ਅੰਮ੍ਰਿਤਸਰ ''ਚ ਕੋਰੋਨਾ ਕਾਰਣ 4 ਹੋਰ ਮੌਤਾਂ, ਡੀ. ਸੀ. ਕ੍ਰਾਈਮ ਤੇ ਏਡੀਸ਼ਨਲ ਡੀ.ਸੀ. ਸਣੇ 20 ਆਏ ਪਾਜ਼ੇਟਿਵ
Sunday, Aug 16, 2020 - 06:30 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਐਤਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਨਾਲ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਡਿਪਟੀ ਕਮਿਸ਼ਨਰ ਕ੍ਰਾਈਮ ਅਤੇ ਏਡੀਸ਼ਨਲ ਡਿਪਟੀ ਕਮਿਸ਼ਨਰ ਸਿਟੀ 3 ਤੋਂ ਇਲਾਵਾ ਦੋ ਡਾਕਟਰਾਂ ਸਣੇ 20 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 2762 ਹੋ ਗਈ ਹੈ ਜਿਨ੍ਹਾਂ ਵਿਚੋਂ 2165 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਪਰਤ ਚੁੱਕੇ ਹਨ, ਜਦਕਿ ਜ਼ਿਲ੍ਹੇ ਵਿਚ ਹੁਣ ਸਗਰਮ ਮਰੀਜ਼ਾਂ ਦੀ ਗਿਣਤੀ 486 ਹੈ, ਜਿਨ੍ਹਾਂ ਦਾ ਇਲਾਜ ਵੱਖ ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸੁਨਾਮ 'ਚ ਦਿਲ ਕੰਬਾਊ ਵਾਰਦਾਤ, ਭਰੇ ਬਾਜ਼ਾਰ ਦਾਤਰ ਨਾਲ ਵੱਢਦਾ ਰਿਹਾ ਪਤਨੀ (ਦੇਖੋ ਤਸਵੀਰਾਂ)
ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 111 ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋ ਚੁੱਕੀ ਹੈ। ਅੱਜ ਮਰਨ ਵਾਲਿਆਂ ਵਿਚ ਜਤਿੰਦਰ ਸਿੰਘ 50, ਰਾਜ ਕੌਰ 67, ਸੁਰਿੰਦਰ ਕੌਰ 70 ਪਤਨੀ ਤੇਜ ਸਿੰਘ ਅਤੇ ਰਾਜਿੰਦਰ ਕੌਰ (44) ਸ਼ਾਮਲ ਹਨ।
ਇਹ ਵੀ ਪੜ੍ਹੋ : ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ