ਅੰਮ੍ਰਿਤਸਰ ''ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 141 ਨਵੇਂ ਮਾਮਲੇ ਆਏ ਸਾਹਮਣੇ
Saturday, Sep 05, 2020 - 02:01 AM (IST)
ਅੰਮ੍ਰਿਤਸਰ, (ਦਲਜੀਤ ਸ਼ਰਮਾ)-ਕੋਰੋਨਾ ਵਾਇਰਸ ਦਾ ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਜਿੱਥੇ 8 ਮਰੀਜ਼ਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਉਥੇ ਹੀ ਤਿੰਨ ਡਾਕਟਰਾਂ ਅਤੇ 3 ਪੁਲਸ ਕਰਮਚਾਰੀਆਂ ਸਮੇਤ 141 ਨਵੇਂ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਵੱਧ ਰਹੇ ਮਾਮਲੇ ਅੰਮ੍ਰਿਤਸਰ ਵਾਸੀਆਂ ਲਈ ਖ਼ਤਰਾ ਬਣੇ ਹੋਏ ਹਨ। ਸਰਕਾਰ ਵੱਲੋਂ ਜੇਕਰ ਹੁਣ ਵੀ ਵਾਇਰਸ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਨਤੀਜੇ ਹੋਰ ਘਾਤਕ ਹੋ ਸਕਦੇ ਹਨ।
ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਦੇ ਮਾਮਲੇ ਨਿੱਤ ਦਿਨ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਸਰਕਾਰ ਵਲੋਂ ਜਾਰੀ ਹਦਾਇਤਾਂ ਨੂੰ ਨਾ ਮੰਨਦੇ ਹੋਏ ਕਈ ਲੋਕ ਕੋਰੋਣਾ ਨੂੰ ਫੈਲਾਅ ਰਹੇ ਹਨ। ਸਰਕਾਰ ਅਨੁਸਾਰ ਸਤੰਬਰ ਕੋਰੋਨਾ ਦਾ ਪਿਕ ਮਹੀਨਾ ਹੈ ਅਤੇ ਇਸ ਮਹੀਨੇ 'ਚ ਮਾਮਲੇ ਤੇਜ਼ੀ ਨਾਲ ਵੱਧਣਗੇ ਅਤੇ ਮੌਤ ਦਰ 'ਚ ਵੀ ਵਾਧਾ ਹੋਵੇਗਾ। ਸ਼ੁਰੂਆਤੀ ਦਿਨਾਂ 'ਚ ਕੋਰੋਨਾ ਦੇ ਮਾਮਲੇ ਅਣਗਿਣਤ ਦੀ ਤਾਦਾਦ 'ਚ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਹੋਰ ਵੱਧਣ ਦੀਆਂ ਸੰਭਾਵਨਾ ਦੱਸੀ ਜਾ ਰਹੀ ਹਨ। ਜਿਲ੍ਹੇ ਵਿੱਚ ਹੁਣ ਤੱਕ ਕੁਲ ਪਾਜ਼ੇਟਿਵ 4551 ਲੋਕ ਆ ਚੁੱਕੇ ਹਨ ਅਤੇ 3428 ਠੀਕ ਵੀ ਹੋ ਚੁੱਕੇ ਹੈ, ਜਦਕਿ 933 ਦਾ ਇਲਾਜ ਚੱਲ ਰਿਹਾ ਹੈ ਅਤੇ 190 ਦੀ ਮੌਤ ਹੋ ਚੁੱਕੀ ਹੈ ।
ਮਰਨੇ ਵਾਲਿਆਂ 'ਚ ਮਨਜੀਤ ਕੌਰ (60), ਵਾਸੀ ਮੁਸਤਫਾਬਾਦ, ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਕੋਰੋਨਾ ਨਿਮੋਨੀਆ ਅਤੇ ਹਾਈਪਰਟੇਂਸ਼ਨ ਦੀ ਸ਼ਿਕਾਇਤ ਰਹੀ। ਮਨਜੀਤ ਕੌਰ (45) ਵਾਸੀ ਮੱਲੀਆ ਮਾਨਾਂਵਾਲਾ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਸਨ, ਸ਼ਿਕਾਇਤ ਕੋਵਿਡ ਨਿਮੋਨਿਆ ਦੀ ਰਹੀ । ਰਕਸ਼ਾ ਵਰਮਾ (75) ਵਾਸੀ ਲਕਸ਼ਮੀ ਵਿਹਾਰ, ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਕੋਵਿਡ ਨਿਮੋਨਿਆ ਵਲੋਂ ਪੀੜਿਤ ਸਨ । ਜਸਬੀਰ ਕੌਰ ( 65 ), ਵਾਸੀ ਗੋਲਡਨ ਐਵੀਨਿਊ, ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਸਨ, ਸ਼ੂਗਰ, ਹਾਇਪਰਟੇਂਸ਼ਨ ਅਤੇ ਸਾਹ ਦੀ ਸਮੱਸਿਆ। ਰੀਟਾ ਬੇਰੀ (65), ਵਾਸੀ ਤਹਿਸੀਲਪੁਰਾ , ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਸੀ, ਸ਼ੂਗਰ ਅਤੇ ਹਾਇਪਰਟੇਂਸ਼ਨ ਦੀ ਸਮੱਸਿਆ ਸੀ । ਵਿਸ਼ਾਲ ਸਿੰਘ ( 20 ), ਵਾਸੀ ਬਾਸਰਕੇ ਗਿੱਲਾ, ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਹੋ ਰਿਹਾ ਸੀ। ਟੀਬੀ ਅਤੇ ਕੋਵਿਡ ਨਿਮੋਨਿਆ ਦੀ ਸਮੱਸਿਆ ਸੀ । ਊਸ਼ਾ ( 52 ), ਵਾਸੀ ਆਨੰਦ ਵਿਹਾਰ, ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਹੋ ਰਿਹਾ ਸੀ। ਸ਼ੂਗਰ ਅਤੇ ਹਾਇਪਰਟੇਂਸ਼ਨ ਦੀ ਸ਼ਿਕਾਇਤ ਸੀ । ਸੁਰਜੀਤ ਕੌਰ ( 60 ), ਵਾਸੀ ਨਜ਼ਦੀਕ ਗੋਲਡਨ ਟੈਂਪਲ, ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਸਨ। ਉਨ੍ਹਾਂ ਨੂੰ ਵੀ ਕੋਰੋਨਾ ਨਿਮੋਨਿਆ ਦੀ ਸ਼ਿਕਾਇਤ ਦੇ ਨਾਮ ਸ਼ਾਮਿਲ ਹਨ । ਅੱਜ ਕੁਲ 141 ਪਾਜੇਟਿਵ ਆਏ, ਇਸ 'ਚ 75 ਕੰਮਿਊਨਿਟੀ ਤੋਂ ਹਨ। ਜਦੋਂ ਕਿ 64 ਮਰੀਜ ਪਾਜੇਟਿਵ ਮਰੀਜਾਂ ਦੇ ਸੰਪਰਕ ਵਾਲੇ ਹਨ।