ਕੋਲਡ ਸਟੋਰ ''ਚ ਲੱਗੀ ਭਿਆਨਕ ਅੱਗ

Monday, Apr 08, 2019 - 01:02 PM (IST)

ਕੋਲਡ ਸਟੋਰ ''ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ (ਰਮਨ) : ਇਸਲਾਮਾਬਾਦ 22 ਨੰਬਰ ਫਾਟਕ ਕੋਲ ਇਕ ਕੋਲਡ 'ਚ ਸਵੇਰੇ 4 ਵਜੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ 'ਤੇ ਨਗਰ ਨਿਗਮ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾਉਣ 'ਚ ਲੱਗ ਗਈਆਂ। 8 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਦੇਰ ਸ਼ਾਮ ਤੱਕ ਵੀ ਇਕ ਗੱਡੀ ਅੱਗ ਨੂੰ ਬੁਝਾਉਂਦੀ ਰਹੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਕੋਲਡ ਸਟੋਰ 'ਚ ਡਰਾਈ ਫਰੂਟ ਦੇ ਨਾਲ-ਨਾਲ ਜੜ੍ਹੀ-ਬੂਟੀਆਂ ਵੀ ਸਨ, ਜਿਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਕੋਲਡ ਸਟੋਰ 'ਚੋਂ ਧੂੰਆਂ ਨਿਕਲ ਰਿਹਾ ਸੀ ਤੇ ਸਾਰੇ ਇਲਾਕੇ 'ਚ ਫੈਲ ਰਿਹਾ ਸੀ, ਜਿਸ ਨਾਲ ਉਨ੍ਹਾਂ ਨੇ ਫਾਇਰ ਬਿਗ੍ਰੇਡ ਨੂੰ ਸੂਚਿਤ ਕੀਤਾ ਤੇ ਮੌਕੇ 'ਤੇ ਗੱਡੀਆਂ ਪਹੁੰਚੀਆਂ।

ਸਾਡੀਆਂ ਗੱਡੀਆਂ 4 ਵਜੇ ਮੌਕੇ 'ਤੇ ਪਹੁੰਚ ਗਈਆਂ ਸਨ, ਅੱਗ ਕਾਫ਼ੀ ਸੀ, ਜਿਸ 'ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਦੇਰ ਸ਼ਾਮ ਤੱਕ ਥੋੜ੍ਹੀ-ਥੋੜ੍ਹੀ ਅੱਗ ਬਾਹਰ ਆਉਂਦੀ ਰਹੀ, ਜਿਸ ਕਾਰਨ ਇਕ ਗੱਡੀ ਦੇਰ ਸ਼ਾਮ ਤੱਕ ਉਥੇ ਰੱਖੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ।


author

Baljeet Kaur

Content Editor

Related News