ਅਮਿਤ ਸ਼ਾਹ ਅੱਜ ਇਕ ਦਿਨਾਂ ਯਾਤਰਾ ''ਤੇ ਜਾਣਗੇ ਕੇਰਲ (ਪੜ੍ਹੋ 27 ਅਕਤੂਬਰ ਦੀਆਂ ਖਾਸ ਖਬਰਾਂ)

Saturday, Oct 27, 2018 - 04:27 AM (IST)

ਅਮਿਤ ਸ਼ਾਹ ਅੱਜ ਇਕ ਦਿਨਾਂ ਯਾਤਰਾ ''ਤੇ ਜਾਣਗੇ ਕੇਰਲ (ਪੜ੍ਹੋ 27 ਅਕਤੂਬਰ ਦੀਆਂ ਖਾਸ ਖਬਰਾਂ)

 ਨਵੀਂ ਦਿੱਲੀ—ਭਾਜਪਾ ਪ੍ਰਧਾਨ ਅਮਿਤ ਸ਼ਾਹ ਇਕ ਦਿਨ ਦੀ ਯਾਤਰਾ 'ਤੇ ਅੱਜ ਕੇਰਲ ਜਾਣਗੇ ਜਿੱਥੇ ਉਹ ਕੁਨੂਰ 'ਚ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕਰਨ ਸਮੇਤ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਜਾਣਕਾਰੀ ਸ਼ਾਹ ਅੱਜ ਸਵੇਰੇ ਸਵਾ ਦੱਸ ਵਜੇ ਕੁਨੂਰ ਪਹੁੰਚਣਗੇ।

ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ 25 ਅਕਤੂਬਰ ਦੀਆਂ ਖਾਸ ਖਬਰਾਂ :-

ਰਾਜਪੂਤਾਂ ਦੀ ਅੱਜ ਰੈਲੀ ਵਿਦਿਆਧਰ ਨਗਰ 'ਚ 


ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸ਼੍ਰੀ ਰਾਜਪੂਤ ਕਰਣੀ ਸੈਨਾ ਦੇ ਬੈਨਰ ਤਲੇ ਰਾਜਪੂਤ ਸਮਾਜ ਦੇ ਲੋਕ ਵਿਦਿਆਧਰ ਨਗਰ 'ਚ ਵੱਡੀ ਸਭਾ ਕਰਨਗੇ। ਸੈਨਾ ਦੇ ਪ੍ਰਧਾਨ ਮਹਿਪਾਲ ਸਿੰਘ ਮਕਰਾਨਾ ਨੇ ਦਾਅਵਾ ਕੀਤਾ ਕਿ ਇਸ ਰੈਲੀ 'ਚ ਚਾਰ ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਣਗੇ।

ਛੱਤੀਸਗੜ੍ਹ ਲਈ ਕਾਂਗਰਸ ਦੀਆਂ ਸਾਰੀਆਂ ਸੀਟਾਂ 'ਤੇ ਉਮੀਦਵਾਰ ਤੈਅ


ਕਾਂਗਰਸ ਨੇ ਛੱਤੀਸਗੜ੍ਹ ਵਿਧਾਨਸਭਾ ਚੋਣਾਂ 'ਚ ਸ਼ੁੱਕਰਵਾਰ ਨੂੰ ਆਪਣੇ ਬਾਕੀ ਸਾਰੀਆਂ ਸੀਟਾਂ 'ਤੇ ਉਮੀਦਵਾਰ ਤੈਅ ਕਰ ਲਏ ਅਤੇ ਲਗਭਗ 40 ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕਰਨ ਦੀ ਸੰਭਾਵਨਾ ਹੈ।

ਕਰਵਾਚੌਥ ਅੱਜ, 11 ਸਾਲ ਬਾਅਦ ਬਣੇਗਾ ਅਤਿਅੰਤ ਸ਼ੁੱਭ 'ਰਾਜਯੋਗ'


ਅੱਜ ਮਨਾਏ ਜਾਣ ਵਾਲੇ ਕਰਵਾਚੌਥ 'ਤੇ 11 ਸਾਲ ਬਾਅਦ 'ਰਾਜਯੋਗ' ਬਣੇਗਾ ਜੋ ਕਿ ਅਤਿਅੰਤ ਸ਼ੁੱਭ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਸਵਾਰਥਸਿੱਧੀ ਅਤੇ ਅੰਮ੍ਰਿਤਸਿੱਧੀ ਯੋਗ ਵੀ ਬਣ ਰਹੇ ਹਨ।
 

ਹੁਣ ਨਹੀਂ ਦੇਖਣ ਨੂੰ ਮਿਲੇਗਾ CID ਐਪੀਸੋਡ


ਇੰਡੀਅਨ ਟੈਲੀਵਿਜ਼ਨ 'ਤੇ ਸਭ ਤੋਂ ਜ਼ਿਆਦਾ ਸਮੇਂ ਤਕ ਚੱਲਣ ਵਾਲੇ ਸ਼ੋਅ 'ਸੀ.ਆਈ.ਡੀ.' ਹੁਣ ਆਪਣੇ ਪੜਾਅ ਦੇ ਦੌਰ ਤੋਂ ਗੁਜਰ ਰਿਹਾ ਹੈ। 21 ਸਾਲ ਹੋ ਚੁੱਕੇ ਇਸ ਸ਼ੋਅ ਨੇ ਹੁਣ ਤਕ 1546 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ। ਦੱਸ ਦਈਏ ਕਿ ਹੁਣ ਇਸ ਸ਼ੋਅ ਦਾ ਆਖਰੀ ਸੂਰਜ ਅੱਜ ਨੂੰ ਪ੍ਰਸਾਰਿਤ ਕੀਤਾ ਜਾਵੇਗਾ। 

ਖੇਡ


ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਤੀਜਾ ਵਨ ਡੇ)
ਕ੍ਰਿਕਟ : ਸ਼੍ਰੀਲੰਕਾ ਬਨਾਮ ਇੰਗਲੈਂਡ (ਟੀ-20)
ਬੈਡਮਿੰਟਨ : ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ-2018


Related News