ਦੇਖੋ ਕਿਵੇਂ ਅੰਗਰੇਜ਼ੀ ਸਿੱਖ ਰਹੀ ਪੰਜਾਬ ਪੁਲਸ (ਵੀਡੀਓ)
Friday, Jul 20, 2018 - 11:55 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਹੁਣ ਪੰਜਾਬ ਪੁਲਸ ਦੇ ਚਿਹਰੇ 'ਤੇ ਖੁਸ਼ੀ ਤੇ ਜ਼ੁਬਾਨ 'ਚੋਂ ਅੰਗਰੇਜ਼ੀ ਸੁਣਾਈ ਦੇਵੇਗੀ। ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਟੂਰਿਜ਼ਮ ਪੁਲ ਦਾ ਗਠਨ ਕੀਤਾ ਦਾ ਰਿਹਾ ਹੈ, ਜਿਸ ਲਈ 100 ਪੁਲਸ ਮੁਲਾਜ਼ਮਾਂ ਨੂੰ ਅੰਗਰੇਜ਼ੀ ਸਿਖਾਈ ਜਾ ਰਹੀ ਹੈ। ਪੁਲਸ ਕਮਿਸ਼ਨਰ ਦੇ ਹੁਕਮਾਂ ਤਹਿਤ ਅੰਗਰੇਜ਼ੀ ਸਿਖਾਉਣ ਲਈ ਨਿੱਜੀ ਅਦਾਰੇ ਤੋਂ ਮਦਦ ਲਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੁਲਸ ਦੇ ਅੰਗਰੇਜ਼ੀ ਬੋਲਣ ਵਾਲੇ ਇਨਾਂ ਮੁਲਾਜ਼ਮਾਂ ਦੀ ਤਾਇਨਾਤੀ ਸ਼ਹਿਰ ਦੇ ਉਨਾਂ ਥਾਂਵਾਂ 'ਤੇ ਕੀਤੀ ਜਾਵੇਗੀ, ਜਿਥੇ ਸੈਲਾਨੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਅੰਮ੍ਰਿਤਸਰ 'ਚ ਸਥਾਨਕ ਤੇ ਬਾਹਰੋ ਆਏ ਸੈਲਾਨੀਆਂ ਦੀ ਗਿਣਤੀ ਹਰ ਰੋਜ਼ 60 ਤੋਂ 70 ਹਜ਼ਾਰ ਹੈ ਜੋ ਛੁੱਟੀ ਵਾਲੇ ਦਿਨ 1 ਲੱਖ ਤੱਕ ਪਹੁੰਚ ਜਾਂਦੀ ਹੈ। ਅੰਗਰੇਜ਼ੀ ਸਿੱਖ ਰਹੇ ਪੰਜਾਬ ਪੁਲਸ ਦੇ ਮੁਲਾਜ਼ਮ ਵੀ ਨਵੀਂ ਮਿਲ ਰਹੀ ਜ਼ਿੰਮੇਵਾਰੀ ਤੋਂ ਖੁਸ਼ ਨਜ਼ਰ ਆ ਰਹੇ ਹਨ।