ਅੰਮ੍ਰਿਤਸਰ : ਪੰਘੂੜੇ ''ਚ ਆਈ ਇਕ ਹੋਰ ਨੰਨ੍ਹੀ ਪਰੀ
Friday, Feb 08, 2019 - 12:48 PM (IST)

ਅੰਮ੍ਰਿਤਸਰ (ਨੀਰਜ, ਸੁਮਿਤ ਖੰਨਾ) : ਜ਼ਿਲਾ ਪ੍ਰਸ਼ਾਸਨ ਵਲੋਂ ਸਾਲ 2008 'ਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈੱਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 166 ਬੱਚਿਆਂ ਦੀ ਜਾਨ ਬਚਾਉਣ 'ਚ ਕਾਮਯਾਬ ਹੋਈ ਹੈ। ਇਸ ਪੰਘੂੜੇ ਨੇ ਇਕ ਹੋਰ ਛੇ ਮਹੀਨਿਆਂ ਦੀ ਨੰਨੀ ਪਰੀ ਦੀ ਜਾਨ ਬਚਾਈ ਹੈ।
ਜਾਣਕਾਰੀ ਅਨੁਸਾਰ ਕੋਈ ਵਿਅਕਤੀ ਇਕ ਬੱਚੀ ਨੂੰ ਰਾਤ 9ਵਜੇਂ ਦੇ ਕਰੀਬ ਪੰਘੂੜੇ 'ਚ ਪਾ ਗਿਆ, ਜਿਸ ਨੂੰ ਰੈਡ ਕਰਾਸ ਦਫਤਰ ਦੇ ਕਰਮਚਾਰੀਆਂ ਨੇ ਸੰਭਾਲ ਲਿਆ। ਇਸ ਬੱਚੀ ਨੂੰ ਨਾਇਬ ਤਹਿਸੀਲਦਾਰ ਅੰਮ੍ਰਿਤਸਰ ਅਰਚਨਾ ਸ਼ਰਮਾ ਨੇ ਹਾਸਿਲ ਕੀਤਾ। ਇਸ ਬੱਚੀ ਦੀ ਆਉਣਾ ਹੋਣ ਨਾਲ ਪੰਘੂੜੇ ਵਿਚ ਆਉਣ ਵਾਲੇ ਬੱਚਿਆਂ ਦੀ ਗਿਣਤੀ 166 ਹੋ ਗਈ ਹੈ, ਜਿਸ ਵਿਚ 142 ਲੜਕੀਆਂ ਅਤੇ 24 ਲੜਕੇ ਸ਼ਾਮਿਲ ਹਨ।