ਮਾਰਚ ’ਚ ਇਕੋਨਮੀ ਦੀ ਰਫ਼ਤਾਰ ਸੁਸਤ : PMI ਡਿੱਗ ਕੇ 56.5 ’ਤੇ, ਢਾਈ ਸਾਲਾਂ ਦਾ ਕਮਜ਼ੋਰ ਪੱਧਰ
Wednesday, Mar 25, 2026 - 01:45 PM (IST)
ਬਿਜ਼ਨੈੱਸ ਡੈਸਕ – ਮਾਰਚ ਮਹੀਨੇ ’ਚ ਭਾਰਤ ਦੇ ਨਿੱਜੀ ਖੇਤਰ ਦੀਆਂ ਆਰਥਿਕ ਸਰਗਰਮੀਆਂ ਦੀ ਰਫ਼ਤਾਰ ਲੱਗਭਗ ਸਾਢੇ 3 ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਪੱਛਮੀ ਏਸ਼ੀਆ ਵਿਚ ਜਾਰੀ ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਅਤੇ ਬਾਜ਼ਾਰ ਵਿਚ ਬੇਯਕੀਨੀ ਦਾ ਅਸਰ ਮੰਗ ਤੇ ਲਾਗਤ ਦੋਵਾਂ ’ਤੇ ਦੇਖਣ ਨੂੰ ਮਿਲਿਆ ਹੈ। ਇਹ ਜਾਣਕਾਰੀ ਐੱਸ. ਐਂਡ ਪੀ. ਗਲੋਬਲ ਵੱਲੋਂ ਜਾਰੀ ਅੰਕੜਿਆਂ ਵਿਚ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਐੱਚ. ਐੱਸ. ਬੀ. ਸੀ. ਦਾ ਫਲੈਸ਼ ਇੰਡੀਆ ਕੰਪੋਜ਼ਿਟ ਪਰਚੇਜ਼ਿੰਗ ਮੈਨੇਜਰਸ ਇੰਡੈਕਸ ਭਾਵ ਪੀ. ਐੱਮ. ਆਈ. ਮਾਰਚ ਵਿਚ ਘਟ ਕੇ 56.5 ਰਹਿ ਗਿਆ, ਜੋ ਫਰਵਰੀ ਵਿਚ 58.9 ਸੀ। ਇਹ ਪੱਧਰ ਅਕਤੂਬਰ 2022 ਤੋਂ ਬਾਅਦ ਸਭ ਤੋਂ ਘੱਟ ਹੈ ਮਤਲਬ ਢਾਈ ਸਾਲ ਦਾ ਸਭ ਤੋਂ ਕਮਜ਼ੋਰ ਪੱਧਰ ਹੈ। ਹਾਲਾਂਕਿ ਇਹ ਅੰਕੜਾ ਅਜੇ ਵੀ 50 ਤੋਂ ਉੱਪਰ ਹੈ, ਜੋ ਇਹ ਦਰਸਾਉਂਦਾ ਹੈ ਕਿ ਸਰਗਰਮੀਆਂ ਲਗਾਤਾਰ 56 ਮਹੀਨਿਆਂ ਤੋਂ ਵਾਧੇ ਵਿਚ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਮੈਨੂਫੈਕਚਰਿੰਗ ਤੇ ਸਰਵਿਸ ਦੋਵਾਂ ਸੈਕਟਰਾਂ ’ਚ ਸੁਸਤੀ–
ਸਰਵੇਖਣ ਵਿਚ ਸ਼ਾਮਲ ਕੰਪਨੀਆਂ ਨੇ ਦੱਸਿਆ ਕਿ ਬਾਜ਼ਾਰ ਵਿਚ ਅਸਥਿਰਤਾ, ਮਹਿੰਗਾਈ ਦਾ ਦਬਾਅ ਅਤੇ ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਕਰ ਕੇ ਬਣੀ ਬੇਯਕੀਨੀ ਕਾਰਨ ਆਰਥਿਕ ਸਰਗਰਮੀਆਂ ’ਤੇ ਅਸਰ ਪਿਆ ਹੈ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਐੱਚ. ਐੱਸ. ਬੀ. ਸੀ. ਦੀ ਮੁੱਖ ਅਰਥਸ਼ਾਸਤਰੀ ਪ੍ਰਾਂਜਲ ਭੰਡਾਰੀ ਅਨੁਸਾਰ ਊਰਜਾ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਮੈਨੂਫੈਕਚਰਿੰਗ ਤੇ ਸਰਵਿਸ ਸੈਕਟਰ ਦੋਵਾਂ ਵਿਚ ਉਤਪਾਦਨ ਦੀ ਰਫ਼ਤਾਰ ਮੱਠੀ ਹੋਈ ਹੈ। ਘਰੇਲੂ ਮੰਗ ਕਮਜ਼ੋਰ ਰਹੀ, ਜਿਸ ਕਾਰਨ ਨਵੇਂ ਆਰਡਰਾਂ ਦਾ ਵਾਧਾ ਵੀ 3 ਸਾਲ ਤੋਂ ਵੱਧ ਸਮੇਂ ਦੇ ਸਭ ਤੋਂ ਮੱਠੇ ਪੱਧਰ ’ਤੇ ਰਿਹਾ। ਹਾਲਾਂਕਿ ਬਰਾਮਦ ਦੇ ਆਰਡਰਾਂ ਵਿਚ ਚੰਗਾ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਮੈਨੂਫੈਕਚਰਿੰਗ ਸੈਕਟਰ ਦਾ ਫਲੈਸ਼ ਪੀ. ਐੱਮ. ਆਈ. ਮਾਰਚ ਵਿਚ ਡਿੱਗ ਕੇ 53.8 ਹੋ ਗਿਆ, ਜੋ ਫਰਵਰੀ ਵਿਚ 56.9 ਸੀ। ਇਹ ਲੱਗਭਗ ਸਾਢੇ ਚਾਰ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਤੋਂ ਪਹਿਲਾਂ ਸਤੰਬਰ 2021 ’ਚ ਇਹ 53.7 ’ਤੇ ਸੀ।
ਦੂਜੇ ਪਾਸੇ ਸਰਵਿਸ ਸੈਕਟਰ ਦਾ ਪੀ. ਐੱਮ. ਆਈ. ਮਾਰਚ ਵਿਚ ਘਟ ਕੇ 57.2 ਰਹਿ ਗਿਆ, ਜੋ ਫਰਵਰੀ ਵਿਚ 58.1 ਸੀ। ਇਹ ਜਨਵਰੀ 2023 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਸਭ ਤੋਂ ਵੱਧ ਅਸਰ ਮੈਨੂਫੈਕਚਰਿੰਗ ਸੈਕਟਰ ’ਤੇ ਪਿਆ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਦੇ ਤਣਾਅ ਕਾਰਨ ਬਾਜ਼ਾਰ ਪ੍ਰਭਾਵਿਤ ਹੋਇਆ ਹੈ, ਮਹਿੰਗਾਈ ਵਧੀ ਹੈ ਅਤੇ ਮੰਗ ਵਿਚ ਕਮੀ ਆਈ ਹੈ। ਇਸ ਕਾਰਨ ਫੈਕਟਰੀ ਉਤਪਾਦਨ ਦਾ ਵਾਧਾ ਅਗਸਤ 2021 ਤੋਂ ਬਾਅਦ ਸਭ ਤੋਂ ਸੁਸਤ ਰਿਹਾ ਹੈ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਲਾਗਤ ਵਧਣ ਦੇ ਬਾਵਜੂਦ ਕੰਪਨੀਆਂ ਕੀਮਤਾਂ ਦਾ ਪੂਰਾ ਬੋਝ ਗਾਹਕਾਂ ’ਤੇ ਨਹੀਂ ਪਾ ਰਹੀਆਂ–
ਕੰਪਨੀਆਂ ਦੀ ਲਾਗਤ ਵਿਚ ਤੇਜ਼ ਵਾਧਾ ਦੇਖਿਆ ਗਿਆ ਹੈ। ਲੱਗਭਗ 4 ਸਾਲਾਂ ਵਿਚ ਪਹਿਲੀ ਵਾਰ ਇਨਪੁਟ ਕੋਸਟ ਇੰਨੀ ਤੇਜ਼ੀ ਨਾਲ ਵਧੀ ਹੈ। ਐਲੂਮੀਨੀਅਮ, ਕੈਮੀਕਲ, ਇਲੈਕਟ੍ਰਾਨਿਕ ਦੇ ਸਾਮਾਨ, ਊਰਜਾ, ਖਾਧ ਪਦਾਰਥਾਂ, ਕੱਚੇ ਲੋਹੇ, ਚਮੜੇ, ਤੇਲ, ਰਬੜ ਤੇ ਸਟੀਲ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਉਛਾਲ ਇਸ ਦਾ ਵੱਡਾ ਕਾਰਨ ਰਿਹਾ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਮਾਹਿਰਾਂ ਅਨੁਸਾਰ ਕੰਪਨੀਆਂ ਵਧਦੀ ਲਾਗਤ ਦਾ ਪੂਰਾ ਬੋਝ ਗਾਹਕਾਂ ’ਤੇ ਨਹੀਂ ਪਾ ਰਹੀਆਂ ਅਤੇ ਆਪਣੇ ਮੁਨਾਫੇ ਵਿਚ ਕਟੌਤੀ ਕਰ ਕੇ ਇਸ ਦਾ ਕੁਝ ਹਿੱਸਾ ਖੁਦ ਬਰਦਾਸ਼ਤ ਕਰ ਰਹੀਆਂ ਹਨ। ਇਸ ਦੇ ਬਾਵਜੂਦ ਮਾਰਚ ਵਿਚ ਉਤਪਾਦਾਂ ਤੇ ਸੇਵਾਵਾਂ ਦੀਆਂ ਕੀਮਤਾਂ ਵਿਚ 7 ਮਹੀਨਿਆਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ।
ਰਿਪੋਰਟ ਵਿਚ ਇਹ ਵੀ ਪਤਾ ਲੱਗਾ ਹੈ ਕਿ ਸਰਵਿਸ ਸੈਕਟਰ ਵਿਚ ਕੀਮਤਾਂ ਦਾ ਦਬਾਅ ਮੈਨੂਫੈਕਚਰਿੰਗ ਦੇ ਮੁਕਾਬਲੇ ਜ਼ਿਆਦਾ ਰਿਹਾ। ਇਹ ਸਥਿਤੀ ਲਾਗਤ ਅਤੇ ਗਾਹਕਾਂ ਤੋਂ ਵਸੂਲੀ ਜਾਣ ਵਾਲੀ ਕੀਮਤ ਦੋਵਾਂ ਮਾਮਲਿਆਂ ਵਿਚ ਦੇਖੀ ਗਈ।
ਰੋਜ਼ਗਾਰ ਦੇ ਮੋਰਚੇ ’ਤੇ ਚੰਗੀ ਖ਼ਬਰ ਰਹੀ। ਮਾਰਚ ਵਿਚ ਕੰਪਨੀਆਂ ਨੇ ਤੇਜ਼ੀ ਨਾਲ ਭਰਤੀ ਕੀਤੀ ਅਤੇ ਰੋਜ਼ਗਾਰ ਦੀ ਸਿਰਜਣਾ ਅਗਸਤ 2025 ਤੋਂ ਬਾਅਦ ਸਭ ਤੋਂ ਤੇਜ਼ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
