ਅਮਿਤ ਸ਼ਾਹ ਦਾ ਸਿੱਖਾਂ ਬਾਰੇ ਵੱਡਾ ਬਿਆਨ, ਕਿਹਾ ਮੋਦੀ ਸਰਕਾਰ ਨੇ ਦਿਵਾਇਆ ''84 ਦੇ ਪੀੜਤਾਂ ਨੂੰ ਨਿਆਂ
Saturday, Oct 14, 2023 - 08:42 PM (IST)
ਨੈਸ਼ਨਲ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਨਿਆਂ ਮਿਲਣ ਦੀ ਸ਼ੁਰੂਆਤ 2014 'ਚ ਮੋਦੀ ਸਰਕਾਰ ਬਣਨ ਤੋਂ ਬਾਅਦ ਹੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ 2014 ਤੋਂ ਬਾਅਦ 1984 ਦੰਗਿਆਂ ਨਾਲ ਸਬੰਧਿਤ 300 ਮਾਮਲੇ ਦੁਬਾਰਾ ਖੋਲੇ ਗਏ ਹਨ ਅਤੇ ਹਰੇਕ ਮਰਨ ਵਾਲੇ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼ਾਹ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ 3,328 ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਧਰਮ ਲਈ ਕੁਰਬਾਨੀ ਦੇਣ 'ਚ ਸਿੱਖ ਕਦੇ ਪਿੱਛੇ ਨਹੀਂ ਹਟਦੇ। ਆਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਵੀ ਦੇਸ਼ ਦੀ ਰੱਖਿਆ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ
ਸ਼ਾਹ ਨੇ ਸਿੱਖ ਗੁਰੂਆਂ ਨੂੰ ਅੱਗੇ ਸਿਰ ਝੁਕਾਉਂਦੇ ਹੋਏ ਕਿਹਾ, ''ਮੈਂ ਸਿੱਖ ਧਰਮ ਦੀ ਗੁਰੂ ਪਰੰਪਰਾ ਅੱਗੇ ਸਿਰ ਝੁਕਾਉਂਦਾ ਹਾਂ। ਸਿੱਖ ਪੰਥ ਦੀਆਂ 10 ਪੀੜ੍ਹੀਆਂ ਦੀ ਗੁਰੂ ਪਰੰਪਰਾ ਨੇ ਦੁਨੀਆ ਸਾਹਮਣੇ ਹਮਲਾਵਰਾਂ ਦੇ ਅਨਿਆਂ ਅਤੇ ਕਰੂਰਤਾ ਖਿਲਾਫ਼ ਸੰਘਰਸ਼ ਤੇ ਕੁਰਬਾਨੀ ਦੀ ਲਾਜਵਾਬ ਮਿਸਾਲ ਪੇਸ਼ ਕੀਤੀ ਹੈ। ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦੇਸ਼ ਲਈ ਕੀਤੇ ਗਏ ਯੋਗਦਾਨ ਤੇ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।''
ਗ੍ਰਹਿ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਈ ਦੇਸ਼ਾਂ 'ਚ ਧਰਮ ਸਮਾਨਤਾ ਦਾ ਪਾਠ ਪੜਾਇਆ। ਉਨ੍ਹਾਂ ਦੇ ਚਰਨ ਕਰਨਾਟਕ ਤੋਂ ਲੈ ਕੇ ਮੱਕਾ ਤੱਕ ਪਏ ਹਨ। ਨਿਸੁਆਰਥ ਪ੍ਰੇਮ ਦਾ ਸੰਦੇਸ਼ ਦੇਣ ਲਈ ਇੰਨੀ ਲੰਬੀ ਪੈਦਲ ਯਾਤਰਾ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਸ਼ਾਹ ਨੇ ਸਿੱਖ ਧਰਮ 'ਚ ਔਰਤਾਂ ਦੇ ਸਸ਼ਕਤੀਕਰਨ ਦੀ ਪਰੰਪਰਾ ਦਾ ਵੀ ਜ਼ਿਕਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8