ਭਾਈ ਲੌਂਗੋਵਾਲ ਵਲੋਂ ਪਾਵਨ ਸਰੂਪਾਂ ਦੇ ਮਾਮਲੇ ''ਚ ਯੂ-ਟਰਨ ਲੈਣ ''ਤੇ ਮੰਨਾ ਦਾ ਵੱਡਾ ਬਿਆਨ

09/08/2020 11:39:01 AM

ਅੰਮ੍ਰਿਤਸਰ (ਅਨਜਾਣ) : ਸਾਬਕਾ ਕਾਂਗਰਸੀ ਆਗੂ ਤੇ ਪ੍ਰਸਿੱਧ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਲੰਮੇਂ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ 27 ਅਗਸਤ ਦੀ ਮੀਟਿੰਗ 'ਚ ਦੋਸ਼ੀਆਂ 'ਤੇ ਫੌਜਦਾਰੀ ਮੁਕੱਦਮੇ ਕਰਨ ਦਾ ਬਿਆਨ ਦਿੰਦਿਆਂ ਅਗਲੇਰੀ ਮੀਟਿੰਗ 'ਚ ਯੂ-ਟਰਨ ਲੈਣਾ ਖੁਦ ਨੂੰੰ ਤੇ ਬਾਦਲਾਂ ਨੂੰ ਬਚਾਉਣ ਲਈ ਘਿਨੌਣੀ ਚਾਲ ਚੱਲੀ ਗਈ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਮੀਟਿੰਗ ਕਰਕੇ ਯੂ-ਟਰਨ ਇਸ ਲਈ ਲਿਆ ਤਾਂ ਕਿ ਉਨ੍ਹਾਂ ਦੇ ਆਪਣੇ ਭੇਦ ਨਾ ਖੁੱਲ੍ਹ ਜਾਣ। ਉਨ੍ਹਾਂ ਕਿਹਾ ਸਾਨੂੰ ਕਿਤੇ ਨਾ ਕਿਤੇ ਇਹ ਖਦਸ਼ਾ ਹੈ ਕਿ ਜਿਨ੍ਹਾਂ 'ਤੇ ਮੁਕੱਦਮੇ ਦਰਜ਼ ਕੀਤੇ ਜਾਣੇ ਸਨ ਉਨ੍ਹਾਂ ਇਹ ਕਿਹਾ ਹੈ ਕਿ ਅਸੀਂ ਅਦਾਲਤ 'ਚ ਤੁਹਾਡੇ ਵੀ ਪੋਲ ਖੋਲ੍ਹਾਂਗੇ ਇਸ ਲਈ ਲੌਂਗੋਵਾਲ ਵਲੋਂ ਆਪਣੇ ਆਕਾਵਾਂ ਨੂੰ ਬਚਾਉਣ ਲਈ ਇਹ ਫ਼ੈਸਲਾ ਲਿਆ ਗਿਆ।

ਇਹ ਵੀ ਪੜ੍ਹੋ : ਕਰਫ਼ਿਊ ਅਤੇ ਤਾਲਾਬੰਦੀ 'ਚ ਵੀ ਨਸ਼ੇ ਦੀ ਸਮੱਗਲਿੰਗ ਜਾਰੀ, ਪਾਕਿ ਤੋਂ ਇੰਝ ਆ ਰਿਹੈ ਚਿੱਟਾ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੇ ਸਮਰੱਥ ਹੈ ਤਾਂ ਜਦੋਂ ਬੁਰਜ ਜਵਾਹਰਕੇ, ਬਰਗਾੜੀ ਤੇ ਬਹਿਬਲ ਕਲਾਂ 'ਚ ਕਾਂਡ ਵਾਪਰਿਆ ਸੀ ਓਦੋਂ ਫੈਸਲੇ ਕਿਉਂ ਨਾ ਕਰ ਸਕੀ। ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਾਂ ਤਾਂ ਇਨਸਾਫ਼ ਦਿਵਾਉਣ ਨਹੀਂ ਤਾਂ ਲਾਂਭੇ ਹੋ ਜਾਣ। ਉਨ੍ਹਾਂ ਮੁੱਖ ਸਕੱਤਰ ਡਾ. ਰੂਪ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਮੀਰ ਮਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬਾਦਲਾਂ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਤੇ ਡਾ. ਰੂਪ ਸਿੰਘ ਬਾਦਲਾਂ ਦੇ ਸਾਰੇ ਮਾੜੇ ਕੰਮਾਂ ਦੀ ਸਰਜ਼ਰੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਸਰੂਪ ਪਟਿਆਲੇ 'ਚੋਂ ਚੋਰੀ ਹੋਇਆ ਸੀ ਤਾਂ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ ਤੇ ਏਥੇ ਤਾਂ 328 ਸਰੂਪ ਗਾਇਬ ਨੇ ਏਥੇ ਸੁਖਬੀਰ ਬਾਦਲ ਕਿਉਂ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਹਰ ਸਰੂਪ 'ਤੇ ਨੰਬਰ ਹੁੰਦਾ ਹੈ ਸੰਗਤਾਂ ਨੂੰ ਅਪੀਲ ਕੀਤੀ ਜਾਵੇ ਕਿ ਐੱਸ. ਐੱਸ. ਨੰਬਰ ਦੇ ਸਰੂਪ ਰਿਕਾਰਡ 'ਚ ਨਹੀਂ ਹਨ ਜਿਨ੍ਹਾਂ ਕੋਲ ਨੇ ਦੱਸਣ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਇਨ੍ਹਾਂ ਦੋਸ਼ੀਆਂ 'ਤੇ ਐੱਫ. ਆਈ. ਆਰ. ਦਰਜ ਕਰਵਾ ਕੇ ਸਲਾਖਾਂ ਪਿੱਛੇ ਬੰਦ ਕਰਨ ਲਈ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ :  ਜਲਾਦ ਨੂੰਹ ਦੀ ਦਰਿੰਦਗੀ, ਸੱਸ ਦਾ ਕੀਤਾ ਅਜਿਹਾ ਹਾਲ ਕੇ ਵੇਖ ਕੰਬ ਜਾਵੇਗੀ ਰੂਹ


Baljeet Kaur

Content Editor

Related News