ਅੰਮ੍ਰਿਤਸਰ ''ਚ ਮਨਾਇਆ ਦੁਰਗਾ ਪੂਜਾ ਦਾ ਪਵਿੱਤਰ ਤਿਉਹਾਰ
Sunday, Oct 06, 2019 - 02:49 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੁਰਗਾ ਪੂਜਾ ਭਾਰਤ 'ਚ ਹਿੰਦੂਆਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰਾਂ 'ਚੋਂ ਮੰਨਿਆ ਜਾਂਦਾ ਹੈ। ਇਸ ਨੂੰ ਪੂਰੇ ਦੇਸ਼ 'ਚ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਰਾਤਿਆਂ ਦੌਰਾਨ 9 ਦਿਨਾਂ ਲਈ ਮਨਾਇਆ ਜਾਂਦਾ ਹੈ। ਨਰਾਤਿਆਂ ਦੇ ਛੇਵੇਂ ਦਿਨ ਤੋਂ ਲੈ ਕੇ 9ਵੇਂ ਦਿਨ ਤੱਕ ਮਾਂ ਦੁਰਗਾ ਦਾ ਵਿਸ਼ਾਲ ਪੰਡਾਲ ਦਰਸ਼ਨ ਕਰਨ ਵਾਲਿਆਂ ਲਈ ਖੁੱਲ੍ਹਾ ਰਹਿੰਦਾ ਹੈ। ਵਿਸ਼ਾਲ ਮੰਦਰ ਨੂੰ ਬੰਗਾਲ ਪਰੰਪਰਾਗਤ ਤਰੀਕੇ ਨਾਲ ਸਜਾਇਆ ਜਾਂਦਾ ਹੈ। ਅੰਮ੍ਰਿਤਸਰ 'ਚ ਮਾਂ ਦੁਰਗਾ ਦਾ ਵਿਸ਼ਾਲ ਪੰਡਾਲ ਸਜਾਇਆ ਗਿਆ। ਇਹ ਸਮਾਗਮ ਅੰਮ੍ਰਿਤਸਰ ਦੇ ਰਾਮਨਗਰ ਦੇ ਸਰਪੰਚ ਕਮਲ ਕੁਮਾਰ ਵਲੋਂ ਆਯੋਜਿਤ ਕੀਤਾ ਜਾਂਦਾ ਹੈ। ਇਸ ਮੌਕੇ 'ਤੇ ਅੱਜ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਮੁਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਤੇ ਦੁਰਗਾ ਮਾਂ ਦਾ ਆਸ਼ੀਰਵਾਦ ਲਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਾਰਿਆਂ ਦੁਰਗਾ ਪੂਜਾ ਦੀਆਂ ਸ਼ੁੱਭਕਾਮਨਾਵਾਂ ਅਤੇ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਕਰਤਾਪੁਰ ਕੋਰੀਡੋਰ 'ਤੇ ਪਾਕਿ ਵਲੋਂ ਲਗਾਈ ਗਈ 20 ਡਾਲਰ ਫੀਸ 'ਤੇ ਬੋਲਦਿਆਂ ਕਿਹਾ ਕਿ ਇਸ ਨੂੰ ਖਤਮ ਕਰਨਾ ਚਾਹੀਦਾ ਹੈ।