3 ਸਾਲ ਦੀ ਦੇਰੀ ਤੋਂ ਬਾਅਦ ਜਨਤਾ ਨੂੰ ਸਪੁਰਦ ਹੋਇਆ ਅੰਮ੍ਰਿਤਸਰ ਦਾ ਭੰਡਾਰੀ ਪੁਲ (ਵੀਡੀਓ)

Monday, Jul 16, 2018 - 05:04 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸ਼ਹਿਰ ਦੀ ਟ੍ਰੈਫਿਕ ਲਈ ਸ਼ਾਹਰਾਗ ਸਮਝਿਆ ਜਾਂਦਾ ਭੰਡਾਰੀ ਪੁਲ 3 ਸਾਲ ਦੀ ਦੇਰੀ ਤੋਂ ਬਾਅਦ ਜਨਤਾ ਨੂੰ ਸਪੁਰਦ ਕਰ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਰੇਲ ਮੰਤਰਾਲੇ ਤੇ ਪੰਜਾਬ ਸਰਕਾਰ ਦੇ ਸਾਂਝੇ 41 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਤਿਆਰ ਹੋਇਆ ਹੈ। ਇਹੀਂ ਨਹੀਂ ਡੇਢ ਸਾਲ ਅੰਦਰ 1350 ਕਰੋੜ ਦੀ ਲਾਗਤ ਨਾਲ 32 ਆਰ. ਓ. ਬੀ. ਤੇ ਆਰ. ਯੂ. ਬੀ. ਵੀ ਬਣਾਏ ਜਾਣਗੇ। 
ਜ਼ਿਕਰਯੋਗ ਹੈ ਕਿ ਇਸ ਪੁਲ ਦਾ ਨਿਰਮਾਣ ਪਿਛਲੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ ਪਰ ਇਸ ਨੂੰ ਮੁਕੰਮਲ ਕਰਨ 'ਚ ਲੰਮਾ ਸਮਾਂ ਲੱਗ ਗਿਆ। ਇਸ ਨਵੇਂ ਪੁਲ ਦੀ ਸ਼ੁਰੂਆਤ ਨਾਲ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਹੱਲ ਹੋਣ ਦੀ ਉਮੀਦ ਹੈ।


Related News