ਅੰਮ੍ਰਿਤਸਰ : ਪਿਸਤੌਲ ਦੀ ਨੋਕ ’ਤੇ ਕੁੜੀ ਨਾਲ ਜਬਰ-ਜ਼ਨਾਹ
Thursday, Aug 29, 2019 - 01:15 PM (IST)

ਅੰਮ੍ਰਿਤਸਰ (ਸੰਜੀਵ) - ਪਿਸਤੌਲ ਦੀ ਨੋਕ ’ਤੇ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਥਾਣਾ ਅਜਨਾਲਾ ਦੀ ਪੁਲਸ ਨੇ ਦਲਜੀਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਕੁੜੀ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਮਾਮਲੇ ’ਚ ਉਸ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਉਸ ਦੇ ਮਾਤਾ-ਪਿਤਾ ਹੋਰ ਪਰਿਵਾਰਕ ਮੈਂਬਰਾਂ ਨਾਲ ਕਿਤੇ ਗਏ ਹੋਏ ਸਨ ਅਤੇ ਉਹ ਘਰ ’ਚ ਇਕੱਲੀ ਸੀ, ਇਸ ਦੌਰਾਨ ਉਕਤ ਮੁਲਜ਼ਮ ਪਾਣੀ ਲੈਣ ਦੇ ਬਹਾਨੇ ਉਸ ਦੇ ਘਰ ’ਚ ਆਇਆ, ਜਦੋਂ ਉਹ ਪਾਣੀ ਭਰਨ ਲਈ ਰਸੋਈ ’ਚ ਗਈ ਤਾਂ ਮੁਲਜ਼ਮ ਵੀ ਉਸ ਦੇ ਪਿੱਛੇ ਆ ਗਿਆ ਤੇ ਉਸ ਨਾਲ ਛੇੜਛਾੜ ਕਰਨ ਲੱਗਾ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢਿਆ ਤੇ ਉਸ ’ਤੇ ਤਾਣ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਜਬਰੀ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਅਸ਼ਲੀਲ ਫੋਟੋ ਖਿੱਚੀ ਅਤੇ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ।
ਇਸ ਮਾਮਲੇ ਦੀ ਜਾਂਚ ਕਰ ਰਹੀ ਏ. ਐੱਸ. ਆਈ. ਨਵਿੰਦਰ ਕੌਰ ਦਾ ਕਹਿਣਾ ਹੈ ਕਿ ਪੀੜਤ ਕੁੜੀ ਦੀ ਮੈਡੀਕਲ ਜਾਂਚ ਕਰਵਾ ਲਈ ਗਈ ਹੈ, ਫਿਲਹਾਲ ਮੁਲਜ਼ਮ ਪੁਲਸ ਦੀ ਪਕੜ ਤੋਂ ਦੂਰ ਹੈ ਪਰ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।