ਦਿੱਲੀ ਕਟਰਾ ਐਕਸਪ੍ਰੈੱਸ ਹਾਈਵੇਅ ''ਚੋਂ ਅੰਮ੍ਰਿਤਸਰ ਬਾਹਰ ਕੱਢਣ ''ਤੇ ਅੱਗ ਬਬੂਲਾ ਹੋਏ ਔਜਲਾ (ਵੀਡੀਓ)

Wednesday, May 06, 2020 - 02:10 PM (IST)

ਅੰਮ੍ਰਿਤਸਰ (ਸੁਮਿਤ ਖੰਨਾ): ਕੇਂਦਰ ਸਰਕਾਰ ਵਲੋਂ ਦਿੱਲੀ ਅੰਮ੍ਰਿਤਸਰ ਕਟਰਾ ਐਕਸਪ੍ਰੈਸ ਹਾਈਵੇਅ ਤੋਂ ਅੰਮ੍ਰਿਤਸਰ ਨੂੰ ਬਾਹਰ ਕੀਤੇ ਜਾਣ ਦੇ ਮਾਮਲੇ 'ਚ ਹੁਣ ਗੁਰਜੀਤ ਸਿੰਘ ਔਜਲਾ ਅੱਜ ਅੱਗ ਬਬੂਲਾ ਹੋਏ ਹਨ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦੇ ਕੁਝ ਲੋਕ ਅੱਜ ਅੰਮ੍ਰਿਤਸਰ ਨੂੰ ਪਿੱਛਾ ਕਰਨਾ ਚਾਹੁੰਦੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਾਜਿਸ਼ 'ਚ ਅੱਜ ਵੱਡੇ ਨਾਂ ਸ਼ਾਮਲ ਹਨ, ਜਿਸ ਦਾ ਖੁਲਾਸਾ ਉਹ ਆਉਣ ਵਾਲੇ ਸਮੇਂ 'ਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਦੇ ਲੋਕਾਂ ਨੇ ਅੰਮ੍ਰਿਤਸਰ ਤੋਂ ਯੂਨੀਵਰਸਿਟੀ ਅਤੇ ਏਮਜ਼ ਵਰਗੇ ਵੱਡੇ ਸੰਗਠਨਾਂ ਨੂੰ ਦੂਰ ਕੀਤਾ ਹੈ ਅਤੇ ਇਸ ਐਕਸਪ੍ਰੈਸ ਹਾਈਵੇਅ ਤੋਂ ਹੁਣ ਉਹ ਦੂਰ ਕਰਨਾ ਚਾਹੁੰਦੇ ਹਨ, ਜਿਸ ਦੇ ਖਿਲਾਫ ਉਹ ਲੜਾਈ ਦਾ ਅੱਜ ਆਗਾਜ਼ ਕਰ ਰਹੇ ਹਨ।


author

Shyna

Content Editor

Related News