ਆਵਾਰਾ ਕੁੱਤਿਆਂ ਤੋਂ ਬਚਣ ਲਈ ਕੱਢਿਆ ਨਿਵੇਕਲਾ ਰਾਹ (ਵੀਡੀਓ)
Wednesday, Aug 29, 2018 - 04:16 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਆਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਪਾਸ਼ ਇਲਾਕੇ 'ਚ ਆਵਾਰਾਂ ਕੁੱਤਿਆਂ ਦੇ ਆਤੰਕ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਚੁੱਕੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤੇ ਰਾਤ ਸਮੇਂ ਉਨ੍ਹਾਂ ਦੀ ਮਹਿੰਗੀਆਂ ਗੱਡੀਆਂ 'ਤੇ ਚੜ੍ਹ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਹਨ। ਇਸ ਲਈ ਪਾਸ਼ ਇਲਾਕੇ ਦੇ ਲੋਕਾਂ ਨੇ ਗੱਡੀਆਂ ਦੀ ਸੁਰੱਖਿਆ ਲਈ ਇਕ ਨਿਵੇਕਲਾ ਰਾਹ ਲੱਭਿਆ ਹੈ। ਜਿਸ 'ਚ ਉਹ ਕਾਰ ਦੀ ਛੱਤ 'ਤੇ ਰੁੱਖ ਦੀ ਕੰਡਿਆਲੀ ਟਹਿਣੀ ਰੱਖਣ ਲੱਗੇ ਹਨ। ਇਸ ਦੇ ਨਾਲ ਹੀ ਖੂੰਖਾਰ ਕੁੱਤਿਆਂ ਤੋਂ ਬਚਣ ਲਈ ਇਲਾਕੇ 'ਚ ਚੌਕੀਦਾਰ ਵੀ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਇਸ ਤੋਂ ਜਲਦ ਇਲਾਕਾ ਵਾਸੀਆਂ ਨੂੰ ਨਿਜਾਤ ਦਿੱਤੀ ਜਾਵੇਗੀ।
ਪ੍ਰਸ਼ਾਸਨ ਭਾਵੇ ਆਵਾਰਾ ਕੁੱਤਿਆ ਦੇ ਮਾਮਲੇ 'ਤੇ ਗੰਭੀਰ ਹੋਣ ਦੀ ਗੱਲ ਕਰ ਰਿਹਾ ਹੈ ਪਰ ਅਜੇ ਤੱਕ ਉਨ੍ਹਾਂ ਵਲੋਂ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਜਿਸ ਕਾਰਨ ਪਾਸ਼ ਇਲਾਕੇ ਦੇ ਲੋਕਾਂ ਨੇ ਖੁਦ ਹੀ ਆਵਾਰਾ ਕੁੱਤਿਆ ਤੋਂ ਬਚਣ ਲਈ ਨਿਵੇਕਲਾ ਰਾਹ ਲੱਭ ਲਿਆ ਹੈ।