ਪੀ.ਓ.ਕੇ. ''ਚ ਸਰਜੀਕਲ ਸਟ੍ਰਾਈਕ, ਅੰਮ੍ਰਿਤਸਰ ਦੀਵਾਲੀ ਵਾਂਗ ਜਸ਼ਨ

Sunday, Oct 20, 2019 - 04:58 PM (IST)

ਪੀ.ਓ.ਕੇ. ''ਚ ਸਰਜੀਕਲ ਸਟ੍ਰਾਈਕ, ਅੰਮ੍ਰਿਤਸਰ ਦੀਵਾਲੀ ਵਾਂਗ ਜਸ਼ਨ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਭਾਰਤੀ ਫੌਜ ਵਲੋਂ ਪੀ.ਓ.ਕੇ. 'ਚ ਅੱਤਵਾਦੀ ਕੈਂਪਾਂ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਨੇ ਦੀਵਾਲੀ ਤੋਂ ਇਕ ਹਫਤਾ ਪਹਿਲਾਂ ਹੀ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਭਾਰਤੀ ਫੌਜ ਦੀ ਇਸ ਕਾਮਯਾਬੀ 'ਤੇ ਭਾਜਪਾ ਵਰਕਰਾਂ ਵਲੋਂ ਜਸ਼ਨ ਮਨਾਇਆ ਗਿਆ। ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਲੱਡੂ ਵੰਡੇ ਤੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾ ਭਾਰਤੀ ਫੌਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਦਲੇਰਾਨਾ ਕਾਰਵਾਈ ਲਈ ਵਧਾਈ ਦਿੱਤੀ।

ਇਸ ਦੌਰਾਨ ਕਰਤਾਰਪੁਰ ਲਾਂਘੇ 'ਤੇ ਗੱਲ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਲਾਂਘਾ ਇਕ ਵੱਖਰਾ ਮੁੱਦਾ ਹੈ ਤੇ ਸਰਜੀਕਲ ਸਟ੍ਰਾਈਕ ਦਾ ਲਾਂਘੇ 'ਤੇ ਕੋਈ ਅਸਰ ਨਹੀਂ ਪਵੇਗਾ।


author

Baljeet Kaur

Content Editor

Related News