ਅਮਰੀਕਾ ਤੋਂ ਮੁੜ ਆਈ ਦੁਖਦ ਖ਼ਬਰ, ਪੱਟੀ ਦੇ ਨਵਦੀਪ ਸਿੰਘ ਨਾਲ ਵਾਪਰ ਗਿਆ ਭਾਣਾ

Sunday, Oct 09, 2022 - 06:13 PM (IST)

ਅਮਰੀਕਾ ਤੋਂ ਮੁੜ ਆਈ ਦੁਖਦ ਖ਼ਬਰ, ਪੱਟੀ ਦੇ ਨਵਦੀਪ ਸਿੰਘ ਨਾਲ ਵਾਪਰ ਗਿਆ ਭਾਣਾ

ਪੱਟੀ (ਪਾਠਕ) : ਪੱਟੀ ਤੋਂ ਵਿਦੇਸ਼ ਦੀ ਧਰਤੀ ਅਮਰੀਕਾ (ਕੈਲੇਫੋਰਨੀਆ) ਗਏ ਨਵਦੀਪ ਸਿੰਘ (35) ਪੁੱਤਰ ਸਵ. ਗੁਰਮੁੱਖ ਸਿੰਘ ਸੈਕਟਰੀ ਦੇ ਲੜਕੇ ਦੀ ਅਮਰੀਕਾ ਵਿਖੇ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਨੌਜਵਾਨ ਪੁੱਤ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ਡੂੰਘੇ ਸਦਮੇ ਵਿਚ ਹੈ। ਮ੍ਰਿਤਕ ਨੌਜਵਾਨ ਨਵਦੀਪ ਸਿੰਘ ਕੁਝ ਸਮਾਂ ਪਹਿਲਾਂ ਹੀ ਵਿਦੇਸ਼ (ਅਮਰੀਕਾ) ਗਿਆ ਸੀ। ਪੱਟੀ ’ਚ ਰਹਿਣ ਵਾਲੇ ਮ੍ਰਿਤਕ ਨੌਜਵਾਨਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਨਵਦੀਪ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ ਵਿਖੇ ਹੀ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ : ਤ੍ਰਾਸਦੀ, ਨਸ਼ੇ ਨੇ ਇਕ ਹੋਰ ਘਰ ਦਾ ਚੁੱਲ੍ਹਾ ਕੀਤਾ ਠੰਡਾ, ਤਿੰਨ ਬੱਚਿਆਂ ਦੇ ਪਿਓ ਦੀ ਚਿੱਟੇ ਨੇ ਲਈ ਜਾਨ

ਜਿਵੇਂ ਹੀ ਨਵਦੀਪ ਸਿੰਘ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਚੀਕ ਚਿਹਾੜਾ ਮਚ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਕੁੜੀ ਨੇ ਕੁੜੀ ਭੇਜੀ ਰਿਕੁਐਸਟ, ਇਸ ਤੋਂ ਬਾਅਦ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
 


author

Gurminder Singh

Content Editor

Related News