ਦਿੱਲੀ ਮੋਰਚੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਭਾਵੁਕ ਹੋਏ ਜਥੇ ਬਲਦੇਵ ਸਿਰਸਾ, ਲੋਕਾਂ ਨੇ ਕੀਤਾ ਨਿੱਘਾ ਸਵਾਗਤ

Sunday, Dec 12, 2021 - 04:05 PM (IST)

ਦਿੱਲੀ ਮੋਰਚੇ ਦੀਆਂ ਯਾਦਾਂ ਨੂੰ ਤਾਜ਼ਾ ਕਰ ਭਾਵੁਕ ਹੋਏ ਜਥੇ ਬਲਦੇਵ ਸਿਰਸਾ, ਲੋਕਾਂ ਨੇ ਕੀਤਾ ਨਿੱਘਾ ਸਵਾਗਤ

ਅੰਮ੍ਰਿਤਸਰ (ਸੁਮਿਤ) - ਤਿੰਨੋ ਖੇਤੀ ਕਾਨੂੰਨ ਸਣੇ ਹੋਰਨਾਂ ਮੰਗਾਂ ਨੂੰ ਮਨਵਾਉਣ ਲਈ ਬੇਸ਼ੱਕ ਕਿਸਾਨਾਂ ਨੂੰ ਸਾਲ ਤੋਂ ਉਪਰ ਦਾ ਸਮਾਂ ਲਗ ਗਿਆ ਪਰ ਕੇਂਦਰ ਸਰਕਾਰ ਵਲੋਂ ਉਕਤ ਮੰਗਾਂ ਮੰਨੇ ਜਾਣ ਤੋਂ ਬਾਅਦ ਅੱਜ ਜਿੱਤ ਦੇ ਝੰਡੇ ਝੂਲ ਰਹੇ ਹਨ। ਜਿੱਤ ਹਾਸਲ ਕਰ ਪੰਜਾਬ ਪਰਤ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਅਤੇ ਕਿਸਾਨਾਂ ਦੀਆਂ ਅੱਖਾਂ ਵਿੱਚ ਜਿੱਥੇ ਖੁਸ਼ੀ ਦੇ ਹੰਝੂ ਹਨ, ਉਥੇ ਹੀ ਇਸ ਅੰਦੋਲਨ ਦੌਰਾਨ ਸੇਵਾ ਸਿਦਕ ਵਜੋਂ ਓਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਅਥਾਹ ਪਿਆਰ ਬਣਾ ਚੁੱਕੇ ਕਿਸਾਨ ਅੱਜ ਮੋਰਚੇ ਨੇੜੇ ਦੇ ਸਥਾਨਕ ਵਸਨੀਕਾਂ ਨੂੰ ਯਾਦ ਕਰ ਭਾਵੁਕ ਹੁੰਦੇ ਨਜ਼ਰ ਆ ਰਹੇ ਨੇ।

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਗੱਲਬਾਤ ਦੌਰਾਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਜੇਕਰ ਅੰਨਦਾਤਾ ਕਹਾਉਣ ਵਾਲੇ ਕਿਸਾਨ ਸੱਚੇ ਸਨ ਤਾਂ ਅੱਜ ਉਹ ਇੱਜਤ ਸ਼ਾਨ ਅਤੇ ਮਾਣ ਨਾਲ ਜਿੱਤ ਕੇ ਆਪਣੇ ਘਰਾਂ ਨੂੰ ਵਾਪਿਸ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਉਨ੍ਹਾਂ ਸਮੂਹ ਦੇਸ਼ ਵਿਦੇਸ਼ ਵੱਸਦੇ ਲੋਕਾਂ ਦਾ ਹੈ, ਜਿਨ੍ਹਾਂ ਨੇ ਤਨ ਮਨ ਧਨ ਅਤੇ ਕੁਰਬਾਨੀਆਂ ਨਾਲ ਇਸ ਕਿਸਾਨ ਅੰਦੋਲਨ ਦਾ ਇਤਹਾਸ ਲਿਖਿਆ ਹੈ। ਇਸ ਦੌਰਾਨ ਓਥੇ ਦੇ ਲੋਕਾਂ ਵਲੋਂ ਕਿਸਾਨਾਂ ਦੇ ਦਿੱਲੀ ਤੋਂ ਤੁਰਨ ਸਮੇਂ ਵਹਾਏ ਹੰਝੂਆਂ ਨੂੰ ਯਾਦ ਕਰ ਜਥੇ ਸਿਰਸਾ ਵੀ ਆਪਣੇ ਆਪ ਨੂੰ ਰੋਕ ਨਾ ਸਕੇ ਅਤੇ ਸੰਯੁਕਤ ਮੋਰਚੇ ਦੀ ਸਟੇਜ ਨੇੜੇ ਰਹਿੰਦੇ ਸਮੂਹ ਲੋਕਾਂ ਦਾ ਹੱਥ ਜੋੜ ਧਨਵਾਦ ਕੀਤਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਟੋਲ ਪਲਾਜ਼ਾ ਦੇ ਰੇਟਾਂ ਵਿੱਚ ਬੇਤਹਾਸ਼ਾ ਵਾਧਾ ਕਰਦੀ ਹੈ ਤਾਂ ਉਹ ਵੀ ਫਿਰ ਘਰੇ ਮੱਝਾਂ ਨੂੰ ਪੱਠੇ ਪਾਉਣ ਨਹੀਂ ਵਾਪਿਸ ਆਏ, ਲੋੜ ਪੈਣ ’ਤੇ ਮੁੜ ਲੋਕਾਂ ਲਈ ਹੀ ਖੜ੍ਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ


 


author

rajwinder kaur

Content Editor

Related News