ਚੰਡੀਗੜ੍ਹ ਮੀਟਿੰਗ ''ਚ ਗਏ ਨਹਿਰੀ ਵਿਭਾਗ ਦੇ ਜੇ. ਈ. ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Thursday, Jan 16, 2020 - 03:07 PM (IST)

ਚੰਡੀਗੜ੍ਹ ਮੀਟਿੰਗ ''ਚ ਗਏ ਨਹਿਰੀ ਵਿਭਾਗ ਦੇ ਜੇ. ਈ. ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਅੰਮ੍ਰਿਤਸਰ (ਦਲਜੀਤ) : ਨਹਿਰੀ ਵਿਭਾਗ 'ਚ ਤਾਇਨਾਤ ਜੇ. ਈ. ਗੁਰਕੀਰਤ ਸਿੰਘ (26) ਦੀ ਚੰਡੀਗੜ੍ਹ 'ਚ ਮੀਟਿੰਗ ਉਪਰੰਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਿਨ੍ਹਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਮੋਹਾਲੀ 'ਚ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਜੇ. ਈ. ਗੁਰਕੀਰਤ ਸਿੰਘ ਚੰਡੀਗੜ੍ਹ 'ਚ ਵਿਭਾਗ ਦੀ ਮੀਟਿੰਗ 'ਚ ਹਿੱਸਾ ਲੈਣ ਗਏ ਹੋਏ ਸਨ। ਮੀਟਿੰਗ ਖਤਮ ਹੋਣ ਉਪਰੰਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਗੁਰਕੀਰਤ ਸਿੰਘ ਇਕ ਪ੍ਰਸਿੱਧ ਰੰਗਕਰਮੀ ਸਨ, ਉਨ੍ਹਾਂ ਦੇ ਪਿਤਾ ਸੂਰਦੀਪ ਸਿੰਘ ਸਰਕਾਰੀ ਸੀਨੀ. ਸੈਕੰ. ਸਕੂਲ ਸਠਿਆਲਾ ਦੇ ਪ੍ਰਿੰਸੀਪਲ ਅਹੁਦੇ 'ਤੇ ਤਾਇਨਾਤ ਹਨ।


author

Baljeet Kaur

Content Editor

Related News