ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਦਾ ਪ੍ਰਕੋਪ, 1 ਦੀ ਮੌਤ 30 ਨਵੇਂ ਮਾਮਲਿਆਂ ਦੀ ਪੁਸ਼ਟੀ
Monday, Aug 10, 2020 - 05:26 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਭਰ 'ਚ ਕੋਰੋਨਾ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਨਵੇਂ ਮਾਮਲੇ ਜ਼ਿਲ੍ਹਾਂ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ, ਜਿਥੇ ਅੱਜ 30 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਇਕ ਮਰੀਜ਼ ਦੀ ਮੌਤ ਵੀ ਹੋਈ ਹੈ। ਇਸ ਨਾਲ ਜ਼ਿਲ੍ਹੇ 'ਚ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 2406 ਹੋ ਚੁੱਕੀ ਹੈ, ਜਿਨ੍ਹਾਂ 'ਚੋਂ 1853 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੁਣ ਤੱਕ 96 ਮਰੀਜ਼ ਦਮ ਤੋੜ ਚੁੱਕੇ ਹਨ।
ਇਹ ਵੀ ਪੜ੍ਹੋਂ : ਇਸ ਖਿਡਾਰਣ ਨੇ ਪੈਸਿਆਂ ਖਾਤਰ ਉਤਾਰੇ ਸੀ ਕੱਪੜੇ, ਇੰਝ ਹੋਇਆ ਦਰਦਨਾਕ ਅੰਤ
ਅੱਜ ਪਾਜ਼ੇਟਿਵ 'ਚ 1 ਭਗਤਾਂਵਾਲਾ, 1 ਲਾਰੈਂਸ ਰੋਡ, 1 ਮਕਬੂਲਪੁਰਾ, 1 ਨਵਾਕੋਟ, 1 ਰਿਸ਼ੀ ਵਿਹਾਰ ਮਜੀਠਾ ਰੋਡ, 1 ਪੈਰਾਮਿਡ ਸਿਟੀ, 1 ਸਰਕੂਲਰ ਰੋਡ, 1 ਮਜੀਠਾ ਰੋਡ, 1 ਪਿੰਡ ਮਹਿਲ, 1 ਲੁਧੜ ਕੱਥੂਨੰਗਲ, 1 ਵਾਰਡ ਨੰ: 5 ਰਾਜਸਾਂਸੀ, 1 ਗੁਰੂ ਰਾਮਦਾਸ ਨਗਰ, 1 ਦੇਵੀਦਾਸਪੁਰਾ, 1 ਕਪੂਰ ਨਗਰ, 1 ਲਕਸ਼ਮੀ ਅਵੈਨਿਊ, 1 ਗਲੀ ਜਸਵੰਦਾ ਸਿੰਘ ਵਾਲੀ, 1 ਡ੍ਰੀਮ ਸਿਟੀ, 2 ਮਜੀਠਾ ਰੋਡ, 2 ਖੰਡਵਾਲਾ ਛੇਹਰਟਾ, 1 ਗੁਰੂ ਰਾਮਦਾਸ ਐਵੀਨਿਊ, 1 ਜੀ. ਐੱਮ.ਸੀ., 1 ਪੁਲਸ ਲਾਇਨ, 3 ਸੈਂਟਰਲ ਜੇਲ, 1 ਸੀ.ਆਈ.ਏ. ਸਟਾਫ ਨਾਲ ਸਬੰਧ ਹਨ।
ਇਹ ਵੀ ਪੜ੍ਹੋਂ : ਦਾਜ ਦੇ ਲੋਭੀਆਂ ਨੇ ਪੁੱਤਾਂ ਵਾਂਗ ਪਾਲ਼ੀ ਧੀ ਦੀ ਜ਼ਿੰਦਗੀ ਕੀਤੀ ਤਬਾਹ, ਦਿਲ ਨੂੰ ਝੰਜੋੜ ਦੇਵੇਗੀ ਗ਼ਰੀਬ ਮਾਂ ਦੀ ਦਾਸਤਾਨ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 23 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2406 , ਲੁਧਿਆਣਾ 5032, ਜਲੰਧਰ 3136, ਮੋਹਾਲੀ 'ਚ 1309, ਪਟਿਆਲਾ 'ਚ 2729, ਹੁਸ਼ਿਆਰਪੁਰ 'ਚ 634, ਤਰਨਾਰਨ 474, ਪਠਾਨਕੋਟ 'ਚ 554, ਮਾਨਸਾ 'ਚ 195, ਕਪੂਰਥਲਾ 431, ਫਰੀਦਕੋਟ 391, ਸੰਗਰੂਰ 'ਚ 1281, ਨਵਾਂਸ਼ਹਿਰ 'ਚ 367, ਰੂਪਨਗਰ 410, ਫਿਰੋਜ਼ਪੁਰ 'ਚ 656, ਬਠਿੰਡਾ 849, ਗੁਰਦਾਸਪੁਰ 878, ਫਤਿਹਗੜ੍ਹ ਸਾਹਿਬ 'ਚ 503, ਬਰਨਾਲਾ 445, ਫਾਜ਼ਿਲਕਾ 367, ਮੋਗਾ 589, ਮੁਕਤਸਰ ਸਾਹਿਬ 312 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 587 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 7 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 15617ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।