ਕੈਪਟਨ ਨੇ ਕੋਰੋਨਾ ਲਾਗ ਦੇ ਬਹਾਨੇ ਸੂਬੇ ''ਚ ਅਣ-ਐਲਾਨੀ ਐਂਮਰਜੈਂਸੀ ਥੋਪੀ : ਵਰਪਾਲ, ਖਾਲਸਾ, ਮਾਹਲ

Sunday, Jul 12, 2020 - 03:31 PM (IST)

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੀ ਮੀਟਿੰਗ ਹਲਕਾ ਦੱਖਣੀ ਦੀ ਵਾਰਡ ਨੰਬਰ 62 'ਚ ਪਾਰਟੀ ਦੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ, ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ, ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਤੇ ਹਲਕਾ ਦੱਖਣੀ ਦੇ ਪ੍ਰਧਾਨ ਮਨਜੀਤ ਸਿੰਘ ਫੌਜੀ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਆਉਣ ਵਾਲੀਆਂ 2022 ਦੀਆਂ ਚੋਣਾਂ ਦੀ ਤਿਆਰੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ 'ਚ ਸਰਬਸੰਮਤੀ ਨਾਲ ਅਮਰਪਾਲ ਸਿੰਘ ਬੱਲ ਨੂੰ ਅੰਮ੍ਰਿਤਸਰ ਸ਼ਹਿਰੀ ਦਾ ਸੀਨੀਅਰ ਮੀਤ ਪ੍ਰਧਾਨ ਯੂਥ ਥਾਪਿਆ ਗਿਆ ਤੇ ਉਨ੍ਹਾਂ ਨਾਲ ਮਿੰਟੂ ਮਹਾਜਨ, ਪ੍ਰਿੰਸ, ਮਨਜੀਤ ਸਿੰਘ, ਜੋਨੀ ਤੇ ਆਸ਼ੂ ਨੇ ਵੀ ਪਾਰਟੀ ਦੀ ਮੈਂਬਰਸ਼ਿਪ ਜੁਆਇਨ ਕੀਤੀ। 

ਇਹ ਵੀ ਪੜ੍ਹੋਂ : ਸਜ਼ਾ ਭੁਗਤ ਕੇ ਮਲੇਸ਼ੀਆ ਤੋਂ ਪਰਤੇ 240 ਪੰਜਾਬੀ, ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਗਏ ਸਨ ਵਿਦੇਸ਼

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ ਤੇ ਪ੍ਰਕਾਸ਼ ਸਿੰਘ ਮਾਹਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਲਾਗ ਦੇ ਬਹਾਨੇ ਪੰਜਾਬ 'ਚ ਅਣ-ਐਲਾਨੀ ਐਂਮਰਜੈਂਸੀ ਥੋਪੀ ਹੋਈ ਹੈ ਤਾਂ ਕਿ ਕੋਈ ਬੋਲ ਨਾ ਸਕੇ ਤੇ ਜਿਹੜਾ ਬੋਲੇ ਉਸ 'ਤੇ ਪਰਚੇ ਕੱਟ ਕੇ ਅੰਦਰ ਦੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਾਰੀ-ਵਾਰੀ ਪੰਜਾਬ 'ਤੇ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਹਨ ਤੇ ਆਉਣ ਵਾਲੀਆਂ 2022 ਦੀਆਂ ਚੋਣਾ 'ਚ ਲੋਕ ਇਨਸਾਫ਼ ਪਾਰਟੀ ਭਾਰੀ ਬਹੁਮਤ ਹਾਸਲ ਕਰਕੇ ਪੰਜਾਬ ਨੂੰ ਹਰ ਪੱਖੋਂ ਖੁਸ਼ਹਾਲ ਰੱਖਗੀ ਤੇ ਪੰਜਾਬ ਸੋਨੇ ਦੀ ਚਿੜੀ ਅਖਵਾਏਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਦੋ ਰੂਪ ਨੇ ਕੇਂਦਰ 'ਚ ਕੋਈ ਹੋਰ ਤੇ ਪੰਜਾਬ 'ਚ ਧਰਨੇ ਦਿੰਦਿਆਂ ਕੋਈ ਹੋਰ। ਲੋਕ ਇਨਸਾਫ਼ ਪਾਰਟੀ ਵਲੋਂ ਪਾਣੀ ਦੇ ਮੁੱਦੇ, ਬਿਜਲੀ ਦੇ ਮੁੱਦੇ, ਕਿਸਾਨਾਂ ਦੇ ਮੁੱਦੇ, ਤੇਲ ਦੇ ਮੁੱਦੇ ਤੇ ਨੌਜਵਾਨਾ ਦੇ ਮੁੱਦੇ ਲੈ ਕੇ ਆਵਾਜ਼ ਉਠਾਈ ਜਾ ਰਹੀ ਹੈ ਪਰ ਕੇਂਦਰ ਤੇ ਪੰਜਾਬ ਦੀ ਗੂੰਗੀ ਬੋਲੀ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। ਆਉਣ ਵਾਲੇ ਸਮੇਂ 'ਚ ਇਨ੍ਹਾਂ ਦੋਵਾਂ ਸਰਕਾਰਾਂ ਕੋਲੋਂ ਜਨਤਾ ਪੂਰਾ ਹਿਸਾਬ ਕਿਤਾਬ ਮੰਗੇਗੀ। ਇਸ ਉਪਰੰਤ ਅਮਰੀਕ ਸਿੰਘ ਵਰਪਾਲ ਤੇ ਪ੍ਰਕਾਸ਼ ਸਿੰਘ ਮਾਹਲ ਨੇ ਅਮਰਪਾਲ ਸਿੰਘ ਬੱਲ ਤੇ ਉਸ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋਂ : ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਇਸ ਮੌਕੇ ਪਾਰਟੀ ਵਲੋਂ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਯੂਥ ਸ਼ਹਿਰੀ ਅਮਰਪਾਲ ਸਿੰਘ ਬੱਲ ਨੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਪੂਰੀ ਤਨ ਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਨੌਜਵਾਨਾ ਦੇ ਮੁੱਦੇ ਸਰਕਾਰ ਅੱਗੇ ਰੱਖ ਕੇ ਉਨ੍ਹਾਂ ਨੂੰ ਪਾਰਟੀ ਦੀ ਮਦਦ ਨਾਲ ਇਨਸਾਫ਼ ਦਿਵਾਵਾਂਗਾ।


Baljeet Kaur

Content Editor

Related News