ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਨੇ ਬਦਲੀ ਗਾਈਡਲਾਈਨ

Sunday, Feb 02, 2020 - 10:17 AM (IST)

ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਨੇ ਬਦਲੀ ਗਾਈਡਲਾਈਨ

ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਨਿੱਤ ਆਪਣੀ ਗਾਈਡਲਾਈਨ ਬਦਲ ਰਹੀ ਹੈ। ਸਰਕਾਰ ਵੱਲੋਂ ਹੁਣ ਰੋਹਾਨ ਤੋਂ ਆਉਣ ਵਾਲੇ ਹਰੇਕ ਵਿਅਕਤੀ ਦੇ ਜਿੱਥੇ ਬਲੱਡ ਸੈਂਪਲ ਲੈਣ ਦੇ ਨਿਰਦੇਸ਼ ਜਾਰੀ ਕੀਤੇ ਹਨ, ਉਥੇ ਹੀ ਹੁਣ ਚੀਨ ਤੋਂ ਆਉਣ ਵਾਲੇ ਉਨ੍ਹਾਂ ਵਿਅਕਤੀਆਂ ਦੇ ਹੀ ਸੈਂਪਲ ਲੈਣ ਲਈ ਗਾਈਡ ਲਾਈਨ ਜਾਰੀ ਕੀਤੀ ਹੈ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਲੱਛਣ ਹਨ।

ਜਾਣਕਾਰੀ ਅਨੁਸਾਰ ਭਾਰਤ ਸਰਕਾਰ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਮੁਸਤੈਦ ਹੈ ਅਤੇ ਸਾਰੇ ਰਾਜਾਂ ਨੂੰ ਵਾਇਰਸ ਦੀ ਰੋਕਥਾਮ ਲਈ ਨਿੱਤ ਗਾਈਡਲਾਈਨ ਬਦਲ ਕੇ ਭੇਜੀ ਜਾ ਰਹੀ ਹੈ। ਸਰਕਾਰ ਵੱਲੋਂ ਪਹਿਲਾਂ 15 ਜਨਵਰੀ ਤੋਂ ਬਾਅਦ ਚੀਨ ਤੋਂ ਭਾਰਤ ਆਉਣ ਵਾਲੇ ਹਰ ਇਕ ਵਿਅਕਤੀ ਦੇ ਬਲੱਡ ਸੈਂਪਲ ਲੈਣ ਦੇ ਇੱਥੇ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਸਨ, ਉਥੇ ਹੀ ਹੁਣ ਸਰਕਾਰ ਵੱਲੋਂ ਚੀਨ ਤੋਂ ਆਉਣ ਵਾਲੇ ਸਿਰਫ ਉਨ੍ਹਾਂ ਵਿਅਕਤੀਆਂ ਦੇ ਹੀ ਸੈਂਪਲ ਲੈਣ ਲਈ ਕਿਹਾ ਗਿਆ ਹੈ, ਜਿਨ੍ਹਾਂ 'ਚ ਵਾਇਰਸ ਦੇ ਸਬੰਧਤ ਕੋਈ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਇਲਾਵਾ ਰੋਹਾਨ ਤੋਂ ਆਉਣ ਵਾਲੇ ਹਰ ਇਕ ਨਾਗਰਿਕ ਦੇ ਸੈਂਪਲ ਲੈਣ ਲਈ ਕਿਹਾ ਗਿਆ। ਪੰਜਾਬ ਦੇ ਜ਼ਿਲੇ ਅੰਮ੍ਰਿਤਸਰ 'ਚ ਵੀ ਪਿਛਲੇ ਦਿਨ ਚੀਨ ਤੋਂ ਇਕ 22 ਸਾਲ ਦੀ ਰਿਤੂ (ਕਾਲਪਨਿਕ ਨਾਂ) ਦੀ ਲੜਕੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਆਈ ਸੀ। ਵਿਭਾਗ ਵੱਲੋਂ ਅੱਜ ਉਕਤ ਲੜਕੀ ਦਾ ਸੈਂਪਲ ਲੈ ਕੇ ਟੈਸਟਿੰਗ ਲਈ ਪੂਨੇ ਸਰਕਾਰੀ ਲੈਬਾਰਟਰੀ 'ਚ ਭੇਜ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਰਿਤੂ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੈ ਫਿਰ ਵੀ ਅਹਿਤਿਆਤ ਦੇ ਤੌਰ 'ਤੇ ਟੈਸਟ ਕਰਵਾਇਆ ਗਿਆ ਹੈ।


author

Baljeet Kaur

Content Editor

Related News