ਗੁਰੂ ਨਗਰੀ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 17 ਮਰੀਜ਼ਾਂ ਦੀ ਮੌਤ, 431 ਪਾਜ਼ੇਟਿਵ
Wednesday, Apr 28, 2021 - 11:59 AM (IST)
ਅੰਮ੍ਰਿਤਸਰ (ਦਲਜੀਤ) - ਕੋਰੋਨਾ ਦੀ ਦੂਜੀ ਲਹਿਰ ਕਹਿਰ ਬਣਦੀ ਜਾ ਰਹੀ ਹੈ। ਮੰਗਲਵਾਰ ਨੂੰ ਜ਼ਿਲ੍ਹੇ ’ਚ 17 ਇਨਫ਼ੈਕਟਿਡ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 431 ਨਵੇਂ ਇਨਫ਼ੈਕਟਿਡ ਰਿਪੋਰਟ ਹੋਏ ਹਨ। ਇਸਦੇ ਨਾਲ ਹੀ ਕੋਰੋਨਾ ਇਨਫ਼ੈਕਟਿਡਾਂ ਨੇ 31 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ। ਮੌਤਾਂ ਦਾ ਗਿਣਤੀ ਵੀ 900 ਤੋਂ ਉੁਪਰ ਚਲੀ ਗਈ ਹੈ। ਇਹ ਅੰਕੜੇ ਤੁਹਾਨੂੰ ਡਰਾਉਣ ਲਈ ਨਹੀਂ, ਸਿਰਫ਼ ਚਿਤਾਵਨੀ ਲਈ ਹਨ।
ਜਾਣਕਾਰੀ ਅਨੁਸਾਰ ਕੋਰੋਨਾ ਦੀ ਦੂਜੀ ਲਹਿਰ ਨੇ ਅਪ੍ਰੈਲ ਮਹੀਨਾ ’ਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਲਈ ਸਾਵਧਾਨ ਰਹੋ, ਸੁਚੇਤ ਰਹੋ। ਮਾਸਕ ਪਹਿਨਣ ਮਜਬੂਰੀ ਨਹੀਂ, ਜ਼ਰੂਰੀ ਹੈ। ਸਰੀਰਕ ਦੂਰੀ ਦਾ ਪਾਲਣ ਵੀ ਕਰੋ। ਉੱਧਰ ਦੂਜੇ ਪਾਸੇ ਸਰਕਾਰ ਵੱਲੋਂ ਅੱਜ 5:00 ਵਜੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ 6:00 ਵਜੇ ਦੇ ਬਾਅਦ ਲਾਕਡਾਊਨ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਗਿਆ। ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਪ੍ਰਵੀਨ ਕੁਮਾਰ ਵੱਲੋਂ ਜਗ੍ਹਾ-ਜਗ੍ਹਾ ’ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਗਈ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਹੁਕਮਾਂ ਦੀ ਜਿਹੜੇ ਲੋਕ ਪਾਲਣ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਰਹੇ ਅੰਕੜੇ
. ਕਮਿਊਨਿਟੀ ਤੋਂ ਮਿਲੇ : 301
. ਕਾਂਟੇਕਟ ਤੋਂ ਮਿਲੇ : 130
. ਤੰਦਰੁਸਤ ਹੋਏ : 350
. ਹੁਣ ਤੱਕ ਇਨਫ਼ੈਕਟਿਡ : 31011
. ਹੁਣ ਤੱਕ ਤੰਦਰੁਸਤ ਹੋਏ : 24946
ਕੁਲ ਮੌਤਾਂ : 913
ਇਨ੍ਹਾਂ ਦੀ ਹੋਈ ਮੌਤ
ਕੱਚਾ ਪੱਕਾ ਕੁਆਰਟਰ ਵਾਸੀ 65 ਸਾਲਾ ਬਜ਼ੁਰਗ।
ਅਜਨਾਲਾ ਵਾਸੀ 49 ਸਾਲਾ ਜਨਾਨੀ।
ਘਨੂੰਪੁਰ ਕਾਲੇ ਵਾਸੀ 49 ਸਾਲਾ ਜਨਾਨੀ।
ਰਾਮ ਤੀਰਥ ਰੋਡ ਵਾਸੀ 74 ਸਾਲਾ ਬਜ਼ੁਰਗ।
ਦਸ਼ਮੇਸ਼ ਨਗਰ ਵਾਸੀ 61 ਸਾਲਾ ਬਜ਼ੁਰਗ।
ਗੁਰੂ ਬਾਜ਼ਾਰ ਵਾਸੀ 35 ਸਾਲਾ ਵਿਅਕਤੀ।
ਇੰਦਰਾ ਕਾਲੋਨੀ ਵਾਸੀ 66 ਸਾਲਾ ਬਜ਼ੁਰਗ।
ਮਹਿੰਦਰ ਪਾਲ ਵਾਲੀ ਗਲੀ ਵਾਸੀ 53 ਸਾਲਾ ਵਿਅਕਤੀ।
ਹੋਲੀ ਸਿਟੀ ਵਾਸੀ 58 ਸਾਲਾ ਵਿਅਕਤੀ।
ਕੇ. ਡੀ. ਹਸਪਤਾਲ ’ਚ ਜ਼ੇਰੇ ਇਲਾਜ਼ ਰਹੇ 64 ਸਾਲਾ ਬਜ਼ੁਰਗ।
ਈਸਟ ਮੋਹਨ ਨਗਰ ਵਾਸੀ 80 ਸਾਲਾ ਜਨਾਨੀ।
ਪ੍ਰੀਤ ਨਗਰ ਵਾਸੀ 42 ਸਾਲਾ ਜਨਾਨੀ।
ਪਵਨ ਨਗਰ ਵਾਸੀ 72 ਸਾਲਾ ਜਨਾਨੀ।
ਸ਼ਿਵ ਨਗਰ ਕਾਲੋਨੀ ਵਾਸੀ 91 ਸਾਲਾ ਜਨਾਨੀ।
ਸ਼ਿਵ ਨਗਰ ਕਾਲੋਨੀ ਵਾਸੀ 74 ਸਾਲਾ ਬਜ਼ੁਰਗ।
ਰਣਜੀਤ ਐਵੀਨਿਊ ਬੀ ਬਲਾਕ ਵਾਸੀ 66 ਸਾਲਾ ਜਨਾਨੀ।
ਦਫ਼ਤਰ ’ਚ ਹੁਣ ਆਵੇਗਾ 50 ਫ਼ੀਸਦੀ ਸਟਾਫ਼
ਰਾਜ ’ਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਸਿਹਤ ਵਿਭਾਗ ਦੇ ਕਈ ਕਰਮਚਾਰੀ ਇਨਫ਼ੈਕਟਿਡ ਹੋ ਚੁੱਕੇ ਹਨ। ਇਸ ਕਰਮਚਾਰੀਆਂ ਦੇ ਸੰਪਰਕ ’ਚ ਆਉਣ ਵਾਲੇ ਕਰਮਚਾਰੀਆਂ ਨੂੰ ਵੀ ਇਕਾਂਤਵਾਸ ’ਚ ਭੇਜਿਆ ਗਿਆ ਹੈ। ਅਜਿਹੇ ’ਚ ਸਥਾਨਕ ਪੱਧਰ ’ਤੇ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ 50 ਫ਼ੀਸਦੀ ਸਟਾਫ ਦੀ ਹਾਜ਼ਰੀ ਯਕੀਨੀ ਕੀਤੀ ਜਾਵੇ। ਸਟਾਫ ਦਾ ਰੋਸਟਰ ਬਣਾ ਕੇ ਡਿਊਟੀ ਲਗਾਉਣ ਦੀ ਜ਼ਿੰਮੇਵਾਰੀ ਵਿਭਾਗ ਦੇ ਸੁਪਰਡੈਂਟ ਕੀਤੀ ਹੋਵੇਗੀ। ਗਰਭਵਤੀ ਜਨਾਨੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ। ਜੇਕਰ ਕਿਸੇ ਕਰਮਚਾਰੀ ’ਚ ਕੋਰੋਨਾ ਦੇ ਲੱਛਣ ਹਨ ਤਾਂ ਉਹ ਆਪਣੀ ਬ੍ਰਾਂਚ ਅਥਾਰਿਟੀ ਨੂੰ ਸੂਚਿਤ ਕਰੇਗਾ। ਕੋਰੋਨਾ ਪ੍ਰੋਟੋਕਾਲ ਅਨੁਸਾਰ ਟੈਸਟ ਕਰਵਾਏਗਾ ।
ਵੈਕਸੀਨ ਲਗਾਉਣ ਨਾਲ ਮਰੀਜ਼ਾਂ ’ਚ ਵੱਧ ਰਹੀ ਹੈ ਇਮੀਊਨਿਟੀ
ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਜਿਨ੍ਹਾਂ ਲੋਕਾਂ ਨੇ ਦੋ ਵੈਕਸੀਨ ਦੀ ਡੋਜ਼ ਲਗਵਾ ਲਈ ਹੀ ਹੈ। ਉਨ੍ਹਾਂ ਨੂੰ ਕੋਰੋਨਾ ਵਾਇਰਸ ਆਮ ਫਲੂ ਦੀ ਤਰ੍ਹਾਂ ਤੰਗ ਕਰ ਰਿਹਾ ਹੈ, ਜਦੋਂ ਕਿ ਵੈਕਸੀਨ ਦੀ ਡੋਜ਼ ਲੈਣ ਦੇ ਬਾਅਦ ਲੋਕਾਂ ਅੰਦਰ ਯੂਨਿਟੀ ਬਣ ਰਹੀ ਹੈ। ਡਾਕਟਰਾਂ ਅਨੁਸਾਰ ਜਿਨ੍ਹਾਂ ਲੋਕਾਂ ਨੇ ਦੋਵੇਂ ਡੋਜ਼ ਲਈ ਹੋਈ ਹੈ ਉਨ੍ਹਾਂ ਲਈ ਇਹ ਵਾਇਰਸ ਖ਼ਤਰਨਾਕ ਸਾਬਤ ਨਹੀਂ ਹੋ ਰਿਹਾ ਅਤੇ ਉਹ ਲੋਕ ਆਪਣੇ ਘਰਾਂ ’ਚ ਹੀ ਏਕਾਂਤਵਾਸ ’ਚ ਰਹਿ ਰਹੇ ਹਨ।