ਅੰਮ੍ਰਿਤਸਰ ''ਚ ਧਮਾਕਾ ਇੰਟੈਲੀਜੈਂਸ ਫਿਰ ਫੇਲ!

Sunday, Nov 18, 2018 - 06:46 PM (IST)

ਅੰਮ੍ਰਿਤਸਰ ''ਚ ਧਮਾਕਾ ਇੰਟੈਲੀਜੈਂਸ ਫਿਰ ਫੇਲ!

ਅੰਮ੍ਰਿਤਸਰ (ਵੈੱਬ ਡੈਸਕ) : ਰਾਜਾਸਾਂਸੀ 'ਚ ਐਤਵਾਰ ਨੂੰ ਨਿਰੰਕਾਰੀ ਮੰਡਲ 'ਤੇ ਹੋਏ ਗ੍ਰੇਨੇਡ ਹਮਲਿਆਂ ਨੇ ਇਕ ਵਾਰ ਫਿਰ ਇੰਟੈਲੀਜੈਂਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਬਾਰਡਰ ਦੇ ਨੇੜੇ ਹੋਣ ਕਰਕੇ ਬੇਹੱਦ ਸੰਵੇਦਨਸ਼ੀਲ ਮੰਨੇ ਜਾਂਦੇ ਅੰਮ੍ਰਿਤਸਰ ਵਿਚ ਸਿਰਫ ਪੰਜਾਬ ਹੀ ਨਹੀਂ  ਸਗੋਂ ਕੇਂਦਰ ਦੀਆਂ ਏਜੰਸੀਆਂ ਵੀ ਸਰਗਰਮ ਰਹਿੰਦੀਆਂ ਹਨ। ਬਾਵਜੂਦ ਇਸ ਦੇ ਇੰਟੈਲੀਜੈਂਸ ਏਜੰਸੀਆਂ ਇਹ ਪਤਾ ਲਗਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹੈ ਕਿ ਅੱਤਵਾਦੀਆਂ ਵਲੋਂ ਅਜਿਹੀ ਕਿਸੇ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। 

PunjabKesari
ਜਲੰਧਰ ਦੀ ਤਰਜ਼ 'ਤੇ ਹੋਏ ਹਮਲੇ
ਰਾਜਾਸਾਂਸੀ ਦੇ ਪਿੰਡ ਅਦਲੀਵਾਲਾ 'ਚ ਸਥਿਤ ਨਿਰੰਕਾਰੀ ਮੰਡਲ 'ਤੇ ਕੀਤੀ ਗਈ ਵਾਰਦਾਤ ਨੂੰ ਜਲੰਧਰ ਦੇ ਮਕਸੂਦਾਂ ਥਾਣਾ ਦੀ ਤਰਜ਼ 'ਤੇ ਅੰਜਾਮ ਦਿੱਤਾ ਗਿਆ ਹੈ। ਲੰਘੀਂ 14 ਸਤੰਬਰ ਨੂੰ ਜਲੰਧਰ ਦੇ ਥਾਣਾ ਮਕਸੂਦਾਂ ਵਿਚ ਵੀ ਅੱਤਵਾਦੀਆਂ ਵਲੋਂ ਇਸੇ ਤਰਜ਼ 'ਤੇ ਧਮਾਕੇ ਕੀਤੇ ਗਏ ਸਨ। ਥਾਣੇ 'ਚ ਅੱਤਵਾਦੀਆਂ ਵਲੋਂ ਤਿੰਨ ਬੰਬ ਸੁੱਟੇ ਗਏ ਸਨ ਜਿਸ ਵਿਚ ਥਾਣਾ ਮੁਖੀ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਸ ਬੰਬ ਧਮਾਕੇ ਦੇ ਤਾਰ ਅੱਤਵਾਦੀ ਜ਼ਾਕਿਰ ਮੂਸਾਂ ਨਾਲ ਵੀ ਜੁੜੇ ਸਨ। 

PunjabKesari
ਅੰਮ੍ਰਿਤਸਰ 'ਚ ਦੇਖਿਆ ਗਿਆ ਅੱਤਵਾਦੀ ਜ਼ਾਕਿਰ ਮੂਸਾ!
ਅੰਮ੍ਰਿਤਸਰ ਵਿਚ ਅੱਤਵਾਦੀ ਜ਼ਾਕਿਰ ਮੂਸਾਂ ਦੇਖੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਲੋਂ ਸੂਬੇ ਭਰ ਵਿਚ ਅਲਰਟ ਜਾਰੀ ਕੀਤਾ ਗਿਆ ਸੀ। ਸਰੱਹਦੀ ਇਲਾਕੇ ਦੇ ਕਈ ਥਾਣਿਆਂ ਵਿਚ ਜ਼ਾਕਿਰ ਮੂਸਾ ਦੇ ਪੋਸਟਰ ਵੀ ਲਗਾਏ ਗਏ ਸਨ।


Related News