ਸਿੱਖਿਆ ਵਿਭਾਗ ਵਲੋਂ ਪੀ. ਈ. ਐੱਸ. ਕੇਡਰ ਨਾਲ ਸਬੰਧਤ 9 ਅਧਿਕਾਰੀਆਂ ਦੇ ਤਬਾਦਲੇ

09/18/2019 2:28:32 PM

ਅੰਮ੍ਰਿਤਸਰ (ਦਲਜੀਤ) : ਸਿੱਖਿਆ ਵਿਭਾਗ ਨੇ ਜੁਗਰਾਜ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ ਦੇ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪੀ. ਈ. ਐੱਸ. ਕੇਡਰ ਦੇ 9 ਅਧਿਕਾਰੀਆਂ ਨੂੰ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਪੱਤਰ ਅਨੁਸਾਰ ਮਨਸ਼ਿੰਦਰ ਕੌਰ ਡਿਪਟੀ ਡੀ. ਈ. ਓ. ਐਲੀਮੈਂਟਰੀ ਮੁਕਤਸਰ ਸਾਹਿਬ ਨੂੰ ਸਰਕਾਰੀ ਸੀ. ਸੈ. ਸਕੂਲ ਚਾਓਕੇ ਜ਼ਿਲਾ ਬਠਿੰਡਾ, ਜੁਗਰਾਜ ਸਿੰਘ ਰੰਧਾਵਾ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਐਲੀਮੈਂਟਰੀ ਨੂੰ ਸਰਕਾਰੀ ਸੀ. ਸੈ. ਸਕੂਲ ਚਵਿੰਡਾ ਦੇਵੀ, ਕਮਲਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਵੱਡਾ ਪਿੰਡ ਜ਼ਿਲਾ ਜਲੰਧਰ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਐਲੀਮੈਂਟਰੀ ਫਰੀਦਕੋਟ, ਸ਼ਾਮ ਲਾਲ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮੰਡਾਲੀ ਕਲਾਂ ਕਪੂਰਥਲਾ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਐਲੀਮੈਂਟਰੀ ਰੂਪਨਗਰ, ਪਵਨ ਕੁਮਾਰ ਦੀ ਸਸਪੈਂਸ਼ਨ ਤੋਂ ਬਹਾਲੀ ਦੇ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਫਾਜ਼ਿਲਕਾ, ਮੁਕੇਸ਼ ਜੋਸ਼ੀ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਐਲੀਮੈਂਟਰੀ ਮਾਨਸਾ, ਬਲਬੀਰ ਸਿੰਘ ਨੂੰ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਪਠਾਨਕੋਟ, ਸੁਰੇਸ਼ ਸੈਣੀ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਕੰਨਿਆ ਭਾਗੋਵਾਲ ਗੁਰਦਾਸਪੁਰ, ਡਿਪਟੀ ਜ਼ਿਲਾ ਸਿੱਖਿਆ ਅਧਿਕਾਰੀ ਰਾਕੇਸ਼ ਕੁਮਾਰ ਗੁਰਦਾਸਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਕੰਨਿਆ ਭਾਗੋਵਾਲ ਗੁਰਦਾਸਪੁਰ, ਵਰਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮਰਾਨਾ ਜ਼ਿਲਾ ਤਰਨਤਾਰਨ ਨੂੰ ਡਿਪਟੀ ਡੀ. ਈ. ਓ ਐਲੀਮੈਂਟਰੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ। ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਨੂੰ ਸਿੱਖਿਆ ਵਿਭਾਗ ਨੇ ਅਗਲੀ ਆਦੇਸ਼ ਤੱਕ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦਾ ਵਾਧੂ ਚਾਰਜ ਵੀ ਸੌਂਪ ਦਿੱਤਾ ਹੈ। ਨਿਯਮ ਦੱਸਦੇ ਹਨ ਕਿ ਜੁਗਰਾਜ ਸਿੰਘ ਰੰਧਾਵਾ ਵੱਲੋਂ ਆਪਣੇ ਪਰਿਵਾਰਕ ਕਾਰਨਾਂ ਦੇ ਕਾਰਨ ਅੰਮ੍ਰਿਤਸਰ ਦੇ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦਾ ਅਹੁਦਾ ਛੱਡਿਆ ਹੈ।


Baljeet Kaur

Content Editor

Related News