ਬਿਜਲੀ ਦੇ ਰੇਟਾਂ ਖਿਲਾਫ ''ਆਪ'' ਵਲੋਂ ਪ੍ਰਦਰਸ਼ਨ, ਕੈਪਟਨ ਤੇ ਸੁਖਬੀਰ ਦਾ ਫੂਕਿਆ ਪੁਤਲਾ
Tuesday, Jul 23, 2019 - 09:48 AM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ 'ਚ ਬਿਜਲੀ ਦੇ ਵੱਧ ਰਹੇ ਰੇਟਾਂ ਦੇ ਖਿਲਾਫ ਅਰਥੀ ਫੂਕ ਮੁਜਾਹਰੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਅਜਿਹਾ ਹੀ ਮੁਜ਼ਾਹਰਾ ਅੰਮ੍ਰਿਤਸਰ 'ਚ ਵੀ 'ਆਪ' ਆਗੂਆਂ ਵਲੋਂ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਵੱਧ ਰਹੇ ਰੋਟਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ਕਰ ਰਹੇ ਆਪ' ਆਗੂਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸੁਖਬੀਰ ਬਾਦਲ ਵਲੋਂ ਪ੍ਰਾਈਵੇਟ ਥਰਮਲ ਪਲਾਂਟ ਵਾਲਿਆਂ ਤੋਂ ਹਿੱਸੇਦਾਰੀ ਲਈ ਜਾ ਰਹੀ ਸੀ ਅਤੇ ਹੁਣ ਇਹ ਹਿੱਸੇਦਾਰੀ ਕੈਪਟਨ ਅਮਰਿੰਦਰ ਸਿੰਘ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ 'ਚ ਬਿਜਲੀ ਸਸਤੀ ਮਿਲ ਸਕਦੀ ਹੈ ਤਾਂ ਫਿਰ ਪੰਜਾਬ 'ਚ ਕਿਉਂ ਨਹੀਂ ਮਿਲ ਸਕਦੀ।