ਅੰਮ੍ਰਿਤਸਰ ''ਚ ਚੱਲੀਆਂ ਗੋਲੀਆਂ, ਘਟਨਾ CCTV ''ਚ ਕੈਦ

Wednesday, Aug 14, 2019 - 04:18 PM (IST)

ਅੰਮ੍ਰਿਤਸਰ ''ਚ ਚੱਲੀਆਂ ਗੋਲੀਆਂ, ਘਟਨਾ CCTV ''ਚ ਕੈਦ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਅਪਰਾਧ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਆਏ ਦਿਨ ਇੱਥੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਹਮੀਦਪੁਰਾ ਕਾਲੋਨੀ ਦਾ ਹੈ, ਜਿੱਥੇ ਇਕ ਵਾਰ ਬੀਤੇ ਦਿਨ ਆਪਸੀ ਰੰਜਿਸ਼ ਦੇ ਚੱਲਦੇ ਕੁਝ ਨੌਜਵਾਨਾਂ ਨੇ ਗੁਆਂਢੀਆਂ ਦੇ ਘਰ 'ਤੇ ਫਾਇਰਿੰਗ ਕਰ ਦਿੱਤੀ ਤੇ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਈ ਹੈ। ਦੋਹਾਂ ਧਿਰਾਂ ਦਾ ਪਲਾਟ 'ਚ ਗੇਟ ਕੱਢਣ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ, ਜਿਸ ਦਾ ਕੇਸ ਵੀ ਅਦਾਲਤ 'ਚ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਿਕਰਮ ਸਿੰਘ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਗੁਆਂਢੀਆਂ ਵਿਸ਼ਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਹਮਲਾ ਕੀਤਾ ਹੈ। ਪੁਲਸ ਨੇ ਫਿਲਹਾਲ ਇਸ ਮਾਮਲੇ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। 

ਪੁਲਸ ਨੇ ਗੋਲੀਆਂ ਦੇ 6 ਖੋਲ ਵੀ ਬਰਾਮਦ ਕੀਤੇ ਹਨ। ਵਿਸ਼ਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ 307, 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Baljeet Kaur

Content Editor

Related News