ਅਮਰੀਕੀ ਖ਼ੁਫ਼ੀਆ ਏਜੰਸੀਆਂ ਦੀ ਚਿਤਾਵਨੀ, ਭਾਰਤ-ਚੀਨ ਸਰਹੱਦ ’ਤੇ ਫਿਰ ਹੋ ਸਕਦਾ ਹੈ ਹਥਿਆਰਬੰਦ ਟਕਰਾਅ
Sunday, Mar 17, 2024 - 12:34 PM (IST)
ਜਲੰਧਰ (ਏਜੰਸੀ)- ਅਮਰੀਕੀ ਖ਼ੁਫ਼ੀਆ ਏਜੰਸੀਆਂ ਨੇ ਭਾਰਤ ਅਤੇ ਚੀਨ ਵਿਚਾਲੇ ਵਧਦੇ ਸਰਹੱਦੀ ਤਣਾਅ ਕਾਰਨ ਸੰਭਾਵਿਤ ਹਥਿਆਰਬੰਦ ਟਕਰਾਅ ਦੀ ਚਿਤਾਵਨੀ ਦਿੱਤੀ ਹੈ। ਰਾਸ਼ਟਰੀ ਖ਼ੁਫ਼ੀਆ ਨਿਦੇਸ਼ਕ (ਡੀ. ਐੱਨ. ਆਈ.) ਵੱਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਭਾਰਤ ਅਤੇ ਚੀਨ ਦੇ ਦਰਮਿਆਨ ਤਣਾਅਪੂਰਨ ਸਬੰਧਾਂ ਨੂੰ ਦਰਸਾਇਆ ਗਿਆ ਹੈ, ਫ਼ੌਜਾਂ ਵਿਚਾਲੇ ਇੱਕਾ-ਦੁੱਕਾ ਝੜਪਾਂ ਨੂੰ ਤਣਾਅ ਵਧਣ ਦਾ ਜੋਖਿਮ ਦੱਸਿਆ ਗਿਆ ਹੈ।
ਚੀਨ ਦਾ ਫ਼ੌਜੀ ਵਿਸਤਾਰ ਦਾ ਜ਼ਿਕਰ
ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਾਂਝੀ ਵਿਵਾਦਤ ਸਰਹੱਦ ਕਾਰਨ ਉਨ੍ਹਾਂ ਦੇ ਦੁਵੱਲੇ ਸਬੰਧਾਂ ਵਿਚ ਤਣਾਅ ਦੀ ਸਥਿਤੀ ਬਣੀ ਰਹੇਗੀ। ਰਿਪੋਰਟ ਵਿਚ ਨਾਜ਼ੁਕ ਵਿਸ਼ਵ ਪੱਧਰੀ ਵਿਵਸਥਾ, ਚੀਨ ਦੀ ਫੌਜੀ ਵਿਸਤਾਰ ਯੋਜਨਾ, ਉਸਦੀ ਦੀ ਹਮਲਾਵਰ ਸਾਈਬਰ ਮੁਹਿੰਮ ਅਤੇ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀਆਂ ਸੰਭਾਵਿਤ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿਚ ਇਜ਼ਰਾਈਲ-ਹਮਾਸ ਜੰਗ ਅਤੇ ਰੂਸ-ਯੂਕ੍ਰੇਨ ਜੰਗ ਸਮੇਤ ਹੋਰਨਾਂ ਟਕਰਾਵਾਂ ਬਾਰੇ ਵੀ ਗੱਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ
28 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਸਫ਼ਲ
ਰਿਪੋਰਟ ਕਹਿੰਦੀ ਹੈ ਕਿ 2021 ਦੀ ਸ਼ੁਰੂਆਤ ’ਚ ਕੰਟਰੋਲ ਰੇਖਾ (ਐੱਲ.ਓ.ਸੀ) ’ਤੇ ਪਾਕਿਸਤਾਨ ਨਾਲ ਜੰਗਬੰਦੀ ਦੇ ਬਾਅਦ ਸ਼ਾਂਤੀ ਨਾਲ ਸ਼ਾਂਤੀ ਬਣੀ ਹੋਈ ਹੈ। ਇਸ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਇਸਲਾਮਾਬਾਦ ਦੀ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਨਾਲ ਦੋਵਾਂ ਗੁਆਂਢੀਆਂ ਵਿਚਾਲੇ ਹਥਿਆਰਬੰਦ ਟਕਰਾਅ ਹੋ ਸਕਦਾ ਹੈ। ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਖੁਫੀਆ ਜਾਣਕਾਰੀ ਦੇ ਅਨੁਸਾਰ ਭਾਰਤ ਨੇ ਕਥਿਤ ਤੌਰ ’ਤੇ 2020 ਵਿਚ ਲੱਦਾਖ ਵਿਚ ਲਗਭਗ 1,000 ਵਰਗ ਕਿਲੋਮੀਟਰ ਇਲਾਕਾ ਚੀਨੀ ਕੰਟਰੋਲ ਵਿਚ ਗੁਆ ਦਿੱਤਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ 28 ਦੌਰ ਦੀ ਗੱਲਬਾਤ ਇਸ ਅੜਿੱਕੇ ਨੂੰ ਹਲ ਕਰਨ ਵਿਚ ਅਸਫਲ ਰਹੀ ਹੈ। ਚੀਨ ਨੇ ਜਨਤਕ ਤੌਰ ’ਤੇ ਅਰੁਣਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਤੇ ਆਪਣਾ ਦਾਅਵਾ ਪ੍ਰਗਟਾਇਅਾ ਹੈ। ਕੁੱਝ ਸ਼ਹਿਰਾਂ ਦਾ ਨਾਂ ਬਦਲ ਦਿੱਤਾ ਹੈ, ਭਾਰਤੀ ਫ਼ੌਜੀਆਂ ਦੇ ਨਾਲ ਸਰੀਰਕ ਟਕਰਾਅ ਦੇ ਵੇਰਵੇ ਕਦੇ ਵੀ ਜਨਤਕ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ: MP ਸੁਸ਼ੀਲ ਰਿੰਕੂ ਦੇ ਭਾਜਪਾ 'ਚ ਜਾਣ ਦੀਆਂ ਚਰਚਾਵਾਂ ਦਾ ਸ਼ੀਤਲ ਅੰਗੁਰਾਲ ਤੋਂ ਸੁਣੋ ਕੀ ਹੈ ਸੱਚ
ਦੋਵਾਂ ਧਿਰਾਂ ਦੀ ਵੱਡੀ ਗਿਣਤੀ ’ਚ ਫ਼ੌਜ ਤਾਇਨਾਤ
ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਚੀਨ ਸ਼ਕਤੀ ਦਿਖਾਉਣ ਅਤੇ ਵਿਦੇਸ਼ ਵਿਚ ਚੀਨ ਦੇ ਹਿਤਾਂ ਦੀ ਰੱਖਿਆ ਕਰਨ ਦੀ ਆਪਣੀ ਕੋਸ਼ਿਸ਼ ਵਿਚ ਸ਼੍ਰੀਲੰਕਾ ਅਤੇ ਪਾਕਿਸਤਾਨ ਸਮੇਤ ਕਈ ਥਾਵਾਂ ’ਤੇ ਵਿਦੇਸ਼ੀ ਫ਼ੌਜੀ ਅੱਡੇ ਸਥਾਪਤ ਕਰਨਾ ਚਾਹੁੰਦਾ ਹੈ। ਹਾਲਾਂਕਿ ਦੋਵੇਂ ਧਿਰਾਂ 2020 ਦੇ ਬਾਅਦ ਤੋਂ ਮਹੱਤਵਪੂਰਨ ਸਰਹੱਦ-ਪਾਰ ਝੜਪਾਂ ’ਚ ਸ਼ਾਮਲ ਨਹੀਂ ਹੋਈਆਂ ਹਨ, ਹਾਲਾਂ ਕਿ ਦੋਵਾਂ ਧਿਰਾਂ ਨੇ ਵੱਡੀ ਗਿਣਤੀ ਵਿਚ ਫ਼ੌਜ ਨੂੰ ਤਾਇਨਾਤ ਕਰ ਰੱਖਿਆ ਹੈ। ਮਈ 2020 ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦੇ ਲੱਦਾਖ ਸੈਕਟਰ ਵਿਚ ਚੀਨ ਦੇ ਨਾਲ ਫ਼ੌਜੀ ਅੜਿੱਕਾ ਸ਼ੁਰੂ ਹੋਣ ਦੇ ਬਾਅਦ ਤੋਂ ਭਾਰਤ ਅਤੇ ਚੀਨ ਦੋਵਾਂ ਨੇ ਸਰਹੱਦ ਦੇ ਕੋਲ ਮੁੱਢਲਾ ਢਾਂਚਾ ਪ੍ਰਾਜੈਕਟਾਂ ’ਤੇ ਯਤਨ ਤੇਜ਼ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਇਸ ਤਾਰੀਖ਼ ਤੋਂ ਆਦਮਪੁਰ ਏਅਰਪੋਰਟ ਤੋਂ ਹਿੰਡਨ, ਨਾਂਦੇੜ ਤੇ ਬੈਂਗਲੁਰੂ ਲਈ ਘਰੇਲੂ ਉਡਾਣਾਂ ਹੋਣਗੀਆਂ ਸ਼ੁਰੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8