ਅੰਮ੍ਰਿਤਸਰ ’ਚ ਵੈਕਸੀਨ ਦਾ ਸੰਕਟ, ਚੰਡੀਗੜ੍ਹ ਤੋਂ ਕਦੋਂ ਕਿੰਨੀ ਵੈਕਸੀਨ ਆਵੇਗੀ? ਨਹੀਂ ਕਿਸੇ ਅਧਿਕਾਰੀ ਨੂੰ ਪਤਾ
Friday, Jul 09, 2021 - 10:16 AM (IST)
ਅੰਮ੍ਰਿਤਸਰ (ਦਲਜੀਤ) - ਪੰਜਾਬ ਸਰਕਾਰ ਜ਼ਿਲ੍ਹੇ ਅੰਮ੍ਰਿਤਸਰ ਨੂੰ ਕੋਰੋਨਾ ਮੁਕਤ ਕਰਵਾਉਣ ’ਚ ਦੇਰੀ ਲਗਾ ਰਹੀ ਹੈ। ਅੰਮ੍ਰਿਤਸਰ ’ਚ ਇਕ ਵਾਰ ਫਿਰ ਵੈਕਸੀਨ ਬਿਲਕੁਲ ਖ਼ਤਮ ਹੋ ਗਈ ਹੈ। ਵੀਰਵਾਰ ਨੂੰ ਜ਼ਿਲ੍ਹੇ ’ਚ ਸਿਰਫ਼ 343 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ। ਸਿਰਫ਼ 28 ਵੈਕਸੀਨ ਸੈਂਟਰਾਂ ’ਚ ਟੀਕਾਕਰਨ ਹੋਇਆ। ਹੁਣ ਜ਼ਿਲ੍ਹੇ ’ਚ ਕੋਵਿਸ਼ੀਲਡ ਅਤੇ ਕੋਵੈਕਸੀਨ ਦੀ ਇਕ ਵੀ ਡੋਜ਼ ਨਹੀਂ ਬਚੀ ਹੈ। ਨਾ ਹੀ ਚੰਡੀਗੜ੍ਹ ਤੋਂ ਵੈਕਸੀਨ ਆਉਣ ਦੀ ਕੋਈ ਸੰਭਾਵਨਾ ਨਜ਼ਰ ਆ ਰਹੀ ਹੈ। ਅਜਿਹੇ ’ਚ ਸ਼ੁੱਕਰਵਾਰ ਨੂੰ ਟੀਕਾਕਰਨ ਨਹੀਂ ਹੋ ਸਕੇਗਾ। ਸਿਵਲ ਸਰਜਨ ਦਫ਼ਤਰ ਤੋਂ ਵਾਰ-ਵਾਰ ਵੈਕਸੀਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਪੰਜਾਬ ’ਚ ਵੈਕਸੀਨ ਸੰਕਟ ਦੀ ਵਜ੍ਹਾ ਨਾਲ ਇਹ ਸੰਭਵ ਨਹੀਂ ਹੋ ਪਾ ਰਿਹਾ।
ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ
ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ 250 ਵੈਕਸੀਨ ਸੈਂਟਰ ਹਨ। ਸਿਵਲ ਸਰਜਨ ਦਫ਼ਤਰ ਦਾ ਦਾਅਵਾ ਹੈ ਕਿ ਰੋਜ਼ਾਨਾ 25 ਹਜ਼ਾਰ ਲੋਕਾਂ ਦਾ ਟੀਕਾਕਰਨ ਕੀਤਾ ਜਾ ਸਕਦਾ ਹੈ ਤੇ ਵੈਕਸੀਨ ਦੀ ਘਾਟ ਅੱਗੇ ਨਾ ਆਏੇ। ਬੀਤੇ ਸ਼ੁੱਕਰਵਾਰ ਨੂੰ ਇਕ ਦਿਨ ’ਚ 43 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਸੀ। ਇਸ ਤੋਂ ਸਾਫ਼ ਹੈ ਕਿ ਵੈਕਸੀਨ ਸੰਕਟ ਨਾ ਹੋਵੇ ਤਾਂ ਜ਼ਿਲ੍ਹੇ ਦੀ 18 ਉਮਰ ਵਰਗ ਦੇ 15 ਲੱਖ ਲੋਕਾਂ ਨੂੰ ਦੋ ਤੋਂ ਤਿੰਨ ਮਹੀਨਿਆਂ ’ਚ ਹੀ ਕੋਰੋਨਾ ਤੋਂ ਬਚਾਅ ਦਾ ਕਵਚ ਪਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਰਨਾਲਾ : ਆਈਲੈਟਸ ਸੈਂਟਰ ਦੇ ਮਾਲਕ ਨੇ ਹੋਟਲ ’ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ
ਰਣਜੀਤ ਐਵੇਨਿਊ ਸਥਿਤ ਕਮਿਊਨਿਟੀ ਹਾਲ ’ਚ ਟੀਕਾ ਲਗਵਾਉਣ ਲਈ ਲੋਕ ਪੁੱਜੇ ਅਤੇ ਸਟਾਕ ਨਾ ਹੋਣ ਦੀ ਵਜ੍ਹਾ ਨਾਲ ਇਨ੍ਹਾਂ ਨੂੰ ਮੋੜ ਦਿੱਤਾ ਗਿਆ। ਇਸ ਹਾਲ ’ਚ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਟੀਕਾ ਲਗਾਇਆ ਜਾਂਦਾ ਰਿਹਾ ਹੈ। ਇੱਧਰ ਵੀਰਵਾਰ ਨੂੰ ਪੇਂਡੂ ਖੇਤਰਾਂ ’ਚ ਟੀਕਾਕਰਨ ਕੈਂਪ ਨਹੀਂ ਲੱਗਿਆ। ਸ਼ੁੱਕਰਵਾਰ ਨੂੰ ਵੈਕਸੀਨ ਨਹੀਂ ਆਈ ਤਾਂ ਟੀਕਾਕਰਨ ਕੈਂਪ ਨਹੀਂ ਲੱਗ ਪਾਵੇਗਾ ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ
2 ਮਰੀਜ਼ਾਂ ਦੀ ਹੋਈ ਮੌਤ 16 ਮਾਮਲੇ ਸਾਹਮਣੇ :
ਕੋਰੋਨਾ ਇਨਫ਼ੈਕਟਿਡ 2 ਮਰੀਜ਼ਾਂ ਦੀ ਵੀਰਵਾਰ ਨੂੰ ਮੌਤ ਹੋ ਗਈ ਜਦੋਂਕਿ 16 ਇਨਫ਼ੈਕਟਿਡ ਰਿਪੋਰਟ ਹੋਏ ਹਨ। ਇਨ੍ਹਾਂ ’ਚ ਦਸ ਕਮਿਊਨਿਟੀ ਤੋਂ ਹਨ, ਜਦੋਂਕਿ 6 ਕਾਂਟੈਕਟ ਤੋਂ। ਮ੍ਰਿਤਕਾਂ ’ਚ ਛੇਹਰਟਾ ਵਾਸੀ 69 ਸਾਲਾ ਜਨਾਨੀ ਅਤੇ ਇਸਲਾਮਾਬਾਦ ਵਾਸੀ 69 ਸਾਲਾ ਜਨਾਨੀ ਸ਼ਾਮਲ ਹੈ। ਵੀਰਵਾਰ ਨੂੰ 16 ਮਰੀਜ਼ ਤੰਦਰੁਸਤ ਵੀ ਹੋਏ ਹਨ। ਹੁਣ ਤੱਕ ਜ਼ਿਲ੍ਹੇ ’ਚ 46894 ਇਨਫ਼ੈਕਟਿਡ ਰਿਪੋਰਟ ਹੋ ਚੁੱਕੇ ਹਨ, ਜਦੋਂਕਿ 45122 ਤੰਦਰੁਸਤ ਹੋਏ ਹਨ। ਬਦਕਿਸਮਤੀ ਨਾਲ ਕੋਰੋਨਾ ਇਨਫ਼ੈਕਟਿਡ ਕੁਲ 198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਐਕਟਿਵ ਕੇਸ 198 ਹਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦਾ ਆਦੇਸ਼ ਪ੍ਰਕਾਸ਼ ਸਿੰਘ ਪੰਨੂ IAF ‘ਚ ਬਣਿਆ ਫਲਾਇੰਗ ਅਫ਼ਸਰ, ਕੈਪਟਨ ਨੇ ਦਿੱਤੀ ਵਧਾਈ