ਗਲੋਬਲ ਸੰਕਟ : ਭਾਰਤੀ ਬਾਜ਼ਾਰ ’ਚੋਂ ਵਿਦੇਸ਼ੀ ਨਿਵੇਸ਼ਕਾਂ ਦਾ ‘ਪਲਾਇਨ’! ਨਿਕਾਸੀ 1 ਟ੍ਰਿਲੀਅਨ ਤੋਂ ਪਾਰ
Monday, Mar 23, 2026 - 01:48 PM (IST)
ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ’ਚ ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। ਮਾਰਚ 2026 ’ਚ ਹੁਣ ਤੱਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਇਕੁਇਟੀ ਬਾਜ਼ਾਰ ’ਚੋਂ 88,180 ਕਰੋੜ ਰੁਪਏ ਦੀ ਨਿਕਾਸੀ ਕਰ ਲਈ ਹੈ। ਇਸ ਭਾਰੀ ਵਿਕਰੀ ਦੇ ਨਾਲ ਹੀ ਸਾਲ 2026 ’ਚ ਹੁਣ ਤੱਕ ਐੱਫ. ਪੀ. ਆਈ. ਦੀ ਕੁੱਲ ਨਿਕਾਸੀ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਮਾਰਚ ਦੇ ਪਹਿਲੇ 3 ਹਫਤਿਆਂ ’ਚ ਐੱਫ. ਪੀ. ਆਈ. ਬਣੇ ਰਹੇ ਸ਼ੁੱਧ ਵਿਕ੍ਰੇਤਾ
ਡਿਪਾਜ਼ਟਰੀ ਅੰਕੜਿਆਂ ਮੁਤਾਬਕ ਮਾਰਚ ਦੇ ਪਹਿਲੇ 3 ਹਫਤਿਆਂ ’ਚ ਐੱਫ. ਪੀ. ਆਈ. ਹਰ ਕਾਰੋਬਾਰੀ ਦਿਨ ਸ਼ੁੱਧ ਵਿਕ੍ਰੇਤਾ ਬਣੇ ਰਹੇ। ਫਰਵਰੀ ’ਚ ਐੱਫ. ਪੀ. ਆਈ. ਨੇ 22,615 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਜ਼ੋਰਦਾਰ ਵਾਪਸੀ ਕੀਤੀ ਸੀ। ਉਸ ਦੌਰਾਨ 22,615 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ ਪਰ ਮਾਰਚ ’ਚ ਮੁਨਾਫਾ ਵਸੂਲੀ ਅਤੇ ਜੋਖਮ ਕਾਰਨ ਹਾਲਾਤ ਬਦਲ ਗਏ ਅਤੇ ਨਿਵੇਸ਼ਕਾਂ ਨੇ ਮੁਨਾਫਾ ਵਸੂਲੀ ਨਾਲ ਜੋਖਮ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਵਿਕਰੀ ਦੇ ਮੁੱਖ ਕਾਰਨ
ਵਕਾਰਜਾਵੇਦ ਖਾਨ ਅਨੁਸਾਰ ਪੱਛਮੀ ਏਸ਼ੀਆ ’ਚ ਤਣਾਅ ਅਤੇ ਹੋਰਮੁਜ਼ ਜਲਡਮਰੂਮੱਧ ’ਚ ਰੁਕਾਵਟ ਕਾਰਨ ਬ੍ਰੇਂਟ ਕਰੂਡ 100 ਡਾਲਰ ਤੋਂ ਪਾਰ ਹੋ ਗਿਆ ਹੈ, ਜੋ ਨਿਵੇਸ਼ਕਾਂ ਨੂੰ ਡਰਾ ਰਿਹਾ ਹੈ। ਹਿਮਾਂਸ਼ੂ ਸ਼੍ਰੀਵਾਸਤਵ ਦਾ ਮੰਨਣਾ ਹੈ ਕਿ ਅਮਰੀਕੀ ਟ੍ਰੈਜ਼ਰੀ ਯੀਲਡ ’ਚ ਵਾਧਾ ਅਤੇ ਮਜ਼ਬੂਤ ਡਾਲਰ ਕਾਰਨ ਪੂੰਜੀ ਭਾਰਤ ਵਰਗੇ ਉੱਭਰਦੇ ਬਾਜ਼ਾਰਾਂ ਤੋਂ ਬਾਹਰ ਜਾ ਰਹੀ ਹੈ। ਵੀ. ਕੇ. ਵਿਜੇ ਕੁਮਾਰ ਨੇ ਕਿਹਾ ਕਿ ਭੂ-ਸਿਆਸੀ ਤਣਾਅ, ਰੁਪਏ ਦੀ ਗਿਰਾਵਟ ਅਤੇ ਮਹਿੰਗੇ ਤੇਲ ਦਾ ਅਸਰ ਭਾਰਤ ਦੀ ਆਰਥਿਕ ਵਿਕਾਸ ਦਰ ਅਤੇ ਕਾਰਪੋਰੇਟ ਆਮਦਨ ’ਤੇ ਪੈ ਰਿਹਾ ਹੈ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਰੁਪਏ ਦੀ ਕਮਜ਼ੋਰੀ ਵੀ ਵਿਦੇਸ਼ੀ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ
ਇਸ ਤੋਂ ਇਲਾਵਾ ਰੁਪਏ ਦੀ ਕਮਜ਼ੋਰੀ ਵੀ ਵਿਦੇਸ਼ੀ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰੁਪਇਆ ਡਾਲਰ ਦੇ ਮੁਕਾਬਲੇ 92 ਦੇ ਕਰੀਬ ਹੈ, ਜੋ ਰਿਟਰਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਭ ਤੋਂ ਵੱਧ ਦਬਾਅ ਵਿੱਤੀ ਸੇਵਾਵਾਂ ਦੇ ਸ਼ੇਅਰਾਂ ’ਤੇ ਰਿਹਾ, ਜਿੱਥੋਂ 15 ਮਾਰਚ ਤੱਕ 31,831 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਸੈਂਸੈਕਸ ਦੀਆਂ ਟਾਪ 5 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.02 ਲੱਖ ਕਰੋੜ ਰੁਪਏ ਘਟਿਆ
ਪਿਛਲੇ ਹਫਤੇ ਸੈਂਸੈਕਸ ਦੀਆਂ ਟਾਪ 10 ਕੀਮਤੀ ਕੰਪਨੀਆਂ ’ਚੋਂ 5 ਦੇ ਬਾਜ਼ਾਰ ਪੂੰਜੀਕਰਨ ’ਚ 1,02,771.87 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਸਭ ਤੋਂ ਵੱਧ ਨੁਕਸਾਨ ਐੱਚ. ਡੀ. ਐੱਫ. ਸੀ. ਬੈਂਕ ਨੂੰ ਹੋਇਆ, ਜਿਸ ਦੀ ਹੈਸੀਅਤ 56,124.48 ਕਰੋੜ ਰੁਪਏ ਘਟ ਗਈ। ਇਸ ਤੋਂ ਇਲਾਵਾ ਹਿੰਦੂਸਤਾਨ ਯੂਨੀਲਿਵਰ (18,009.62 ਕਰੋੜ), ਬਜਾਜ ਫਾਈਨਾਂਸ (15,338.42 ਕਰੋੜ), ਟੀ. ਸੀ. ਐੱਸ. (7,127.63 ਕਰੋੜ) ਅਤੇ ਆਈ. ਸੀ. ਆਈ. ਸੀ. ਆਈ. ਬੈਂਕ (6,171.72 ਕਰੋੜ) ਦੇ ਮੁਲਾਂਕਣ ’ਚ ਵੀ ਕਮੀ ਆਈ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਦੂਜੇ ਪਾਸੇ ਰਿਲਾਇੰਸ ਇੰਡਸਟ੍ਰੀਜ਼ (45,942.75 ਕਰੋੜ), ਭਾਰਤੀ ਏਅਰਟੈੱਲ (24,462.03 ਕਰੋੜ), ਐੱਸ. ਬੀ. ਆਈ. (10,707.52 ਕਰੋੜ), ਐੱਲ. ਆਈ. ਸੀ. (2,624.88 ਕਰੋੜ) ਅਤੇ ਇਨਫੋਸਿਸ (2,473.79 ਕਰੋੜ) ਦੀ ਬਾਜ਼ਾਰ ਹੈਸੀਅਤ ਵਧੀ। ਟਾਪ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟ੍ਰੀਜ਼ ਪਹਿਲੇ ਸਥਾਨ ’ਤੇ ਕਾਇਮ ਹੈ। ਇਸ ਤੋਂ ਬਾਅਦ ਕ੍ਰਮਵਾਰ ਐੱਚ. ਡੀ. ਐੱਫ. ਸੀ. ਬੈਂਕ, ਭਾਰਤੀ ਏਅਰਟੈੱਲ, ਐੱਸ. ਬੀ. ਆਈ., ਆਈ. ਸੀ. ਆਈ. ਸੀ. ਆਈ. ਬੈਂਕ, ਟੀ. ਸੀ. ਐੱਸ., ਬਜਾਜ ਫਾਈਨਾਂਸ, ਇਨਫੋਸਿਸ, ਐੱਲ. ਆਈ. ਸੀ. ਅਤੇ ਹਿੰਦੂਸਤਾਨ ਯੂਨੀਲਿਵਰ ਦਾ ਨਾਂ ਆਉਂਦਾ ਹੈ। ਬੀਤੇ ਹਫਤੇ ਸੈਂਸੈਕਸ 0.04 ਫੀਸਦੀ ਅਤੇ ਨਿਫਟੀ 0.15 ਫੀਸਦੀ ਟੁੱਟਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
