ਡੰਪ ਨੂੰ ਸ਼ਹਿਰ ਤੋਂ ਬਾਹਰ ਕੱਢਣ ਲਈ ਗਿੱਲ ਦੀ ਅਗਵਾਈ ''ਚ ਅਕਾਲੀ ਦਲ ਵਿੱਢੇਗਾ ਤਿੱਖਾ ਅੰਦੋਲਨ : ਬਾਦਲ

Wednesday, Jul 29, 2020 - 05:03 PM (IST)

ਡੰਪ ਨੂੰ ਸ਼ਹਿਰ ਤੋਂ ਬਾਹਰ ਕੱਢਣ ਲਈ ਗਿੱਲ ਦੀ ਅਗਵਾਈ ''ਚ ਅਕਾਲੀ ਦਲ ਵਿੱਢੇਗਾ ਤਿੱਖਾ ਅੰਦੋਲਨ : ਬਾਦਲ

ਅੰਮ੍ਰਿਤਸਰ (ਛੀਨਾ) : ਕੋਰੋਨਾ ਵਾਇਰਸ ਦੇ ਖੌਫ਼ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਇਸ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੀ ਹਰ ਸੰਭਵ ਯਤਨ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਕੋਰੋਨਾ ਵਾਇਰਸ ਤੋਂ ਵੀ ਖਤਰਨਾਕ ਭਗਤਾਂ ਵਾਲਾ ਕੂੜੇ ਦਾ ਡੰਪ ਹੈ। ਇਸ ਨੇ ਹੁਣ ਤੱਕ ਅਣਗਿਣਤ ਲੋਕਾਂ ਦੀ ਜਾਨ ਲੈ ਲਈ ਹੈ ਪਰ ਇਸ ਡੰਪ ਤੋਂ ਲੋਕਾਂ ਨੂੰ ਬਚਾਉਣ ਲਈ ਕਾਂਗਰਸ ਸਰਕਾਰ ਗੰਭੀਰ ਨਜ਼ਰ ਨਹੀਂ ਆ ਰਹੀ। ਇਹ ਵਿਚਾਰ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.41 ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇੰਚਾਰਜ਼ ਬਿਕਰਮਜੀਤ ਸਿੰਘ ਬਾਦਲ ਨੇ ਅੱਜ ਡੰਪ ਦਾ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਗਟਾਏ। 

ਇਹ ਵੀ ਪੜ੍ਹੋਂ : ਵਿਧਵਾ ਔਰਤ ਨੇ ਹਿੰਦੂ ਨੇਤਾ 'ਤੇ ਲਾਏ ਠੱਗੀ ਦੇ ਦੋਸ਼ (ਵੀਡੀਓ)

ਉਨ੍ਹਾਂ ਕਿਹਾ ਕਿ ਇਸ ਡੰਪ ਨੂੰ ਮੁੱਦਾ ਬਣਾ ਕੇ ਲੰਮਾ ਸਮਾਂ ਰਾਜਨੀਤੀ ਕਰਨ ਵਾਲੇ ਹਲਕਾ ਦੱਖਣੀ ਦੇ ਕਾਂਗਰਸੀ ਵਿਧਾਇਕ ਨੇ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ ਡੰਪ ਨੂੰ ਹਰ ਹੀਲੇ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ। ਹੁਣ ਤਾਂ ਸਰਕਾਰ ਬਣੀ ਨੂੰ ਵੀ ਸਾਢੇ ਤਿੰਨ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਹੈ ਪਰ ਇਹ ਡੰਪ ਅੱਜ ਵੀ ਉਥੇ ਦਾ ਉਥੇ ਹੀ ਮੌਜੂਦ ਹੈ ਤੇ ਸਰਕਾਰ ਦੀ ਮਿਹਰਬਾਨੀ ਕਾਰਨ ਦਿਨੋਂ-ਦਿਨ ਵੱਧਦਾ ਫੁੱਲਦਾ ਜਾ ਰਿਹਾ ਹੈ। ਬਾਦਲ ਨੇ ਕਿਹਾ ਕਿ ਇਸ ਕੂੜੇ ਦੇ ਡੰਪ ਨੇ ਲੋਕਾਂ ਦੀ ਜ਼ਿੰਦਗੀ ਨਰਕ ਨਾਲੋਂ ਵੀ ਬਦਤਰ ਬਣਾ ਕੇ ਰੱਖ ਦਿੱਤੀ ਹੈ, ਜਿਸ ਤੋਂ ਉੱਠਣ ਵਾਲੀ ਗੰਦੀ ਬਦਬੂ ਅਤੇ ਅੱਗ ਲੱਗਣ ਕਾਰਨ ਇਲਾਕੇ 'ਚ ਫੈਲਣ ਵਾਲੇ ਧੂੰਏ ਕਾਰਨ ਵੱਡੀ ਗਿਣਤੀ 'ਚ ਲੋਕ ਭਿਆਨਕ ਬੀਮਾਰੀਆਂ ਦੀ ਲਪੇਟ 'ਚ ਹਨ ਪਰ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਹੁਣ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਹਲਕਾ ਵਿਧਾਇਕ ਨੂੰ ਹੀ ਲੋਕਾਂ ਦੀਆ ਮਜ਼ਬੂਰੀਆਂ ਅਤੇ ਦੁੱਖ ਤਕਲੀਫ਼ਾਂ ਨਜ਼ਰ ਆ ਰਹੀਆ ਹਨ। ਬਾਦਲ ਨੇ ਆਖੀਰ 'ਚ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਕਾਂਗਰਸ ਸਰਕਾਰ ਨੇ ਜਲਦ ਇਸ ਕੂੜੇ ਦੇ ਡੰਪ ਨੂੰ ਸ਼ਹਿਰ ਤੋਂ ਬਾਹਰ ਨਾ ਕੱਢਿਆ ਤਾਂ ਹਲਕਾ ਦੱਖਣੀ ਦੇ ਇੰਚਾਰਜ਼ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਾਂਗਰਸ ਸਰਕਾਰ ਦੇ ਖਿਲਾਫ਼ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ, ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ  ਦੀ ਸਥਿਤੀ ਲਈ ਸਰਕਾਰ ਅਤੇ ਹਲਕਾ ਵਿਧਾਇਕ ਹੀ ਜ਼ਿੰਮੇਵਾਰ ਹੋਣਗੇ। ਇਸ ਸਮੇਂ ਸੰਦੀਪ ਸਿੰਘ ਸੰਨੀ, ਸੁਰਜੀਤ ਸਿੰਘ ਕੰਡਾਂ, ਬੁਬਿੰਦਰਪਾਲ ਸਿੰਘ, ਦਵਿੰਦਰ ਸਿੰਘ ਬਿੱਟੂ, ਅਨਿਲ ਵਸ਼ਿਸ਼ਟ ਬੰਟੀ, ਸਾਹਿਲ ਵਸ਼ਿਸ਼ਟ, ਕਿਰਪਾਲ ਸਿੰਘ ਤੇ ਹੋਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋਂ :  ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ


author

Baljeet Kaur

Content Editor

Related News