ਹੁਣ ਅੰਮਿ੍ਰਤਸਰ ’ਚ ਕੁੱਲ ਪੀੜਤਾਂ ਦੀ ਗਿਣਤੀ 14662 ਹੈ। ਇਨ੍ਹਾਂ ’ਚੋਂ 13899 ਤੰਦਰੁਸਤ ਹੋ ਚੁੱਕੇ ਹਨ , ਜਦੋਂ ਕਿ ਐਕਟਿਵ ਕੇਸ ਸਿਰਫ 202 ਹਨ। ਬਦਕਿਸਮਤੀ ਕਾਰਣ ਕੋਰੋਨਾ ਨਾਲ 561 ਲੋਕਾਂ ਦੀ ਮੌਤ ਹੋ ਚੁੱਕੀ ਹੈ ।


Baljeet Kaur

Content Editor

Related News