Breaking : ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਿੱਲੀ 'ਚ ਹੋਈ ਵੱਡੀ ਕਾਰਵਾਈ

Friday, Mar 24, 2023 - 04:58 AM (IST)

Breaking : ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਦਿੱਲੀ 'ਚ ਹੋਈ ਵੱਡੀ ਕਾਰਵਾਈ

ਨਵੀਂ ਦਿੱਲੀ (ਕਮਲ) : ਪੰਜਾਬ ਪੁਲਸ ਦੀ ਟੀਮ ਨੇ ਦਿੱਲੀ ਪੁਲਸ ਦੀ ਮਦਦ ਨਾਲ ਸਾਂਝਾ ਆਪ੍ਰੇਸ਼ਨ ਕੀਤਾ। ਪੰਜਾਬ ਤੋਂ ਫਰਾਰ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਅਮਿਤ ਸਿੰਘ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮ ਅਮਿਤ ਨੂੰ ਤਿਲਕ ਵਿਹਾਰ, ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਬੋਲੇ- ਸਰਕਾਰਾਂ ਨੂੰ ਦੂਰਅੰਦੇਸ਼ੀ ਤੇ ਸਬਰ ਤੋਂ ਕੰਮ ਕਰਨ ਦੀ ਲੋੜ

ਸਪੈਸ਼ਲ ਸੈੱਲ ਦੇ ਸੂਤਰਾਂ ਅਨੁਸਾਰ 2 ਦਿਨ ਪਹਿਲਾਂ ਅਮਿਤ ਸਿੰਘ ਨਾਂ ਦੇ ਵਿਅਕਤੀ ਨੂੰ ਪੰਜਾਬ ਪੁਲਸ ਦਿੱਲੀ ਤੋਂ ਚੁੱਕ ਕੇ ਲੈ ਗਈ ਸੀ। ਸੂਤਰਾਂ ਅਨੁਸਾਰ ਅਮਿਤ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਸੀ। ਹਿਰਾਸਤ ਵਿੱਚ ਲਿਆ ਗਿਆ ਮੁਲਜ਼ਮ ਅਮਿਤ ਸਿੰਘ ਬੀਮਾ ਪਾਲਿਸੀ ਦਾ ਕੰਮ ਕਰਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News