ਬੱਚੇ ਨੂੰ ਬਚਾਉਣ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਉਤਾਰੀ ਪੱਗ

Tuesday, Apr 05, 2022 - 10:05 AM (IST)

ਬੱਚੇ ਨੂੰ ਬਚਾਉਣ ਗਏ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਉਤਾਰੀ ਪੱਗ

ਅੰਮ੍ਰਿਤਸਰ (ਸੰਜੀਵ)– ਬੱਚੇ ਨੂੰ ਬਚਾਉਣ ਗਏ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰ ਕੇ ਉਸ ਦੀ ਪੱਗ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਕਾਰਵਾਈ ਕਰਦੇ ਹੋਏ ਕਰਦਿਆਂ ਥਾਣਾ ਛੇਹਰਟਾ ਦੀ ਪੁਲਸ ਨੇ ਗਗਨ ਉਰਫ ਜੋਗਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਸਾਥੀ ਸਾਗਰ ਗੋਪੀ ਦੀਪੀ ਅਤੇ ਬੱਬੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਗਗਨਦੀਪ ਸਿੰਘ ਨੇ ਦੱਸਿਆ ਕਿ ਉਹ 11ਵੀਂ ਕਲਾਸ ਵਿਚ ਪੜ੍ਹਦਾ ਹੈ ਅਤੇ ਅੰਮ੍ਰਿਤਧਾਰੀ ਸਿੱਖ ਹੈ। ਉਹ ਪਿੰਡ ਮਾਹਲ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਅਸ਼ੋਕ ਵਿਹਾਰ ਵਾਲੀ ਗਲੀ ਵਿਚ ਉਕਤ ਮੁਲਜ਼ਮ 10 ਸਾਲ ਦੇ ਲੜਕੇ ਰੋਬਿਟ ਦੀ ਕੁੱਟਮਾਰ ਕਰਦੇ ਸਨ। ਜਦੋਂ ਉਹ ਉਸ ਨੂੰ ਬਚਾਉਣ ਦੇ ਲਈ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਬੁਰੀ ਤਰ੍ਹਾਂ ਮਾਰਕੁੱਟ ਕਰ ਕੇ ਉਸ ਦੀ ਪੱਗ ਨੂੰ ਉਛਾਲਿਆ। ਪੁਲਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ -  ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਸਮੋਸੇ ਵੇਚਣ ਵਾਲੀ ਜਨਾਨੀ ਦਾ ਕਤਲ


author

rajwinder kaur

Content Editor

Related News