ਸਿੱਧੂ ਦੀ ਬਗਾਵਤ ਕਾਰਨ ਪੰਜਾਬ ਮੱਧਕਾਲੀ ਚੋਣਾਂ ਵੱਲ ਵਧ ਰਿਹਾ : ਤਰੁਣ ਚੁੱਘ
Tuesday, May 21, 2019 - 11:48 AM (IST)

ਅੰਮ੍ਰਿਤਸਰ (ਕਮਲ) - ਲੋਕ ਸਭਾ ਚੋਣਾਂ ਦੇ ਇਤਿਹਾਸਕ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਨ੍ਹਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬਗਾਵਤ ਕਾਰਨ ਪਤਨ ਦੇ ਰਸਤੇ 'ਤੇ ਚੱਲ ਕੇ ਪੰਜਾਬ ਮੱਧਕਾਲੀ ਚੋਣਾਂ ਵੱਲ ਵਧ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਇਕ ਬੈਠਕ ਦੌਰਾਨ ਕੀਤਾ ਹੈ। ਚੁੱਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨੇ ਭਾਰਤ ਦੇ ਸਿਆਸੀ ਇਤਿਹਾਸ ਵਿਚ ਪਹਿਲੀ ਵਾਰ ਚੋਣਾਂ ਦੇ ਮਹਾ ਸੰਗਰਾਮ ਵਿਚ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮੁੱਖ ਵਿਰੋਧੀ ਪਾਰਟੀ ਦੇ ਨੇਤਾਵਾਂ ਨਾਲ ਮਿਲੀਭੁਗਤ ਕਰਨ ਦੇ ਦੋਸ਼ ਲਾ ਕੇ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕਰ ਦਿੱਤੀ।
ਚੁੱਘ ਨੇ ਕਿਹਾ ਕਿ 23 ਮਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਤੋਂ ਬਾਅਦ ਕਾਂਗਰਸੀ ਸ਼ਾਸਤ ਪ੍ਰਦੇਸ਼ਾਂ ਵਿਚ ਬਗਾਵਤ ਦੇ ਸੁਰ ਤੇਜ਼ ਹੋ ਜਾਣਗੇ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਹੇਮੰਤ ਮਹਿਰਾ, ਸਤੀਸ਼ ਅਗਰਵਾਲ, ਜ਼ਿਲਾ ਉਪ ਪ੍ਰਧਾਨ ਸਰਬਜੀਤ ਸਿੰਘ ਸ਼ੰਟੀ, ਮੰਡਲ ਪ੍ਰਧਾਨ ਸੰਦੀਪ ਬਹਿਲ, ਦਵਿੰਦਰ ਹੀਰਾ, ਰੋਮੀ ਚੋਪੜਾ, ਨਰਿੰਦਰ ਗੋਲਡੀ, ਪ੍ਰਦੀਪ ਖੰਨਾ, ਕਮਲ ਮਹਿਰਾ, ਵਿਸ਼ਾਲ ਮਹਾਜਨ, ਤੀਰਥ ਤੁਲੀ ਆਦਿ ਹਾਜ਼ਰ ਸਨ।