ਕੋਰੋਨਾ ਕਾਰਨ ਇਕ ਕਮਰੇ ''ਚ ਫਸੇ ਪੰਜਾਬੀ, ਵਤਨ ਵਾਪਸੀ ਦੀ ਲਗਾਈ ਗੁਹਾਰ (ਵੀਡੀਓ)
Tuesday, Jun 23, 2020 - 12:03 PM (IST)
ਅੰਮ੍ਰਿਤਸਰ : ਵਿਦੇਸ਼ ਦੀ ਧਰਤੀ 'ਤੇ ਫ਼ਸੇ ਕੁਝ ਹੋਰ ਨੌਜਵਾਨਾਂ ਵਲੋਂ ਵੀਡੀਓ ਜਾਰੀ ਕਰਕੇ ਸਰਕਾਰ ਨੂੰ ਘਰ ਵਾਪਸੀ ਦੀ ਗੁਹਾਰ ਲਗਾਈ ਹੈ। ਵੀਡੀਓ 'ਚ ਆਪਣਾ ਦੁੱਖ ਸੁਣਾ ਰਹੇ ਲੋਕ ਦੁਬਈ ਵਿਚ ਬੀਤੇ 7-8 ਮਹੀਨਿਆਂ ਤੋਂ ਫਸੇ ਹਨ। ਇਕ ਪਾਸੇ ਕੋਰੋਨਾ ਲਾਗ ਦੀ ਮਾਰ ਤੇ ਦੂਜੇ ਪਾਸੇ ਬੇਗਾਨਾ ਦੇਸ਼, ਜਿਥੇ ਇਕ ਕਮਰੇ 'ਚ ਕੈਦ ਹੋ ਰਹਿ ਰਹੇ ਇਨ੍ਹਾਂ ਪੰਜਾਬੀਆਂ ਦੀ ਸਾਰ ਲੈਣ ਵਾਲਾ ਕੋਈ ਨਹੀਂ।
ਇਹ ਵੀ ਪੜ੍ਹੋਂ : ਤਰਨਤਾਰਨ 'ਚ ਡਾਕਟਰ ਤੇ ਕੈਦੀ ਹੋਇਆ ਕੋਰੋਨਾ ਦਾ ਸ਼ਿਕਾਰ
ਜਾਣਕਾਰੀ ਮੁਤਾਬਕ ਇਹ ਲੋਕ ਦੁਬਈ ਦੀ ਅਲਫਾਰਾ ਕੰਪਨੀ 'ਚ ਕੰਮ ਕਰਦੇ ਸਨ ਪਰ ਕੰਪਨੀ ਨੇ ਇਨ੍ਹਾਂ ਨਾਲ ਧੋਖਾ ਕੀਤਾ ਅਤੇ ਇਨ੍ਹਾਂ ਦੇ ਪੈਸੇ ਰੱਖ ਲਈ। ਆਪਣੀ ਤਨਖਾਹ ਲੈਣ ਲਈ ਇਹ ਲੋਕ ਉੱਥੇ ਫਸੇ ਰਹੇ ਤੇ ਹੁਣ ਜਦੋਂ ਕੰਪਨੀ ਨੇ ਤਨਖਾਹ ਦਿੱਤੀ ਤਾਂ 50 ਫ਼ੀਸਦੀ ਕੱਟ ਕੇ ਦਿੱਤੀ। ਉਹ ਵੀ ਕੋਰੋਨਾ ਕਰਕੇ ਹੋਈ ਤਾਲਾਬੰਦੀ ਦੌਰਾਨ ਖਰਚ ਹੋ ਗਈ। ਹੁਣ ਇਨ੍ਹਾਂ ਲੋਕਾਂ ਕੋਲ ਨਾ ਕੁਝ ਖਾਣ ਲਈ ਹੈ ਅਤੇ ਨਾ ਹੀ ਘਰ ਵਾਪਸੀ ਲਈ। ਇਸ ਲਈ ਇਨ੍ਹਾਂ ਪੰਜਾਬੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਭਾਰਤ ਲਿਜਾਉਣ ਦਾ ਇੰਤਜ਼ਾਮ ਕੀਤਾ ਜਾਵੇ।
ਇਹ ਵੀ ਪੜ੍ਹੋਂ : ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਮੌਤ