ਭਾਜਪਾ, ਬਾਦਲ, ਮਜੀਠੀਆ ਤੇ CM ਮਾਨ ’ਤੇ ਖੁੱਲ੍ਹ ਕੇ ਬੋਲਿਆ ਅੰਮ੍ਰਿਤਪਾਲ, ਦੱਸਿਆ ਖ਼ਾਲਿਸਤਾਨ ਦਾ ਏਜੰਡਾ

Wednesday, Nov 23, 2022 - 05:29 AM (IST)

ਭਾਜਪਾ, ਬਾਦਲ, ਮਜੀਠੀਆ ਤੇ CM ਮਾਨ ’ਤੇ ਖੁੱਲ੍ਹ ਕੇ ਬੋਲਿਆ ਅੰਮ੍ਰਿਤਪਾਲ, ਦੱਸਿਆ ਖ਼ਾਲਿਸਤਾਨ ਦਾ ਏਜੰਡਾ

ਜਲੰਧਰ (ਬਿਊਰੋ) : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਭਾਜਪਾ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਖ਼ਾਲਿਸਤਾਨ ਦੇ ਏਜੰਡੇ ਬਾਰੇ ਵੀ ਗੱਲ ਕੀਤੀ। ਆਪਣੇ ਆਪ ਨੂੰ ਧਰਮ ਦੇ ਆਗੂ ਜਾਂ ਕੌਮ ਦੇ ਲੀਡਰ ਮੰਨਦੇ ਹੋ, ਸਵਾਲ ਦੇ ਜਵਾਬ ’ਚ ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਵੀ ਬੋਲੇ ਹਾਂ ਕਿ ਪੰਥ ਦੇ ਦਾਸ ਹਾਂ, ਗੁਰੂਘਰ ਦੇ ਕੂਕਰ ਹਾਂ। ਉਨ੍ਹਾਂ ਕਿਹਾ ਕਿ ਕੌਮ ਨੇ ਆਗੂ ਮੰਨਣਾ ਹੁੰਦਾ ਹੈ ਤੇ ਸੱਚੇ ਪਾਤਸ਼ਾਹ ਮਿਹਰ ਕਰਨ ਅਤੇ ਅਸੀਂ ਨੌਜਵਾਨਾਂ ਦੀਆਂ ਆਸਾਂ ’ਤੇ ਪੂਰੇ ਉਤਰੀਏ।

ਜਿਸ ਫਲਸਫੇ ਦੀ ਗੱਲ ਕਰਦੇ ਹੋ, ਉਸ ਦਾ ਵੈਕਿਊਮ ਕਿਵੇਂ ਦੇਖਦੇ ਹੋ, ‘ਤੇ ਬੋਲਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਪੰਜਾਬ ’ਚ ਵੈਕਿਊਮ ਬੜਾ ਖ਼ਤਰਨਾਕ ਹੈ। ਨੌਜਵਾਨੀ ਤੋਂ ਲੈ ਕੇ ਬਜ਼ੁਰਗ ਬੱਚੇ ਸਭ ਨਿਰਾਸ਼ਾ ’ਚ ਹਨ, ਇਹ ਨਿਰਾਸ਼ਾ ਆਗੂਹੀਣ ਹੋਣ ਦੀ ਵੀ ਹੈ। ਪੰਥ ਨਾਲ ਪਿਛਲੀ ਇਕ ਸਦੀ ’ਚ ਜੋ ਕੁਝ ਹੋਇਆ, ਉਸ ਦੀ ਗੱਲ ਨਾ ਕਰਨ ਦੀ  ਨਿਰਾਸ਼ਾ ਹੈ।

ਇਹ ਖ਼ਬਰ ਵੀ ਪੜ੍ਹੋ : ਹਰੇਕ ਅਸਲਾ ਲਾਇਸੈਂਸ ਦੀ ਹੋਵੇਗੀ ਜਾਂਚ, ਸੁਧੀਰ ਸੂਰੀ ਕਤਲਕਾਂਡ ਮਗਰੋਂ ‘ਆਪ’ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ Top 10

ਉਨ੍ਹਾਂ ਕਿਹਾ ਕਿ ਇਹ ਨਿਰਾਸ਼ਾ ਗੁਲਾਮੀ ’ਤੇ ਆਗੂਆਂ ਵੱਲੋਂ ਝੂਠ ਬੋਲਣ ਦੀ ਹੈ। ਪੰਥਕ ਅਹੁਦਿਆਂ ’ਤੇ ਬੈਠ ਕੇ ਪੰਥ ਦੇ ਹਿੱਤਾਂ ਨੂੰ ਤਿਆਗ ਕੇ ਨਿੱਜਪ੍ਰਸਤੀ ਕਾਰਨ ਇਕ ਵੈਕਿਊਮ ਖੜ੍ਹਾ ਹੋ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨੌਜਵਾਨਾਂ ’ਚ ਬੇਵਿਸ਼ਵਾਸੀ ਕਾਰਨ ਵੱਡੇ-ਵੱਡੇ ਮੋਰਚੇ ਸੰਗਤ ਦੀ ਸਲਾਹ ਤੋਂ ਬਿਨਾਂ ਹੀ ਵੇਚ ਦਿੱਤੇ ਗਏ ਤੇ ਚੁੱਕੇ ਗਏ। ਉਸ ਨਾਲ ਜਿਹੜਾ ਵੈਕਿਊਮ ਹੈ, ਉਸ ਨੂੰ ਭਰਨਾ ਸੌਖਾ ਕੰਮ ਨਹੀਂ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਜਿਹੜੀ ਕ੍ਰਿਪਾ ਕੀਤੀ ਹੈ, ਉਸ ਨਾਲ ਹੌਲੀ-ਹੌਲੀ ਇਹ ਕੰਮ ਹੋਵੇਗਾ। ਅੰਮ੍ਰਿਤਪਾਲ ਸਿੰਘ ਦਾ ਏਜੰਡਾ ਕੀ ਹੈ, ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਾਡਾ ਏਜੰਡਾ ਪੰਥ ਦੀ ਚੜ੍ਹਦੀ ਕਲਾ ਤੇ ਕੌਮ ਦੀ ਆਜ਼ਾਦੀ ਹੈ। ਸਾਡਾ ਇਸ ਤਰ੍ਹਾਂ ਦਾ ਕੋਈ ਏਜੰਡਾ ਨਹੀਂ, ਜਿਸ ਨਾਲ ਸਾਡਾ ਕੋਈ ਨਿੱਜ ਜਾਂ ਫਾਇਦਾ ਹੋਵੇ। ਅਸੀਂ ਇਹੀ ਚਾਹੁੰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਦਾ ਨਾਅਰਾ ‘ਪੰਥ ਵਸੇ ਮੈਂ ਉੱਜੜਾਂ’ ਇਸੇ ਨਾਅਰੇ ’ਤੇ ਹਰ ਸਿੱਖ ਨੂੰ ਚੱਲਣ ਦੀ ਲੋੜ ਹੈ।

ਕਿਸ ਮਾਡਲ ਰਾਹੀਂ ਆਜ਼ਾਦੀ ਦਿਵਾਉਣਾ ਚਾਹੁੰਦੇ ਹੋ, ਦਾ ਜਵਾਬ ਦਿੰਦਿਆਂ ਕਿਹਾ ਕਿ ਆਜ਼ਾਦੀ ਪੰਥ ਨੇ ਲੈਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਜਿਹੜੀ ਨੌਜਵਾਨੀ ਸਾਈਲੈਂਟ ਨਸਲਕੁਸ਼ੀ ’ਚੋਂ ਲੰਘ ਰਹੀ ਹੈ, ਉਹ ਚਾਹੇ ਪ੍ਰਵਾਸ ਜਾਂ ਨਸ਼ਿਆਂ ਦੀ ਹੋਵੇ, ਉਸ ਨੂੰ ਪਛਾਣੀਏ ਤੇ ਬਚੀਏ। ਉਸ ਤੋਂ ਬਾਅਦ ਨੌਜਵਾਨ ਚੇਤੰਨ ਹੋਏ ਤੇ ਉਨ੍ਹਾਂ ’ਚ ਸੋਝੀ ਹੋਏ ਤੇ ਉਹ ਨਸ਼ੇੜੀ ਨਾ ਹੋਏ ਤੇ ਗੁਰੂ ਕੇ ਲੜ ਲੱਗੇ, ਫਿਰ ਉਨ੍ਹਾਂ ਨੇ ਫ਼ੈਸਲਾ ਕਰ ਲੈਣਾ ਹੈ ਕਿ ਆਜ਼ਾਦੀ ਕਿਸ ਤਰ੍ਹਾਂ ਲੈਣੀ ਹੈ। ਸਿਮਰਨਜੀਤ ਸਿੰਘ ਮਾਨ ਨੇ ਡੈਮੋਕ੍ਰੇਟਿਕ ਤੇ ਪੰਨੂੰ ਨੇ ਰੈਫਰੈਂਡਮ ਜ਼ਰੀਏ ਖ਼ਾਲਿਸਤਾਨ ਨੂੰ ਲੈ ਕੇ ਪ੍ਰੈਕਟਿਸ ਕੀਤੀ ਹੈ, ਤੁਸੀਂ ਕਿਸ ਤਰੀਕੇ ਨੂੰ ਸਹੀ ਮੰਨਦੇ ਹੋ, ਦੇ ਜਵਾਬ ’ਚ ਅੰਮ੍ਰਿਤਪਾਲ ਨੇ ਕਿਹਾ ਕਿ ਸਾਡਾ ਤਰੀਕਾ ਧਰਮ ਪ੍ਰਚਾਰ ਹੈ। ਅਸੀਂ ਸੋਚਦੇ ਹਾਂ ਕਿ ਰਾਜਨੀਤੀ ਕੋਈ ਵੀ ਕਰ ਲਵੇ। ਧਰਮ ਦਾ ਪ੍ਰਚਾਰ ਹੋਵੇਗਾ ਤਾਂ ਰਾਜਨੀਤੀ ’ਚ ਸੁਹਿਰਦਤਾ ਆਏਗੀ। ਜੇ ਧਰਮ ਬਾਰੇ ਸਾਨੂੰ ਕੁਝ ਪਤਾ ਨਾ ਹੋਇਆ ਤਾਂ ਸਿਆਸੀ ਬੰਦੇ ਵੀ ਉਸੇ ਤਰ੍ਹਾਂ ਦੇ ਬੰਦੇ ਪੈਦਾ ਹੋਣਗੇ। ਰਾਜਨੀਤਕ ਬੰਦਾ ਸਮਾਜ ਦਾ ਸ਼ੀਸ਼ਾ ਹੈ, ਜਿਸ ਤਰ੍ਹਾਂ ਦਾ ਸਮਾਜ ਹੈ, ਉਸੇ ਤਰ੍ਹਾਂ ਦਾ ਰਾਜਨੀਤਕ ਬੰਦਾ ਉਸ ’ਤੇ ਬੈਠ ਜਾਂਦਾ ਹੈ।

ਪੂਰੀ ਗੱਲਬਾਤ ਸੁਣਨ ਲਈ ਦੇਖੋ ਵੀਡੀਓ :  

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਜਦੋਂ ਸਿਸਟਮ ਕੁਰੱਪਟ ਹੋ ਜਾਵੇ ਤਾਂ ਐਕਸਟਰਨਲ ਫੋਰਸ ਨਾਲ ਉਸ ਨੂੰ ਠੀਕ ਕਰਨਾ ਪੈਂਦਾ ਹੈ। ਮਜੀਠੀਆ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਕਈ ਵਾਰ ਬੰਦੇ ਦੀ ਰੱਬ ਮੱਤ ਮਾਰ ਦਿੰਦਾ ਹੈ, ਉਨ੍ਹਾਂ ਸਾਰਿਆਂ ਦੀ ਮੱਤ ਵੱਜ ਗਈ ਹੈ। ਉਹ ਹੁਣ ਅਜਿਹੇ ਬਿਆਨ ਦਿੰਦੇ ਹਨ, ਜਿਹੜੇ ਅਕਾਲੀ ਦਲ ਬਾਦਲ ਦੀਆਂ ਕਬਰਾਂ ਪੁੱਟਦੇ ਰਹਿੰਦੇ ਆ, ਦੋ ਚਾਰ ਬੰਦੇ ਮਸਾਂ ਮਿੱਟੀ ਪਾਉਂਦੇ ਹਨ ਪਰ ਇਹ ਦੋ-ਚਾਰ ਟੱਕ ਹੋਰ ਮਾਰ ਦਿੰਦੇ ਹਨ। ਇਨ੍ਹਾਂ ਨੇ ਗੁੰਡਾਗਰਦੀ ਸ਼ੁਰੂ ਕੀਤੀ। ਇਨ੍ਹਾਂ ਨੇ ਜਦੋਂ ਸ਼ਿਵ ਸੈਨਾ ਨਾਲ ਗੱਠਜੋੜ ਕੀਤਾ ਸੀ, ਉਦੋਂ ਇਨ੍ਹਾਂ ਨੇ ਪੰਥ ਦੀ ਕਿਹੜੀ ਮਰਿਆਦਾ ਬਹਾਲ ਰੱਖੀ ਸੀ। ਇਨ੍ਹਾਂ ਬੰਦਿਆਂ ਦਾ ਸਿਆਸੀ ਕੈਰੀਅਰ ਖ਼ਤਮ ਹੋ ਗਿਆ ਹੈ।  ਇਹ ਹੜਬੜਾਹਟ ’ਚ ਹੱਥ ਪੈਰ ਮਾਰ ਰਹੇ ਹਨ। ਅਕਾਲੀ ਦਲ ਨੂੰ ਸਿੱਖਾਂ ਦੀ ਪਾਰਟੀ ਮੰਨਦੇ ਹੋ, ਦੇ ਜਵਾਬ ’ਚ ਅੰਮ੍ਰਿਤਪਾਲ ਨੇ ਕਿਹਾ ਕਿ ਅਕਾਲੀ ਸ਼ਬਦ ਸਿੱਖਾਂ ਦਾ ਸ਼ਬਦ ਹੈ ਤੇ ਅਕਾਲੀ ਦਲ ਭਾਵ ਉਸ ਸ਼ਬਦ ਦੀ ਨੁਮਾਇੰਦਗੀ ਕਰਦਾ ਹੈ, ਕੋਈ ਵੀ ਦਲ ਪੰਥ ਹੈ ਉਸ ਨੂੰ ਅਕਾਲੀ ਕਿਹਾ ਜਾਂਦਾ ਹੈ। ਇਹ ਜ਼ਰੂਰ ਹੈ ਕਿ ਜਿਸਨੇ ਅਕਾਲੀ ਕਹਾਉਣਾ, ਉਸ ਨੂੰ ਅਕਾਲੀ ਬਣਨਾ ਪੈਣਾ ਹੈ, ਇਹ ਨਾ ਹੋਵੇ ਕਿ ਨਾਂ ਅਕਾਲੀ ਦਲ ਰੱਖਿਆ ਹੋਵੇ ਤੇ ਕੰਮ ਸਾਰੇ ਕਾਲ ਦੇ ਗੁਲਾਮ ਬਣਨ ਵਾਲੇ ਕਰੀਏ। ਕਦੇ ਅੰਦਰੋ-ਅੰਦਰੀ 1984 ’ਚ ਕਾਂਗਰਸ ਨਾਲ ਤੇ ਭਾਜਪਾ ਨਾਲ ਸਮਝੌਤੇ ਕਰਨ ਤੁਰ ਪਈਏ। ਇਹ ਕੰਮ ਨਹੀਂ ਹੋਣੇ।      


author

Manoj

Content Editor

Related News