ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਪੁਲਸ ਮੁਲਾਜ਼ਮ ''ਤੇ ਲੱਗੇ ਦੋਸ਼
Friday, Mar 29, 2019 - 05:30 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਫਿਰ ਇਕ ਮਾਂ ਦੀ ਗੋਦ ਸੁੰਨੀ ਹੋ ਗਈ। ਨਸ਼ੇ ਨੇ ਇਕ ਹੋਰ ਨੌਜਵਾਨ ਨੂੰ ਮੌਤ ਦੇ ਆਗੋਸ਼ 'ਚ ਸੁਲਾ ਦਿੱਤਾ। ਅੰਮ੍ਰਿਤਸਰ ਦੇ ਤੁੰਗਵਾਲਾ ਇਲਾਕੇ ਗੁਰਪ੍ਰੀਤ ਸਿੰਘ ਨਾਂ ਦੇ 20 ਸਾਲਾ ਨੌਜਵਾਨ ਦੀ ਚਿੱਟੇ ਕਰਕੇ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਵੀਰ ਸੀ। ਪੁੱਤ ਦੀ ਮੌਤ 'ਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਲੋਕਾਂ ਨੇ ਲੜਕੇ ਦੀ ਮੌਤ ਲਈ ਇਕ ਪੁਲਸ ਮੁਲਾਜ਼ਮ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਇਸ
ਪੁਲਸ ਮੁਲਾਜ਼ਮ ਨੇ ਹੀ ਨੌਜਵਾਨ ਨੂੰ ਨਸ਼ੇ 'ਤੇ ਲਾਇਆ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਇਸ ਮੁਲਾਜ਼ਮ ਦੇ ਗਲੇ ਪੈ ਗਏ, ਜਿਸਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਸ ਸਬੰਧੀ ਜਦੋਂ ਪੁਲਸ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਤਾਂ ਮੰਨਿਆ ਕਿ ਵੀਡੀਓ ਵਾਲਾ ਮੁਲਾਜ਼ਮ ਪਹਿਲਾਂ ਨਸ਼ਾ ਕਰਦਾ ਸੀ ਪਰ ਬਾਕੀ ਸਵਾਲਾਂ ਦੇ ਜਵਾਬ ਨੂੰ ਉਹ ਗੋਲਮੋਲ ਕਰ ਗਏ।