ਮੁੱਖ ਮੰਤਰੀ ਰਾਹਤ ਫੰਡ ਨੂੰ ਲੈ ਕੇ ਤਰੁਣ ਚੁੱਘ ਨੇ ਚੁੱਕੇ ਪੰਜਾਬ ਸਰਕਾਰ ''ਤੇ ਸਵਾਲ (ਵੀਡੀਓ)
Friday, Jul 24, 2020 - 04:44 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਮੁੱਖ ਮੰਤਰੀ ਰਾਹਤ ਫੰਡ 'ਚ ਕੋਰੋਨਾ ਨਾਲ ਲੜਨ ਲਈ ਆਏ ਪੈਸੇ ਨੂੰ ਪੂਰੀ ਤਰ੍ਹਾਂ ਇਸਤੇਮਾਲ ਨਾ ਕੀਤੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਮਾਮਲੇ ਨੂੰ ਲੈ ਕੇ ਭਾਜਪਾ ਤਰੁਣ ਚੁੱਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਇਹ ਪੈਸਾ ਲੋਕਾਂ ਲਈ ਆਇਆ ਹੈ ਨਾ ਕਿ ਬੈਂਕਾਂ ਵਿਚ ਜਮ੍ਹਾ ਕਰਨ ਵਾਸਤੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੇ ਦੌਰ 'ਚ ਪੰਜਾਬ ਅੰਦਰ ਲੋਕਾਂ ਨੂੰ ਰਾਸ਼ਨ ਨਹੀਂ ਵੰਡਿਆ ਗਿਆ ਤੇ ਕਿਸੇ ਵੀ ਸੈਕਟਰ ਨੂੰ ਸਰਕਾਰ ਨੇ ਪੈਸਾ ਨਹੀਂ ਦਿੱਤਾ, ਜੋ ਕਿ ਬਹੁਤ ਮਾੜੀ ਗੱਲ ਹੈ। ਉਨ੍ਹਾਂ ਦੱਸਿਆ ਕਿ 64 ਕਰੋੜ ਰੁਪਏ ਲੋਕਾਂ ਨੇ ਮੁੱਖ ਮੰਤਰੀ ਰਾਹਤ ਫੰਡ 'ਚ ਜਮ੍ਹਾ ਕਰਵਾਏ, ਜੋ ਅਜੇ ਤੱਕ ਇਸਤੇਮਾਲ ਨਹੀਂ ਕੀਤੇ ਗਏ। ਇਸ 'ਚੋਂ ਕੇਵਲ ਦੋ ਕਰੋੜ ਇਸਤੇਮਾਲ ਕੀਤਾ ਗਿਆ।
ਇਹ ਵੀ ਪੜ੍ਹੋਂ : ਪਾਵਨ ਸਰੂਪ ਖੁਰਦ-ਬੁਰਦ ਮਾਮਲੇ 'ਤੇ ਭੜਕੇ ਜੀ. ਕੇ, SGPC ਤੇ ਬਾਦਲਾਂ ਦੇ ਖੋਲ੍ਹੇ ਰਾਜ਼ (ਵੀਡੀਓ)
ਚੁੱਘ ਨੇ ਕਿਹਾ ਕਿ ਇਕ ਪਾਸੇ ਲੈਬੋਟਰੀ 'ਚ ਟੈਸਟ ਨਹੀਂ ਹੋ ਰਹੇ, ਪੰਜਾਬ 'ਚ ਹਸਪਤਾਲਾਂ ਦੀ ਸਥਿਤੀ ਬਹੁਤ ਖ਼ਰਾਬ ਹੈ ਅਤੇ ਦੂਜੇ ਪਾਸੇ ਮੁੱਖ ਮੰਤਰੀ ਰਾਹਤ ਫੰਡ ਦਾ ਪੈਸਾਂ ਬੈਂਕਾਂ 'ਚ ਜਮ੍ਹਾ ਕਰਵਾ ਕੇ ਰੱਖਿਆ ਹੈ। ਉਨ੍ਹਾਂ ਨੇ ਮੁੰਖ ਮੰਤਰੀ ਨੂੰ ਕਿਹਾ ਕਿ ਲੋਕਾਂ ਨੇ ਜੋ ਇਹ ਪੈਸਾ ਦਿੱਤਾ ਹੈ ਉਹ ਮਹਾਮਾਰੀ ਨਾਲ ਲੜਨ ਲਈ ਦਿੱਤਾ ਹੈ ਨਾ ਕਿ ਬੈਂਕਾਂ 'ਚ ਜਮ੍ਹਾ ਕਰਵਾਉਣ ਲਈ। ਉਨ੍ਹਾਂ ਨੇ ਕੈਪਟਨ ਨੂੰ ਬੇਨਤੀ ਕੀਤੀ ਕਿ ਇਹ ਪੈਸਾ ਤੁਰੰਤ ਪੰਜਾਬ ਦੀ ਜਨਤਾ ਦੀ ਭਲਾਈ ਲਈ, ਮਹਾਮਾਰੀ ਨਾਲ ਲੜਨ ਲਈ ਖਰਚ ਕੀਤਾ ਜਾਵੇ।
ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਨੌਜਵਾਨਾਂ ਨੇ 8 ਸਾਲਾ ਮਾਸੂਮ ਮੁੰਡੇ ਨਾਲ ਕੀਤੀ ਬਦਫੈਲੀ
ਦੱਸ ਦੇਈਏ ਕਿ ਇਕ ਆਰ. ਟੀ. ਆਈ. ਵਿਚ ਖੁਲਾਸਾ ਹੋਇਆ ਹੈ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ 67 ਕਰੋੜ ਰੁਪਿਆ ਆਇਆ ਸੀ ਪਰ ਉਨ੍ਹਾਂ 'ਚੋਂ ਅਜੇ ਤੱਕ ਸਿਰਫ਼ 2 ਕਰੋੜ 38 ਲੱਖ ਰੁਪਏ ਖਰਚੇ ਗਏ ਹਨ। ਯਾਨੀ ਕਿ 64 ਕਰੋੜ ਤੋਂ ਵਧ ਰਕਮ ਅਜੇ ਵੀ ਬੈਂਕਾਂ 'ਚ ਪਈ ਹੈ, ਜਿਸ 'ਤੇ ਤਰੁਣ ਚੁੱਘ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ।