ਅੰਮ੍ਰਿਤਧਾਰੀ ਸਿੱਖ ਨੇ ਰਹਿਤ ਮਰਿਆਦਾ ਦੀਆਂ ਉਡਾਈਆਂ ਧੱਜੀਆਂ, ਬੀਅਰ ਪੀਂਦੇ ਦੀ ਵੀਡੀਓ ਵਾਇਰਲ

Friday, Jul 10, 2020 - 03:36 PM (IST)

ਅੰਮ੍ਰਿਤਸਰ : ਪਿਛਲੇ ਕੁਝ ਦਿਨਾਂ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਵਿਵਾਦ ਵੀ  ਛਿੜਿਆ ਹੋਇਆ ਹੈ। ਇਸ ਵੀਡੀਓ 'ਚ ਇਕ ਦਸਤਾਰਧਾਰੀ ਸਿੱਖ ਸ਼ਰੇਆਮ ਬੀਅਰ ਪੀ ਰਿਹਾ ਹੈ, ਜੋ ਅੰਮ੍ਰਿਤਧਾਰੀ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਹ ਪਤੀ ਨਹੀਂ ਲੱਗ ਸਕਿਆ ਕਿ ਵੀਡੀਓ ਕਿਸ ਇਲਾਕੇ ਦੀ ਹੈ ਪਰ ਵੀਡੀਓ ਕਿਸੇ ਨਹਿਰ ਦੇ ਕਿਨਾਰੇ ਦੀ ਹੈ, ਜਿਥੇ ਟੇਬਲ 'ਤੇ ਬੀਅਰ ਦੀ ਬੋਤਲ ਤੇ ਨਮਕੀਨ ਲੈ ਕੇ ਬੈਠਾ ਇਹ ਸ਼ਖਸ ਪੈੱਗ ਲਗਾਉਣ ਦੀ ਤਿਆਰੀ 'ਚ ਹੈ। ਇਸ ਗੱਲ ਤੋਂ ਬੇਖਬਰ ਕਿ ਉਸਦੀ ਇਸ ਕਾਰਨਾਮੇ ਦੀ ਵੀਡੀਓ ਬਣ ਰਹੀ ਹੈ। ਇਸਤੋਂ ਪਹਿਲਾਂ ਕਿ ਇਹ ਜਨਾਬ ਠੰਡੀ-ਠੰਡੀ ਬੀਅਰ ਦਾ ਮਜ਼ਾ ਲੈਂਦਾ, ਵੀਡੀਓ ਬਣਾਉਣ ਵਾਲਾ ਸ਼ਖਸ ਉਸਨੂੰ ਰੋਕਦਾ ਹੈ। ਖੁਦ ਨੂੰ ਸਿੱਖ ਦੱਸਦੇ ਹੋਏ ਵੀਡੀਓ ਬਣਾਉਣ ਵਾਲਾ ਸਖ਼ਸ਼ ਇਸ 'ਤੇ ਇਤਰਾਜ਼ ਵੀ ਜਤਾਉਂਦਾ ਹੈ ਪਰ ਇਹ ਜਨਾਬ ਇਹ ਕਹਿੰਦੇ ਹੋਏ ਬੀਅਰ ਦਾ ਗਲਾਸ ਚਾੜ੍ਹ ਜਾਂਦਾ ਹੈ ਕਿ ਇਸ ਵਿਚ ਕੋਈ ਖਰਾਬੀ ਨਹੀਂ, ਜਿਸਦਾ ਸਾਥ ਨਾਲ ਬੈਠਾ ਇਹ ਸ਼ਖਸ ਵੀ ਦੇ ਰਿਹਾ ਹੈ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਦੋਵਾਂ ਦੀ ਗੱਲਬਾਤ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਬੀਅਰ ਪੀਣ ਵਾਲਾ ਵਿਅਕਤੀ ਸਿਰਫ ਸਿੱਖ ਹੀ ਨਹੀਂ, ਸਗੋਂ ਅੰਮ੍ਰਿਤਧਾਰੀ ਵੀ ਹੈ ਜਦਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਇਕ ਸਿੱਖ ਲਈ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਹੈ। ਇਸਦੇ ਬਾਵਜੂਦ ਇਸ ਵਿਅਕਤੀ ਵਲੋਂ ਕੀਤੀ ਗਈ ਇਹ ਸ਼ਰਮਨਾਕ ਹਰਕਤ ਆਪਣੇ ਆਪ 'ਚ ਸਿੱਖਾਂ ਦੇ ਅਕਸ ਨੂੰ ਢਾਹ ਲਾਉਂਦੀ ਹੈ ਉਥੇ ਹੀ ਇਸ ਵੀਡੀਓ ਨੂੰ ਲੈ ਕੇ ਸਿੱਖ ਸੰਗਤਾਂ 'ਚ ਕਾਫੀ ਰੋਸ ਵੀ ਹੈ।   

ਇਹ ਵੀ ਪੜ੍ਹੋਂ : ਸਾਬਕਾ ਜਥੇਦਾਰ 'ਤੇ ਲਟਕੀ ਤਲਵਾਰ, ਸ੍ਰੀ ਅਕਾਲ ਤਖ਼ਤ 'ਤੇ ਤਲਬ ਕਰਨ ਦੀ ਮੰਗ


author

Baljeet Kaur

Content Editor

Related News