ਮਜੀਠਾ ਬੱਸ ਅੱਡੇ ਦਾ ਨਾਂ ਬਦਲਵਾਉਣ ਲਈ ਸੜਕਾਂ ''ਤੇ ਉਤਰੀ ਕਾਂਗਰਸ
Sunday, Apr 14, 2019 - 12:52 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਹਲਕਾ ਮਜੀਠਾ 'ਚ ਕਾਂਗਰਸ ਵਲੋਂ ਅਨੋਖੇ ਢੰਗ ਨਾਲ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਾਲੀ ਮਜੀਠੀਆ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮਜੀਠਾ ਬੱਸ ਅੱਡੇ ਦਾ ਨਾਂ ਸੁੰਦਰ ਸਿੰਘ ਮਜੀਠੀਆ ਦੇ ਨਾਂ ਤੋਂ ਬਦਲ ਕੇ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਰੱਖਿਆ ਜਾਵੇ। ਇਸ ਮੌਕੇ ਵਿਖਾਵਾਕਾਰੀਆਂ ਦੀ ਅਗਵਾਈ ਕਰਦਿਆਂ ਲਾਲੀ ਮਜੀਠੀਆ ਨੇ ਜਿਥੇ ਸੁੰਦਰ ਸਿੰਘ ਮਜੀਠੀਆ ਨੂੰ ਦੇਸ਼ ਤੇ ਕੌਮ ਦਾ ਗੱਦਾਰ ਕਰਾਰ ਦਿੱਤਾ, ਉਥੇ ਹੀ ਬੱਸ ਅੱਡੇ ਦਾ ਨਾਂ ਬਦਲਣ ਲਈ ਕੇਂਦਰ ਤੱਕ ਪਹੁੰਚ ਕਰਨ ਦੀ ਗੱਲ ਵੀ ਕਹੀ। ਇਸਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਹੋਰ ਵੀ ਸਰਕਾਰੀ ਇਮਾਰਤਾਂ ਦੇ ਨਾਂ ਸ਼ਹੀਦਾਂ ਦੇ ਨਾਂ 'ਤੇ ਰੱਖਣ ਦੀ ਪ੍ਰੋੜਤਾ ਕੀਤੀ।