ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਖ਼ਿਲਾਫ਼ 7 ਮਤੇ ਪਾਸ
Friday, Sep 18, 2020 - 10:25 AM (IST)

ਅੰਮ੍ਰਿਤਸਰ (ਅਨਜਾਣ) : ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਗਨੀ ਦੀ ਘਟਨਾ 'ਚ 328 ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਦਲ ਖ਼ਾਲਸਾ, ਅੰਮ੍ਰਿਤਸਰ ਅਕਾਲੀ ਦਲ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਵੱਖ-ਵੱਖ ਜਥੇਬੰਦੀਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋਈ ਇਕੱਤਰਤਾ 'ਚ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਖਿਲਾਫ਼ ਅਗਲੇਰੀ ਰਣਨੀਤੀ ਤੈਅ ਕਰਦਿਆਂ 7 ਮਤੇ ਪਾਸ ਕੀਤੇ ਗਏ। ਇਕੱਤਰਤਾ 'ਚ ਵੱਖ-ਵੱਖ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਜਾਗੋ ਪਾਰਟੀ ਦਿੱਲੀ (ਮਨਜੀਤ ਸਿੰਘ ਜੀ. ਕੇ.) ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਅੰਮ੍ਰਿਤਸਰ ਅਕਾਲੀ ਦਲ ਦੇ ਈਮਾਨ ਸਿੰਘ ਮਾਨ, ਜਥੇਦਾਰ ਧਿਆਨ ਸਿੰਘ ਮੰਡ, ਗਿਆਨੀ ਕੇਵਲ ਸਿੰਘ, ਨਰਾਇਣ ਸਿੰਘ ਚੌੜਾ, ਕੰਵਰਪਾਲ ਸਿੰਘ ਬਿੱਟੂ ਅਤੇ ਜਸਵਿੰਦਰ ਸਿੰਘ ਐਡਵੋਕੇਟ ਤੋਂ ਇਲਾਵਾ ਹੋਰ ਵੀ ਨਾਮਵਰ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਰੱਖੇ। ਵਿਚਾਰ-ਵਟਾਂਦਰੇ ਉਪਰੰਤ ਅਕਾਲ ਫੈੱਡਰੇਸ਼ਨ ਦੇ ਨਰਾਇਣ ਸਿੰਘ ਚੌੜਾ ਨੇ ਸਰਬਸੰਮਤੀ ਨਾਲ ਪਾਸ ਕੀਤੇ 7 ਮਤੇ ਪੜ੍ਹ ਕੇ ਸੁਣਾਏ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕੈਂਟਰ ਤੇ ਟਰਾਲੇ ਦੀ ਭਿਆਨਕ 'ਚ ਡਰਾਈਵਰਾਂ ਦੀ ਮੌਤ, ਤਸਵੀਰਾਂ ਵੇਖ ਦਹਿਲ ਜਾਵੇਗਾ ਦਿਲ
ਗੱਲਬਾਤ ਦੌਰਾਨ ਦਲ ਖ਼ਾਲਸਾ ਦੇ ਜਨਰਲ ਸਕੱਤਰ ਅਤੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਲਾਪਤਾ ਹਨ ਉਹ ਸਾਡੇ ਲਈ ਲਾਪਤਾ ਹਨ ਪਰ ਉਨ੍ਹਾਂ ਲਈ ਨਹੀਂ ਜਿਨ੍ਹਾਂ ਨੇ ਕੀਤੇ ਹਨ ਕਿਉਂਕਿ ਉਨ੍ਹਾਂ ਨੂੰ ਸਭ ਪਤਾ ਹੈ ਪਰ ਉਹ ਆਪਣਾ ਗੁਨਾਹ ਛੁਪਾਉਣ ਲਈ ਇਸ ਸਬੰਧੀ ਨਹੀਂ ਦੱਸ ਰਹੇ। ਸ਼੍ਰੋਮਣੀ ਕਮੇਟੀ ਆਪਣੇ ਦੋਸ਼ਾਂ ਨੂੰ ਛੁਪਾਉਣ ਵਾਸਤੇ ਨਿੱਤ ਨਵਾਂ ਝੂਠ ਬੋਲਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਾਰਜਕਾਰਨੀ ਨੈਤਿਕ ਤੌਰ 'ਤੇ ਜ਼ਿੰਮੇਵਾਰ ਹੈ ਅਤੇ ਉਹ ਆਪਣੇ ਵਲੋਂ ਨਿਯੁਕਤ ਕੀਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਗੇ ਪੇਸ਼ ਹੋ ਕੇ ਆਪਣੇ-ਆਪਣੇ ਅਸਤੀਫ਼ੇ ਪੇਸ਼ ਕਰੇ। ਜੇਕਰ ਭਾਈ ਲੌਂਗੋਵਾਲ ਅਤੇ ਕਾਰਜਕਾਰਨੀ ਨੇ ਅਸਤੀਫ਼ੇ ਨਾ ਦਿੱਤੇ ਤਾਂ 22 ਸਤੰਬਰ ਨੂੰ ਭਾਈ ਲੌਂਗੋਵਾਲ ਅਤੇ ਜੇ ਲੋੜ ਪਈ ਤਾਂ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਵੀ ਧਰਨੇ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਔਰਤ ਹੀ ਬਣੀ ਔਰਤ ਦੀ ਦੁਸ਼ਮਣ : ਭੂਆ ਆਪਣੇ ਪੁੱਤਾਂ ਤੋਂ ਕਰਵਾਉਂਦੀ ਰਹੀ ਭਤੀਜੀ ਨਾਲ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਸਿਰਫ਼ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਭਾਂਡੇ ਮਾਂਜਣ ਦੀ ਹੀ ਸੇਵਾ ਲਾ ਕੇ ਬਖਸ਼ ਦੇਣਗੇ ਤਾਂ ਕੌਮ ਉਨ੍ਹਾਂ ਨੂੰ ਕਟਹਿਰੇ 'ਚ ਖੜ੍ਹੇ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ 28 ਸਤੰਬਰ ਦੇ ਬਜਟ ਅਜਲਾਸ 'ਚ ਜਿਹੜੇ ਵੀ ਮੈਂਬਰ ਸ਼ਾਮਲ ਹੋਣ ਲਈ ਜਾਣਗੇ, ਜਥੇਬੰਦੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਘੇਰਾ ਘੱਤ ਕੇ ਉਨ੍ਹਾਂ ਨੂੰ ਕਹਿਣਗੀਆਂ ਕਿ ਤੁਸੀਂ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਹਿਸਾਬ ਲੈਂਦਿਆਂ ਹਲੂਣਾ ਦੇਣਾ ਹੈ ਅਤੇ ਵਾਪਸ ਆਉਣ 'ਤੇ ਅਸੀਂ ਤੁਹਾਨੂੰ ਪੁੱਛਾਂਗੇ ਕਿ ਕੀ ਕਰ ਕੇ ਆਏ ਹੋ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪਿੰਡ ਬਾਦਲ ਵਿਖੇ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਨੇ ਨਿਗਲਿਆ ਸਲਫ਼ਾਸ
25 ਦੇ ਪੰਜਾਬ ਬੰਦ ਨੂੰ ਦਿੱਤਾ ਸਮਰਥਨ
ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ 25 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਜਾਵੇਗਾ ਅਤੇ ਜਥੇਬੰਦੀਆਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੀ. ਐੱਚ. ਆਰ. ਓ. ਨੇ ਪੰਥਕ ਇਕੱਠ 'ਚ ਆਫਰ ਕੀਤੀ ਹੈ ਕਿ ਜੇਕਰ ਫੌਜਦਾਰੀ ਵਾਲੇ ਮਤੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਲਾਗੂ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਕੋਰਟ 'ਚ ਜਾਣਗੀਆਂ। ਜਥੇਬੰਦੀਆਂ ਨੇ ਇਹ ਵੀ ਫੈਸਲਾ ਕੀਤਾ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਜਥੇਬੰਦੀਆਂ ਅਤੇ ਮੀਡੀਆ ਕਰਮੀਆਂ 'ਤੇ ਹਮਲਾ ਕਰਵਾਉਣ ਵਾਲੇ ਐਡੀ. ਸਕੱਤਰ ਅਤੇ ਸਾਬਕਾ ਮੈਨੇਜਰ ਸ੍ਰੀ ਦਰਬਾਰ ਸਾਹਿਬ ਪ੍ਰਤਾਪ ਸਿੰਘ ਨੂੰ ਵੀ ਸਸਪੈਂਡ ਕਰਨ ਦੇ ਨਾਲ ਉਸ 'ਤੇ ਪਰਚਾ ਦਰਜ ਕਰਵਾਇਆ ਜਾਵੇ।
ਇਹ ਵੀ ਪੜ੍ਹੋ :