ਖ਼ਤਮ ਹੋ ਜਾਵੇਗਾ ਡਾਲਰ ! ਅਮਰੀਕਾ ਦੇ 'ਗਲ਼ੇ ਦੀ ਹੱਡੀ' ਬਣ ਗਈ ਇਰਾਨ ਦੀ ਜੰਗ
Saturday, Mar 21, 2026 - 12:06 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜਾਰੀ ਜੰਗ ਹੁਣ ਸਿਰਫ਼ ਫ਼ੌਜੀ ਜੰਗ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਇੱਕ ਅਜਿਹੇ ਗਲੋਬਲ ਆਰਥਿਕ ਸੰਕਟ ਵੱਲ ਵਧ ਰਹੀ ਹੈ ਜੋ ਦੁਨੀਆ ਦਾ ਨਕਸ਼ਾ ਬਦਲ ਸਕਦੀ ਹੈ। ਮਾਹਿਰਾਂ ਅਨੁਸਾਰ, ਇਹ ਜੰਗ ਯੂਕ੍ਰੇਨ ਵਾਂਗ ਲੰਬੀ ਖਿੱਚੀ ਜਾਵੇਗੀ, ਜਿਸ ਦਾ ਸਿੱਧਾ ਅਸਰ ਹਰ ਆਮ ਇਨਸਾਨ ਦੀ ਜੇਬ ਅਤੇ ਰਸੋਈ 'ਤੇ ਪਵੇਗਾ।
ਰਣਨੀਤਕ ਮਾਹਿਰਾਂ ਦੀ ਚਿਤਾਵਨੀ ਹੈ ਕਿ ਇਰਾਨ ਇਸ ਜੰਗ ਨੂੰ ਜਲਦੀ ਖ਼ਤਮ ਨਹੀਂ ਕਰੇਗਾ। ਜਿਵੇਂ-ਜਿਵੇਂ ਜੰਗ ਦਾ ਦਾਇਰਾ ਵਧੇਗਾ, ਕੱਚੇ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਸਕਦੀਆਂ ਹਨ। ਤੇਲ ਮਹਿੰਗਾ ਹੋਣ ਨਾਲ ਮਾਲ-ਢੋਆਈ ਦੀ ਲਾਗਤ ਵਧੇਗੀ, ਜਿਸ ਕਾਰਨ ਪੂਰੀ ਦੁਨੀਆ ਵਿੱਚ ਭੋਜਨ ਦੀ ਭਾਰੀ ਕਿੱਲਤ ਅਤੇ ਮਹਿੰਗਾਈ ਪੈਦਾ ਹੋ ਸਕਦੀ ਹੈ।
ਅਮਰੀਕਾ ਇਸ ਸਮੇਂ ਅਜਿਹੀ ਜੰਗ ਵਿੱਚ ਫਸ ਗਿਆ ਹੈ ਜਿੱਥੋਂ ਨਿਕਲਣਾ ਉਸ ਲਈ ਆਸਾਨ ਨਹੀਂ ਹੈ। ਜੇਕਰ ਅਮਰੀਕਾ ਜੰਗ ਰੋਕਣਾ ਚਾਹੁੰਦਾ ਹੈ, ਤਾਂ ਇਰਾਨ ਆਪਣੇ ਨੁਕਸਾਨ ਦੇ ਮੁਆਵਜ਼ੇ ਅਤੇ ਅਮਰੀਕੀ ਫ਼ੌਜਾਂ ਦੀ ਮੱਧ-ਪੂਰਬ ਵਿੱਚੋਂ ਮੁਕੰਮਲ ਵਾਪਸੀ ਦੀ ਮੰਗ 'ਤੇ ਅੜਿਆ ਹੋਇਆ ਹੈ। ਅਰਬਾਂ ਡਾਲਰ ਦਾ ਮੁਆਵਜ਼ਾ ਦੇਣਾ ਅਮਰੀਕਾ ਲਈ ਇੱਕ ਵੱਡੀ ਸਿਆਸੀ ਅਤੇ ਆਰਥਿਕ ਹਾਰ ਹੋਵੇਗੀ।
🇮🇷🇺🇸 Professor Jiang tells Tucker secret societies are planning the world's end using the Iran war:
— Mario Nawfal (@MarioNawfal) March 21, 2026
“You have these different secret societies, different religious organizations working together through the centuries to achieve this plan for the end of the world which heralds… https://t.co/vSqw72lBTY pic.twitter.com/8vA0SShEGm
ਇਹ ਵੀ ਪੜ੍ਹੋ- ''ਮੈਂ ਨਹੀਂ ਚਾਹੁੰਦਾ ਜੰਗਬੰਦੀ..!'', ਇਰਾਨ ਨਾਲ ਜੰਗ ਵਿਚਾਲੇ ਟਰੰਪ ਨੇ ਦੇ'ਤਾ ਵੱਡਾ ਬਿਆਨ
ਇਸ ਜੰਗ ਦਾ ਸਭ ਤੋਂ ਖ਼ਤਰਨਾਕ ਪਹਿਲੂ ਪੈਟਰੋਡਾਲਰ ਡੀਲ ਦਾ ਟੁੱਟਣਾ ਹੈ। ਅਮਰੀਕੀ ਆਰਥਿਕਤਾ ਇਸੇ ਨੀਂਹ 'ਤੇ ਟਿਕੀ ਹੋਈ ਹੈ ਕਿ ਦੁਨੀਆ ਭਰ ਦਾ ਤੇਲ ਸਿਰਫ਼ ਡਾਲਰਾਂ ਵਿੱਚ ਵਿਕਦਾ ਹੈ। ਜੇਕਰ ਅਮਰੀਕਾ ਖਾੜੀ ਦੇਸ਼ਾਂ ਵਿੱਚੋਂ ਆਪਣੀ ਫ਼ੌਜੀ ਸੁਰੱਖਿਆ ਹਟਾ ਲੈਂਦਾ ਹੈ, ਤਾਂ ਅਰਬ ਦੇਸ਼ ਤੇਲ ਵੇਚਣ ਲਈ ਡਾਲਰ ਦੀ ਥਾਂ ਹੋਰ ਮੁਦਰਾਵਾਂ, ਜਿਵੇਂ ਚੀਨੀ ਯੂਆਨ ਜਾਂ ਰੁਪਏ ਆਦਿ ਨੂੰ ਅਪਣਾ ਸਕਦੇ ਹਨ। ਜੇਕਰ ਕੋਈ ਵੀ ਦੇਸ਼ ਅਰਬ ਮੁਲਕਾਂ ਤੋਂ ਡਾਲਰ ਵਿੱਚ ਤੇਲ ਨਹੀਂ ਖਰੀਦੇਗਾ, ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੀ ਮੰਗ ਖ਼ਤਮ ਹੋ ਜਾਵੇਗੀ। ਇਸ ਨਾਲ ਅਮਰੀਕੀ ਆਰਥਿਕਤਾ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਸਕਦੀ ਹੈ।
ਇਹ ਜੰਗ ਸਿਰਫ਼ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਨਹੀਂ, ਸਗੋਂ ਇਸ ਗੱਲ 'ਤੇ ਟਿਕੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਦੀ ਆਰਥਿਕ ਕਮਾਨ ਕਿਸ ਦੇ ਹੱਥ ਹੋਵੇਗੀ। ਅਮਰੀਕਾ ਲਈ ਇਹ 'ਕਰੋ ਜਾਂ ਮਰੋ' ਦੀ ਸਥਿਤੀ ਹੈ, ਕਿਉਂਕਿ ਪੈਟਰੋਡਾਲਰ ਦਾ ਅੰਤ ਉਸ ਦੀ 'ਸੁਪਰਪਾਵਰ' ਵਾਲੀ ਪਛਾਣ ਨੂੰ ਖ਼ਤਮ ਕਰ ਦੇਵੇਗਾ।
ਇਹ ਵੀ ਪੜ੍ਹੋ- ਓ ਤੇਰੀ ! Air India ਨੇ ਕੈਨੇਡਾ ਵੱਲ ਭੇਜ'ਤਾ 'ਗ਼ਲਤ' ਜਹਾਜ਼, ਅੱਧ ਵਿਚਾਲਿਓਂ ਮਾਰਨਾ ਪਿਆ U-Turn
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
