ਅੰਮ੍ਰਿਤਸਰ ''ਚ ਗੁੰਡਾਗਰਦੀ ਦਾ ਨੰਗਾ ਨਾਚ, 60-70 ਵਿਅਕਤੀਆਂ ਨੇ ਕੀਤਾ ਡੇਅਰੀ ''ਤੇ ਹਮਲਾ, ਚਲਾਈਆਂ ਗੋਲ਼ੀਆਂ
Tuesday, Feb 09, 2021 - 06:15 PM (IST)
ਅੰਮ੍ਰਿਤਸਰ - ਗੁਰੂ ਨਾਨਕਪੁਰਾ ਦੀ ਗਲੀ ਨੰਬਰ 8 ਸਥਿਤ ਸੰਘੂ ਡੇਅਰੀ 'ਤੇ ਸੋਮਵਾਰ ਦੇਰ ਸ਼ਾਮ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗੋਲੀਆਂ ਅਤੇ ਪੱਥਰਾਂ ਤੋਂ ਇਲਾਵਾ ਡੇਅਰ ਦੇ ਸ਼ਟਰ 'ਤੇ ਦਾਤਰ ਵੀ ਮਾਰੇ ਗਏ। ਸਥਾਨਕ ਲੋਕਾਂ ਮੁਤਾਬਕ ਹਮਲਾਵਰਾਂ ਨੇ 4-5 ਫਾਇਰ ਵੀ ਕੀਤੇ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਦੌਰਾਨ ਪੱਥਰਬਾਜ਼ੀ ਵਿਚ ਇਕ ਨੌਜਵਾਨ ਵੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਜਵਾਨ ਦੀ ਕਾਰ ਦੇ ਹਾਦਸੇ ਤੋਂ ਬਾਅਦ ਉਡੇ ਪਰਖਚੇ, ਐੱਨ. ਆਰ. ਆਈ. ਦੋਸਤ ਸਣੇ ਦੋਵਾਂ ਦੀ ਮੌਤ
ਘਟਨਾ ਦੀ ਸੂਚਨਾ ਮਿਲਣ 'ਤੇ ਏ. ਡੀ. ਸੀ. ਪੀ.-1 ਹਰਜੀਤ ਸਿੰਘ ਅਤੇ ਐੱਸ.ਐੱਚ. ਓ. ਕੋਟ ਖਾਲਸਾ ਪੁਲਸ ਫੋਰਸ ਨਾਲ ਪਹੁੰਚੇ। ਉਨ੍ਹਾਂ ਨੇ ਇਲਾਕੇ ਵਿਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਦੇਰ ਰਾਤ ਤਕ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਗੁਰੂ ਨਾਨਕਪੁਰਾ ਨਿਵਾਸੀ ਅਵਤਾਰ ਸਿੰਘ ਮੁਤਾਬਕ 3 ਦਿਨ ਪਹਿਲਾਂ ਵੀ ਮੁਲਜ਼ਮਾਂ ਨੇ ਉਸ ਦੀ ਡੇਅਰੀ 'ਤੇ ਆ ਕੇ ਝਗੜਾ ਕੀਤਾ ਸੀ। ਇਸ ਵਿਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਸਨ। ਇਸੇ ਗੱਲ ਦੀ ਉਕਤਾਨ ਵਲੋਂ ਰੰਜਿਸ਼ ਰੱਖੀ ਹੋਈ ਸੀ।
ਇਹ ਵੀ ਪੜ੍ਹੋ : ਬਠਿੰਡਾ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਕਿਸਾਨਾਂ 'ਤੇ ਹਮਲਾ, ਲਹੂ-ਲੁਹਾਨ ਹੋਏ ਕਿਸਾਨ ਤੇ ਪੁਲਸ ਮੁਲਾਜ਼ਮ
ਸੋਮਵਾਰ ਸ਼ਾਮ 7 ਵਜੇ ਦੇ ਲਗਭਗ ਉਨ੍ਹਾਂ ਦੋਬਾਰਾ ਹਮਲਾ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਸੀ ਕਿ ਕੁਝ ਲੋਕ ਡੇਅਰੀ 'ਤੇ ਹਮਲੇ ਦੀ ਗੱਲ ਕਰ ਰਹੇ ਹਨ। ਉਹ ਜਿਵੇਂ ਹੀ ਡੇਅਰੀ ਦਾ ਸ਼ਟਰ ਬੰਦ ਕਰਨ ਲੱਗਾ ਤਾਂ 60 ਤੋਂ 70 ਵਿਅਕਤੀ ਉਥੇ ਪਹੁੰਚ ਗਏ ਅਤੇ ਸ਼ਟਰ 'ਤੇ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਨਾਲ ਸ਼ਟਰ ਵੀ ਟੁੱਟ ਗਿਆ ਅਤੇ ਮੁਲਜ਼ਮਾਂ ਨੇ ਗੋਲੀਆਂ ਚਲਾਉਣ ਦੇ ਨਾਲ-ਨਾਲ ਪੱਥਰਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਨੇ ਫੜ੍ਹਿਆ ਗਿਰੋਹ, ਫੇਸਬੁੱਕ 'ਤੇ ਕੁੜੀਆਂ ਦੀ ਫਰਜ਼ੀ ਆਈ. ਡੀ. ਬਣਾ ਕੇ ਇੰਝ ਫਸਾਏ ਜਾਂਦੇ ਨੌਜਵਾਨ
ਕੀ ਕਹਿਣਾ ਏ. ਡੀ. ਸੀ. ਪੀ. ਦਾ
ਘਟਨਾ ਸਥਾਨ 'ਤੇ ਪਹੁੰਚੇ ਏ.ਡੀ. ਸੀ. ਪੀ. ਹਰਜੀਤ ਸਿੰਘ ਨੇ ਕਿਹਾ ਕਿ ਸੰਧੂ ਡੇਅਰੀ ਦੇ ਅਵਤਾਰ ਸਿੰਘ ਦਾ ਕੁਝ ਦਿਨ ਪਹਿਲਾਂ ਲੋਹਗੜ੍ਹ ਦੇ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਇਸੇ ਦੀ ਰੰਜਿਸ਼ ਵਿਚ ਸੋਮਵਾਰ ਨੂੰ ਦੋਬਾਰਾ ਝਗੜਾ ਹੋਇਆ ਹੈ। ਉਥੇ ਹੀ ਘਟਨਾ ਸੀ. ਸੀ. ਟੀ. ਵੀ. 'ਚ ਵੀ ਕੈਦ ਹੋਈ ਹੈ। ਇਲਾਕੇ ਵਿਚ ਲੱਗੇ ਸੀ. ਸੀ.ਟੀ. ਵੀ. ਕੈਮਰੇ ਦੀ ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਨੌਦੀਪ ਕੌਰ 'ਤੇ ਕੀਤੇ ਤਸ਼ੱਦਦ ਖ਼ਿਲਾਫ਼ ਲੋਕਾਂ 'ਚ ਭਖਣ ਲੱਗਾ ਰੋਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?