ਬਲਜੀਤ ਕੌਰ ਹੱਤਿਆਕਾਂਡ ਮਾਮਲੇ ''ਚ ਦੋ ਦੋਸ਼ੀ ਗ੍ਰਿਫਤਾਰ
Wednesday, Nov 20, 2019 - 05:38 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : 13 ਨਵੰਬਰ ਨੂੰ ਸੀ.ਆਰ.ਪੀ.ਐੱਫ. ਦੇ ਇੰਸਪੈਕਟਰ ਗੁਰਮਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਹੱਤਿਆਕਾਂਡ 'ਚ ਪੁਲਸ ਨੇ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਦੋਸ਼ੀਆਂ ਨੇ ਸੁਪਾਰੀ ਲੈ ਕੇ ਬਲਜੀਤ ਕੌਰ ਦੀ ਹੱਤਿਆ ਕੀਤੀ ਸੀ। ਸੀ.ਆਰ.ਪੀ.ਐੱਫ. ਦੇ ਇੰਸਪੈਕਟਰ ਨੇ ਆਪਣੀ ਪ੍ਰੇਮਿਕਾ ਤੇ ਇਕ ਹੋਰ ਵਿਅਕਤੀ ਮਿਲ ਕੇ ਇਹ ਸਾਰਾ ਪਲਾਨ ਬਣਾਇਆ ਸੀ, ਜਿਸਦਾ ਪੁਲਸ ਖੁਲਾਸਾ ਕਰ ਚੁੱਕੀ ਹੈ ਤੇ ਇਸ ਮਾਮਲੇ 'ਚ ਬਲਜੀਤ ਕੌਰ ਦੇ ਪਤੀ ਗੁਰਮਿੰਦਰ ਸਿੰਘ, ਉਸਦੀ ਪ੍ਰੇਮਿਕਾ ਤੇ ਇਕ ਬਾਬੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਇਕ ਅਫਸਰ ਪਤੀ ਨੇ ਆਪਣੇ ਨਜਾਇਜ਼ ਸਬੰਧਾਂ ਕਾਰਨ ਬੜੀ ਸ਼ਾਜਿਸ਼ ਨਾਲ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ, ਜਿਸਨੇ ਸਮਾਜ ਦੇ ਇਕ ਬੁਰੇ ਆਈਨੇ ਨੂੰ ਦਰਸਾਇਆ ਹੈ।