ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ

Thursday, Mar 23, 2023 - 01:09 PM (IST)

ਸ਼ਾਹਕੋਟ/ਚੰਡੀਗੜ੍ਹ (ਤ੍ਰੇਹਨ, ਅਰਸ਼ਦੀਪ, ਅਸ਼ਵਨੀ)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਸ ਦਾ 'ਆਪ੍ਰੇਸ਼ਨ ਅੰਮ੍ਰਿਤਪਾਲ' ਲਗਾਤਾਰ ਜਾਰੀ ਹੈ। ਪੰਜਾਬ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਛਾਪੇਮਾਰੀ ਦਾ ਅੱਜ 6ਵਾਂ ਦਿਨ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਪੁਲਸ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਵੱਲੋਂ ਫਰਾਰ ਹੋਣ ਲਈ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ ਪੁਲਸ ਨੇ ਬੀਤੇ ਦਿਨ ਬਿਲਗਾ ਨੇੜਿਓਂ ਪਿੰਡ ਦਾਰਾਪੁਰ ਤੋਂ ਬਰਾਮਦ ਕਰ ਲਿਆ। ਮੀਡੀਆ ’ਚ ਵੱਖਵਾਦੀ ਸੋਚ ਬਾਰੇ ਬਿਆਨ ਦੇਣ ਵਾਲਾ ਅੰਮ੍ਰਿਤਪਾਲ ਮਰਸਡੀਜ਼ ਤੋਂ ਸਿੱਧਾ ਰੇਹੜੇ ’ਤੇ ਆ ਗਿਆ ਹੈ। ਪੰਜਾਬ ਪੁਲਸ ਦੇ ‘ਆਪ੍ਰੇਸ਼ਨ ਅੰਮ੍ਰਿਤਪਾਲ’ ਕਾਰਨ ਭਗੌੜਾ ਅੰਮ੍ਰਿਤਪਾਲ ਭੇਸ ਬਦਲ ਕੇ ਲੁਕਦਾ ਫਿਰ ਰਿਹਾ ਹੈ। ਹੁਣ ਅੰਮ੍ਰਿਤਪਾਲ ਸਿੰਘ ਦੀ ਰੇਹੜੇ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ

ਉਥੇ ਹੀ ਸ਼ਾਹਕੋਟ ਦੇ ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪਿੰਡ ਨੰਗਲ ਅੰਬੀਆਂ ਖ਼ੁਰਦ (ਸ਼ਾਹਕੋਟ) ਦੇ ਗੁਰਦੁਆਰਾ ਸਾਹਿਬ ਤੋਂ ਫਰਾਰ ਹੋਣ ਲਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਿੱਪਲਪ੍ਰੀਤ ਸਿੰਘ ਵੱਲੋਂ ਵਰਤਿਆ ਗਿਆ ਹੈ ਪਲੈਟੀਨਾ ਮੋਟਰਸਾਈਕਲ (ਨੰ. ਪੀ. ਬੀ.-08-ਸੀ. ਯੂ.-8884) ਜ਼ਿਲ੍ਹਾ ਜਲੰਧਰ ਦੇ ਥਾਣਾ ਬਿਲਗਾ ਦੇ ਅਧੀਨ ਪਿੰਡ ਦਾਰਾਪੁਰ ’ਚ ਪੁਲਸ ਨੂੰ ਲਾਵਾਰਿਸ ਹਾਲਤ ’ਚ ਮਿਲਿਆ। ਉਨ੍ਹਾਂ ਦੱਸਿਆ ਕਿ ਪਿੰਡ ਦਾਰਾਪੁਰ ਦੇ ਇਕ ਵਿਅਕਤੀ ਨੇ ਬਿਲਗਾ ਪੁਲਸ ਨੂੰ ਮੋਟਰਸਾਈਕਲ ਸਬੰਧੀ ਸੂਚਨਾ ਦਿੱਤੀ, ਜਿਸ ’ਤੇ ਬਿਲਗਾ ਪੁਲਸ ਨੇ ਥਾਣਾ ਸ਼ਾਹਕੋਟ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਮੋਟਰਸਾਈਕਲ ਨੂੰ ਸ਼ਾਹਕੋਟ ਥਾਣੇ ਲੈ ਆਈ। ਇਹ ਮੋਟਰਸਾਈਕਲ ਮੁਹੱਲਾ ਰਵਿਦਾਸ ਨਕੋਦਰ ਦੇ ਰਹਿਣ ਵਾਲੇ ਨਿਰਮਲ ਕੁਮਾਰ ਦੇ ਨਾਂ ਹੈ।

PunjabKesari

ਜ਼ਿਕਰਯੋਗ ਹੈ ਕਿ 18 ਮਾਰਚ ਦੀ ਦੁਪਹਿਰ ਨੂੰ ਅੰਮ੍ਰਿਤਪਾਲ ਸਿੰਘ ਪਲੈਟੀਨਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਉਸ ਦਾ ਸਾਥੀ ਪਿੱਪਲਪ੍ਰੀਤ ਸਿੰਘ ਚਲਾ ਰਿਹਾ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਹੁਣ ਉਸ ਦੀ ਇਕ ਰੇਹੜੇ ’ਤੇ ਪਲੈਟੀਨਾ ਬਾਈਕ ਲਿਜਾਂਦੇ ਹੋਏ ਨਵੀਂ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਉਸ ਦਾ ਸਾਥੀ ਪਿੱਪਲਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਪਾਲੀ ਬੈਠਾ ਸੀ ਇਹ ਸੁਫ਼ਨਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ
ਰੂਸ ਦੇ ਵੈਗਨਾਰ ਗਰੁੱਪ ਪ੍ਰਾਈਵੇਟ ਆਰਮੀ ਦੀ ਤਰਜ਼ ’ਤੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦਾ ਸੁਫ਼ਨਾ ਅੰਮ੍ਰਿਤਪਾਲ ਨੇ ਵੇਖਿਆ ਸੀ। ਇਸ ਕੰਮ ਲਈ ਉਸ ਨੇ ਕਰੋੜਾਂ ਰੁਪਏ ਫੰਡ ਦੇ ਤੌਰ 'ਤੇ ਬਾਹਰੋਂ ਮੰਗਵਾ ਲਏ ਸਨ। ਆਪਣੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦੇ ਪ੍ਰੋਗਰਾਮ ਨੂੰ ਉਸ ਵੱਲੋਂ ਵਿਸਾਖੀ ਮੌਕੇ ਸਾਕਾਰ ਕੀਤੇ ਜਾਣ ਦਾ ਪ੍ਰੋਗਰਾਮ ਵੱਡੀ ਪੱਧਰ ’ਤੇ ਉਲੀਕਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਵੱਲੋਂ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਾਲਸਾ ਵਹੀਰ ਰਾਹੀਂ ਸੰਗਤਾਂ ਦਾ ਵੱਡਾ ਇਕੱਠ ਕਰਕੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਦੀ ਸਥਾਪਨਾ ਦਾ ਐਲਾਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਖ਼ੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਖ਼ਤਮ ਹੀ ਨਹੀਂ ਕੀਤਾ ਗਿਆ ਸਗੋਂ ਉਸ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਥਾਪੇ ਗਏ ਏਰੀਆ ਕਮਾਂਡਰਾਂ ਅਤੇ ਆਗੂਆਂ ਨੂੰ ਪੰਜਾਬ ਪੁਲਸ ਵੱਲੋਂ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਏਅਰਪੋਰਟ ਵਾਂਗ ਬਣਨਗੇ ਲੁਧਿਆਣਾ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News